ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਆਪਣੀ ਕਨੇਡਾ ਫੇਰੀ ਤੇ

ਸਰੀ:-ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਆਪਣੀ ਕਨੇਡਾ ਫੇਰੀ ਤੇ ਆਏ ਹੋਏ ਹਨ ਅਤੇ ਵੱਖ-ਵੱਖ ਥਾਂਵਾਂ ਤੇ ਆਪਣੇ ਸਨੇਹੀਆਂ ਨੂੰ ਮਿਲ ਰਹੇ ਹਨ, ਵਿਨੀਪੈਗ ਅਤੇ ਕੈਲਗਰੀ ਤੋਂ ਬਾਦ ਵੈਨਕੂਵਰ ਖੇਤਰ ਵਿੱਚ ਰਹਿ ਰਹੇ ਆਪਣੇ ਸੱਜਣਾਂ ਮਿੱਤਰਾਂ ਨੂੰ ਮਿਲਣ ਤੋਂ ਬਾਦ ਸਰੀ ਵਿਖੇ ਪਧਾਰੇ ਹਨ। ਸਰੀ ਵਿਖੇ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਬਾਸੀ ਦੇ ਗ੍ਰਹਿ ਵਿਖੇ ਜਥੇਦਾਰ ਤੋਤਾ ਸਿੰਘ ਜੀ ਪਹੁੰਚੇ, ਜਿੱਥੇ ਓਨਾਂ ਦਾ ਸਵਾਗਤ ਸ਼ਰੋਮਣੀ ਅਕਾਲੀ ਦਲ ਚੇਅਰਮੈਨ ਸ. ਦਰਸ਼ਨ ਸਿੰਘ ਕੁੱਸਾ ਧਾਲੀਵਾਲ, ਯੂਥ ਪ੍ਰਧਾਨ ਜਗਜੀਤ ਸਿੰਘ ਸੰਧਰ, ਜੋਗਾ ਸਿੰਘ ਲੱਲੀ, ਸੀਨੀਅਰ ਅਕਾਲੀ ਆਗੂ ਗੁਰਬਖਸ਼ ਸਿੰਘ ਸੰਘੇੜਾ, ਸੁਰਿੰਦਰਪਾਲ ਸਿੰਘ ਔਲਖ, ਦਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਪਰਮਾਰ, ਰਵਿੰਦਰ ਸਿੰਘ ਖੱਖ, ਨਵਰਾਜ ਸਿੰਘ ਦਿਓਲ, ਕਿਰਨਦੀਪ ਸਿੰਘ ਢੁੱਡੀਕੇ ਨੇ ਕੀਤਾ। ਮੁਲਾਕਾਤ ਦੌਰਾਨ ਜਥੇਦਾਰ ਜੀ ਨੇ ਖੁੱਲ ਕੇ ਆਏ ਹੋਏ ਸੱਜਣਾਂ ਨਾਲ ਵਿਚਾਰ ਚਰਚਾ ਕੀਤੀ, ਗ਼ੈਰ ਰਸਮੀ ਗੱਲ-ਬਾਤ ਦੌਰਾਨ ਜਥੇਦਾਰ ਤੋਤਾ ਸਿੰਘ ਨੇ ਆਪਣੇ ਸਿਆਸੀ ਤਜਰਬਿਆਂ ਤੋਂ ਇਲਵਾ ਸਮਾਜਿਕ ਤੌਰ ਤੇ ਨਿਭਾਈਆਂ ਜਿੰਮੇਵਾਰੀਆਂ ਬਾਰੇ ਵਿਸਤਾਰ ਸਹਿਤ ਚਰਚਾ ਕੀਤੀ। ਜਥੇਦਾਰ ਜੀ ਨੇ ਕਨੇਡਾ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਨੂੰ ਕਨੇਡਾ ਦਿਵਸ ਤੇ ਵਧਾਈ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਦੀ ਪਹਿਲੀ ਸਿੱਖ ਜੱਜ ਬਣਨ ਤੇ ਬੀਬੀ ਸ਼ੇਰਗਿੱਲ ਦੀ ਵੱਡੀ ਪ੍ਰਾਪਤੀ ਤੇ ਪਰਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸਤੋ ਇਲਾਵਾ ਪਰਵਾਸੀਆਂ ਵੱਲੋਂ ਕੀਤੀ ਤਰੱਕੀ ਅਤੇ ਓਨਾਂ ਵੱਲੋਂ ਪੰਜਾਬ ਚ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਥੇਦਾਰ ਤੋਤਾ ਸਿੰਘ ਜੀ ਨਾਲ ਇਸ ਨਿੱਘੀ ਮਿਲਣੀ ਦੌਰਾਨ ਜਸਵਿੰਦਰ ਸਿੰਘ ਢਿੱਲੋ, ਕੁਲਜੀਤ ਸਿੰਘ ਸਿੱਧੂ, ਹਰਜੀਤ ਸਿੰਘ, ਅਮਨ ਮਤਫੱਲੂ, ਕੁਲਦੀਪ ਸਿੰਘ ਗਿੱਲ, ਗੁਰਮੁਖ ਸਿੰਘ ਅਟਕੜ, ਗੁਰਵਿੰਦਰ ਸਿੰਘ ਅਟਕੜ ਅਤੇ ਰਾਣਾ ਕੁਲਥਮ ਵਲੋ ਜਥੇਦਾਰ ਤੋਤਾ ਸਿੰਘ ਅਤੇ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.