Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਬਠਿੰਡਾ ਕਨਵੈਂਨਸ਼ਨ ਰਾਹੀਂ ਖਹਿਰਾ ਧੜਾ ਖੁੱਲ੍ਹੀ ਬਗ਼ਾਵਤ ਦੇ ਰਾਹ, ਪੰਜਾਬ ਆਪ ਦਾ ਸਾਰਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ

By Admin Published 4 min read

ਬਠਿੰਡਾ -ਖਹਿਰਾ ਦੀ ਮਹਾਂ ਰੈਲੀ ਦੌਰਾਨ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਵੀ ਦੇ ਦਿੱਤੇ। ਖਹਿਰਾ ਨੇ ਆਮ ਪਾਰਟੀ ਕਨਵੈਂਸ਼ਨ ਵਿਚ ਪਹੁੰਚੇ ਲੋਕਾਂ ਅੱਗੇ 6 ਮਤੇ ਰੱਖੇ। ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਛੇ ਮਤੇ ਪੜ੍ਹੇ। ਕੀ ਹਨ ਇਹ ਮਤੇ।
ਮਤਾ ਨੰ. 1- ਪੰਜਾਬ ‘ਚ ਪਾਰਟੀ ਨੂੰ ਖੁਦਮੁਖਤਿਆਰ ਬਣਾਉਣ ਦੀ ਪ੍ਰਵਾਨਗੀ ਹੋਵੇ। ਪਾਰਟੀ ਆਪਣੇ ਪੱਧਰ ‘ਤੇ ਫੈਸਲੇ ਲੈ ਸਕੇ।
ਮਤਾ ਨੰ. 2 – ਸਰਬਸੰਮਤੀ ਨਾਲ ਮੌਜੂਦਾ ਨਕਾਰਾ ਸੰਗਠਨ ਨੂੰ ਭੰਗ ਕਰਦੀ ਹੈ। ਜਿਸਨੇ ਸੂਬੇ ‘ਚ ਪਾਰਟੀ ਨੂੰ ਕਮਜੋਰ ਬਣਾਇਆ। ਇਸ ਮਤੇ ਵਿਚ ਦਿੱਲੀ ਗਏ ਵਿਧਾਇਕਾਂ ਨੂੰ ਨਕਾਰਨ ਦਾ ਮਤਾ ਕਰਾਇਆ ਪਾਸ। ਆਮ ਆਦਮੀ ਪਾਰਟੀ ਪੰਜਾਬ ਦਾ ਇਕ ਨਵਾਂ ਸੰਗਠਨ ਤਿਆਰ ਕਰਨ ਦੀ ਪ੍ਰਵਾਨਗੀ ਲਈ।
ਮਤਾ ਨੰ. 3 – ਵਿਧਾਨ ਸਭਾ ‘ਚ ਖਹਿਰਾ ਨੇ ਜੋ ਨਿਡਰਤਾ ਨਾਲ ਪੰਜਾਬਨ ਦੇ ਹੱਕਾਂ ਲਈ ਮੁੱਦੇ ਉਠਾਏ ਉਨ੍ਹਾਂ ਦੀ ਪਾਰਟੀ ਸ਼ਲਾਘਾ ਕਰਦੀ ਹੈ।
ਮਤਾ ਨੰ. 4 – ਸੁਖਪਾਲ ਖਹਿਰਾ ਨੂੰ ਗੈਰਸੰਵਿਧਾਨਕ ਤਰੀਕੇ ਨਾਲ ਹਟਾਏ ਜਾਣ ਤੇ ਕਠੋਰ ਸ਼ਬਦਾਂ ਵਿਚ ਨਿੰਦਾ ਕੀਤੀ , ਵਲੰਟੀਅਰ ਇਸਨੂੰ ਖਾਰਜ ਕਰਦੇ ਨੇ ਤੇ ਇਕ ਹਫਤੇ ਦੇ ਅੰਦਰ-ਅੰਦਰ ਪਾਰਟੀ ਹਾਈਕਮਾਨ ਚੰਡੀਗੜ੍ਹ ‘ਚ ਮੀਟਿੰਗ ਤੋਂ ਬਾਅਦ ਨਵਾਂ ਵਿਰੋਧੀ ਧਿਰ ਨੇਤਾ ਨਿਯੁਕਤ ਕੀਤਾ ਜਾਵੇ।
