Ad-Time-For-Vacation.png

ਸਲਮਾਨ ਖ਼ਾਨ ਵਲੋਂ ‘ਟਿਊਬਲਾਈਟ’ ਦੀ ਸ਼ੂਟਿੰਗ ਸ਼ੁਰੂ

ਲੇਹ,: ਸੁਪਰਸਟਾਰ ਸਲਮਾਨ ਖ਼ਾਨ ਅਤੇ ਨਿਰਦੇਸ਼ਕ ਕਬੀਰ ਖ਼ਾਨ ਨੇ ਅਪਣੀ ਯੁਗਲਬੰਦੀ ਦੀ ਤੀਜੀ ਫ਼ਿਲਮ ‘ਟਿਊਬਲਾਈਟ’ ਦੀ ਸ਼ੂਟਿੰਗ ਲੱਦਾਖ ਵਿਚ ਸ਼ੁਰੂ ਕਰ ਦਿਤੀ ਹੈ। ਇਹ ਹਿੱਟ ਜੋੜੀ 2015 ਦੀ ਅਪਣੀ ਸੁਪਰਹਿੱਟ ਫ਼ਿਲਮ ‘ਬਜਰੰਗੀ ਭਾਈਜਾਨ’ ਦੀ ਸਫ਼ਲਤਾ ਤੋਂ ਬਾਅਦ ਮੁੜ ਤੋਂ ਇਕੱਠਿਆਂ ਸੈੱਟ ‘ਤੇ ਪਰਤੀ ਹੈ।

ਇਸ ਜੋੜੀ ਨੇ ਪਹਿਲੀ ਵਾਰ ਯਸ਼ਰਾਜ ਬੈਨਰ ਹੇਠ ਬਣੀ ਐਕਸ਼ਨ-ਰੋਮਾਂਟਿਕ ਫ਼ਿਲਮ ‘ਇਕ ਥਾ ਟਾਈਗਰ’ ਵਿਚ ਕੰਮ ਕੀਤਾ ਸੀ। ਕਬੀਰ ਨੇ ਕਲ ਟਵਿੱਟਰ ‘ਤੇ ਫ਼ਿਲਮ ‘ਟਿਊਬਲਾਈਟ’ ਬਾਰੇ ਕੁੱਝ ਜਾਣਕਾਰੀ ਦਿਤੀ, ”… ਇਥੇ ਕਲ ਤੋਂ ਟਿਊਬਲਾਈਟ ਦੀ ਸ਼ੂਟਿੰਗ ਸ਼ੁਰੂ ਹੋਵੇਗੀ..?? ਲੱਦਾਖ…200 ਲੋਕਾਂ ਦੀ ਮਜ਼ਬੂਤ ਟੋਲੀ ਇਥੋਂ ਦੇ ਨਵੇਂ ਮਾਹੌਲ ਵਿਚ ਢਲ ਚੁੱਕੀ ਹੈ ਅਤੇ ਅਪਣੇ-ਅਪਣੇ ਰੋਲ ਲਈ ਕੰਮ ਕਰਨ ਨੂੰ ਤਿਆਰ ਹੈ।” ਸੁਣਨ ਵਿਚ ਆਇਆ ਹੈ ਕਿ ਦੀਪਿਕਾ ਪਾਦੂਕੋਣ ਇਸ ਫ਼ਿਲਮ ਵਿਚ ਸਲਮਾਨ ਨਾਲ ਮੁੱਖ ਕਿਰਦਾਰ ਨਿਭਾਏਗੀ। ਫ਼ਿਲਮ ਨੂੰ ਅਗਲੇ ਸਾਲ ਈਦ ‘ਤੇ ਰਿਲੀਜ਼ ਕਰਨ ਦੀ ਤਿਆਰੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.