ਸਿੰਗਾਪੁਰ- ਸਿੰਗਾਪੁਰ ਵਿਚ ਹੈਰਾਨੀਜਨਕ ਕਾਰਨਾਮਾ ਸਾਹਮਣੇ ਆਇਆ ਹੈ ਜਿਥੇ ਬੰਗਲਾਦੇਸ਼ੀ ਮੂਲ ਦੇ 29 ਸਾਲਾ ਸ਼ੇਖ ਰਾਜ਼ਾਨ ਨਾਮੀ ਵਿਅਕਤੀ ਵੱਲੋਂ ਇਕ ਪਾਅਨ ਸ਼ੌਪ ‘ਚੋਂ ਸਿੱਖੀ ਦੇ ਭੇਸ ‘ਚ ਚੋਰੀ ਕਰਨੀ ਚਾਹੀ ਪਰ ਨਾਕਾਮ ਹੋ ਗਿਆ। ਗੁਲਾਬੀ ਰੰਗ ਦੀ ਪੱਗ ਅਤੇ ਕੋਟ ਪੈਂਟ ਪਹਿਨ ਇਹ ਸ਼ਖਸ ਬੀਤੀ 28 ਜੁਲਾਈ ਨੂੰ 4.30 ਵਜੇ ਸ਼ਾਮ ਨੂੰ ਇਕ ਪਾਅਨ ਸ਼ੌਪ ‘ਚ ਚਾਕੂ ਅਤੇ ਇਕ ਨਕਲੀ ਪਲਾਸਟਿਕ ਦੀ ਬੰਦੂਕ ਲੈ ਕੇ ਦਾਖਲ ਹੋਇਆ। ਉਸ ਵੱਲੋਂ ਬੰਦੂਕ ਦਿਖਾ ਕੇ ਪੇਸੇ ਦੀ ਮੰਗ ਕੀਤੀ ਗਈ ਤੇ ਜਦੋਂ ਦੁਕਾਨ ਮਾਲਕ ਨੇ ਉਸਨੂੰ ਮਨ੍ਹਾ ਕੀਤਾ ਤਾਂ ਉਸਨੇ ਦੁਕਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ। ਜਿਸਤੋਂ ਬਾਅਦ ਰਜ਼ਾਨ ਨਾਮੀ ਇਹ ਬੰਗਲਾਦੇਸ਼ੀ ਇਕ ਬੰਬ ਨੁਮਾ ਚੀਜ਼ ਕਾਉਂਟਰ ‘ਤੇ ਸੁੱਟ ਕੇ ਉਥੋਂ ਭੱਜ ਗਿਆ ਤੇ ਦੁਕਾਨ ਮਾਲਕ ਨੇ ਤੁਰੰਤ ਉਹ ਚੀਜ਼ ਬਾਹਰ ਸੁੱਟ ਦਿੱਤੀ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ।
ਰਜ਼ਾਨ ਦੀ ਪਹਿਚਾਣ ਇਕ ਐਚ.ਡੀ.ਬੀ. ਫਲੈਟ ਦੇ ਨਿਵਾਸੀ ਤੋਂ ਹੋਈ। ਜਿੱਥੇ ਉਸ ਨੇ ਇਕ ਗਮਲੇ ਦੇ ਪਿੱਛੇ ਆਪਣੇ ਕੱਪੜੇ ਅਤੇ ਪੱਗ ਉਤਾਰ ਕੇ ਲੁਕਾਏ ਸਨ। ਇਸ ਤੋਂ ਇਲਾਵਾ, ਪੁਲੀਸ ਇਕ ਨਿਵਾਸੀ ਦੀ ਸਹਾਇਤਾ ਨਾਲ ਐਚਡੀਬੀ ਫਲੈਟ ਵਿਚ ਪੁਲਿਸ ਕੈਮਰਿਆਂ ਦੀ ਮਦਦ ਨਾਲ ਰਜ਼ਾਨ ਦੀ ਪਛਾਣ ਕਰਨ ਵਿਚ ਸਫ਼ਲ ਰਹੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