ਮਤਾ ਨੰ. 5 – ਜ਼ਿਲ੍ਹਾ ਪੱਧਰੀ ਪ੍ਰੋਗਰਾਮ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਖਹਿਰਾ ਨੇ ਲੋਕਾਂ ਅੱਗੇ ਅਵਾਜ਼ ਬੁਲੰਦ ਕੀਤੀ ਕਿ ਜਿੰਨ੍ਹਾਂ ਵਿਧਾਇਕਾਂ ਨੇ ਗੱਦਾਰੀ ਕੀਤੀ ਹੈ ਉਨ੍ਹਾ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਾ ਚਾਹੀਦਾ।
ਮਤਾ ਨੰ. 6 – ਪਿੰਡਾਂ ਸ਼ਹਿਰਾਂ ਵਿਚ ਹਿੰਸਕ ਕਾਰਵਾਈ ਨਹੀਂ ਕਰਨੀ। ਦਲੀਲਾਂ ਨਾਲ ਜੁਆਬ ਦੇਣਾ। ਬਾਹਰ ਵਸਦੇ ਪੰਜਾਬੀਆਂ ਦੇ ਯੋਗਦਾਨ ਦੀ ਪਾਰਟੀ ਨੇ ਸ਼ਲਾਘਾ ਕੀਤੀ। ਅੰਤ ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੀ ਹੁਣ ਸਾਡਾ ਮੁੱਖ ਮਕਸਦ ਹੈ। ਸੁਖਪਾਲ ਖਹਿਰਾ ਵੱਲੋਂ ਪੰਜਾਬੀ ਏਕਤਾ ਦਾ ਨਾਅਰਾ ਲਾਉਂਦਿਆਂ ਇਸ ਮਹਾਂ ਰੈਲੀ ਨੂੰ ਸਮੇਟਿਆ ਗਿਆ।
ਖਹਿਰਾ ਨੇ ਭਾਸ਼ਣ ਦੇ ਮੁੱਖ ਬਿੰਦੂ ਇਹ ਹਨ :-ਅਸੀਂ ਕਿਸੇ ਦੇ ਏਜੰਟ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਚੌਕੀਦਾਰ ਹਾਂ । ਕਿਸੇ ਅਫਵਾਹ ਦਾ ਭਰੋਸਾ ਨਾ ਕਰਨਾ, ਹਰ ਗੱਲ ਮੈਥੋਂ ਪੁੱਛ ਲੈਣਾ ਪਰਵਾਸੀਆਂ ਦੇ ਫੰਡ ਦੇ ਗਲਤ ਇਸਤੇਮਾਲ ਸਾਬਤ ਕਰ ਦਿਓ ਤਾਂ ਸਿਆਸਤ ਛੱਡ ਦਿਆਂਗਾ। ਅਕਾਲੀ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਦਿੱਲੀ ਸਰਕਾਰ ਤੁਹਾਡੀ ਹੈ ਜਾਂਚ ਕਰਵਾ ਲਵੋ।2020 ਰੈਫਰੈਂਡਮ ਦੇ ਸਮਾਗਮ ਦੌਰਾਨ ਪੰਜਾਬ ਦੇ ਵਿਤਕਰਿਆਂ ਦੀ ਗੱਲ ਉਠਾਈ ਸੀ ਤੇ ਮੇਰੀ ਹੀ ਪਾਰਟੀ ਦੇ ਬਨਾਵਟੀ ਬੰਦਿਆਂ ਨੇ ਮੇਰੇ ਖਿਲਾਫ਼ ਸਾਜ਼ਿਸਾਂ ਰਚੀਆਂ।ਦਿੱਲੀ ਵਿਚ ਪੰਜਾਬ ਦੇ ਲੋਕਾਂ ਦੇ ਆਗੂਆਂ ਦਾ ਮਜ਼ਾਕਾ ਉਡਾਇਆ ਜਾਂਦਾ ਹੈ।ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸਵਰਾਜ ਦੇ ਮੁੱਦੇ ਨੂੰ ਛੱਡ ਚੁੱਕੀ ਹੈ।ਪਰਵਾਸੀਆਂ ਨੂੰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਤੀਜੀ ਧਿਰ ਦੀ ਸਰਕਾਰ ਬਣੇਗੀ।