ਚੰਡੀਗੜ੍ਹ: ਪਾਕਿਸਤਾਨ ਫੇਰੀ ਦੌਰਾਨ ਪਾਕਿ ਫੌਜ ਮੁਖੀ ਨੂੰ ਨਵਜੋਤ ਸਿੱਧੂ ਵੱਲੋਂ ਗਲੇ ਲਾਉਣ ‘ਤੇ ਸਿੱਧੂ ਦੀ ਚੁਫੇਰਿਉਂ ਆਲੋਚਨਾ ਦੇ ਚੱਲਦਿਆਂ ਬੀਜੇਪੀ ਨੇਤਾ ਸ਼ਤਰੂਘਨ ਸਿਨ੍ਹਾ ਨੇ ਸਿੱਧੂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਵਾਜਪਾਈ ਨੇ ਵੀ ਆਪਣੀ ਪਾਕਿਸਤਾਨ ਫੇਰੀ ਦੌਰਾਨ ਆਪਮੇ ਹਮਰੁਤਬਾ ਨੂੰ ਗਲੇ ਲਾਇਆ ਸੀ। ਸਿਨ੍ਹਾ ਨੇ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਆਪਣਾ ਪੱਖ ਸਪਸ਼ਟ ਕਰ ਚੁੱਕੇ ਹਨ। ਅਜਿਹੇ ‘ਚ ਕਿਸੇ ਵਿਵਾਦ ਦੀ ਕੋਈ ਗੁੰਜਾਇਸ਼ ਨਹੀਂ ਬਚਦੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