ਅਕਾਲੀ ਦਲ ਨੇ ਪੰਜਾਬ ਦੇ ਅਸਲ ਮਸਲੇ ਵਿਸਾਰ ਦਿੱਤੇ ਹਨ ਅਸੀਂ ਉਹ ਮਸਲੇ ਹੱਲ ਕਰਾਂਵਾਗੇ।ਪੰਜਾਬ ਵਿਚ ਝੂਠੇ ਪੁਲੀਸ ਕੇਸ ਪਹਿਲਾਂ ਬਾਦਲ ਦਰਜ ਕਰਵਾਉਂਦੇ ਸੀ ਹੁਣ ਕੈਪਟਨ ਕਰਵਾ ਰਹੇ ਹਨ। ਅਕਾਲੀਆਂ ਨੇ ਤਾਂ ਮੇਰੇ ਖਿਲਾਫ 6 ਮਾਮਲੇ ਦਰਜ ਕਰਵਾਏ ਅਤੇ 6 ਹਜ਼ਾਰ ਦੀ ਤਰਪਾਲ ਦਾ ਵੀ ਕੇਸ ਪਾ ਦਿੱਤਾ। ਕੈਪਟਨ ਨੇ ਵੀ ਮੇਰੀ ਆਵਾਜ਼ ਦਬਾਉਣ ਲਈ 2015 ਦਾ ਪੁਰਾਣਾ ਕੇਸ ਕਢਵਾਇਆ। ਸੁਪਰੀਮ ਕੋਰਟ ਵਿੱਚ ਸਭ ਤੋਂ ਵੱਡਾ ਵਕੀਲ ਕਰਕੇ ਮੇਰੇ ਖਿਲਾਫ ਇੱਕ ਪੇਸ਼ੀ ਦਾ 25 ਲੱਖ ਰੁਪਿਆ ਦਿੱਤਾ। ਕੈਪਟਨ ਸਿਰਫ਼ ਮੈਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੇ ਹਨ।ਲੋਕਾਂ ਨੇ ਸਾਡੇ ਉੱਤੇ ਭਰੋਸਾ ਕੀਤਾ ਤਾਂ ਅਸੀਂ ਨਸ਼ੇ ਦੇ ਵੱਡੇ ਵੱਡੇ ਸੌਦਾਗਰਾਂ ਨੂੰ ਫੜ ਕੇ ਸਜ਼ਾਵਾਂ ਦੁਆਵਾਂਗੇ।ਕਿਸੇ ਇੱਕ ਡੇਰੇ ਦੀਆਂ ਵੋਟਾਂ ਕਾਰਨ ਅਕਾਲੀਆਂ ਨੇ ਬਰਗਾੜੀ ਕਾਂਡ ਨੂੰ ਇਨਸਾਫ਼ ਨਹੀਂ ਦਿੱਤਾ, ਕੈਪਟਨ ਨੇ ਸੀਬੀਆਈ ਨੂੰ ਜਾਂਚ ਦੇ ਕੇ ਬੇਅਦਬੀ ਕਾਂਡ ਦੇ ਵਰਦੀਧਾਰੀ ਤੇ ਸਿਆਸਦਾਨਾਂ ਤੇ ਡੇਰੇਦਾਰਾਂ ਨੂੰ ਬਚਾ ਰਹੇ ਹਨ। ਜੇਕਰ ਲੋਕ ਸਾਡੇ ਉੱਤੇ ਭਰੋਸਾ ਕਰਨਗੇ ਤਾਂ ਵੱਡੇ ਤੋਂ ਵੱਡੇ ਮੁਲਜ਼ਮਾਂ ਨੂੰ ਸਜ਼ਾ ਮਿਲੇਗੀ।ਪੱਥਰ ਤੇ ਕੋਲੇ ਵਾਂਗ ਪੰਜਾਬ ਦੀ ਤੀਜੇ ਮੋਰਚੇ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਪਾਣੀਆਂ ਦੀ ਰਿਆਲਟੀ ਲੈ ਕੇ ਦੇਵਾਂਗੇ।ਕਿਸਾਨ ਮਰ ਰਹੇ ਨੇ ਤੇ ਰਵਾਇਤੀ ਲੀਡਰਾਂ ਨੇ ਪੰਜਾਬ ਦੇ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦਿੱਤੇ, ਪਰ ਅਸੀਂ ਵਿਧਾਨ ਸਭਾ ਦੇ ਮਤੇ ਮੁਤਾਬਕ ਪੰਜਾਬ ਦੇ ਪਾਣੀਆਂ ਦੀ ਮਾਹਿਰਾਂ ਦੇ ਹਿਸਾਬ ਮੁਤਾਬਕ ਰਿਆਲਟੀ ਦਾ 16 ਲੱਖ ਕਰੋੜ ਦਾ ਬਿੱਲ ਭੇਜਿਆ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp