ਸਰੀ ‘ਚ ‘ਖ਼ਾਲਸਾ ਡੇਅ ਪਰੇਡ’ ਲੱਖਾਂ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ 

ਕੈਨੇਡਾ ਦੇ ਮੂਲ ਨਿਵਾਸੀ ਕਬੀਲੇ ਦੇ ਮੁਖੀ ਦੀ ਅਰਦਾਸ ਤੇ ਕੈਨੇਡੀਅਨ ਫ਼ੌਜ ਦੀ ਸਲਾਮੀ ਨਾਲ ਹੋਈ ਆਰੰਭਤਾ • ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ

ਸਰੀ, 22 ਅਪ੍ਰੈਲ -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ ‘ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰੇਕ ਸਾਲ ਕੱਢੀ ਜਾਂਦੀ ‘ਖ਼ਾਲਸਾ ਡੇਅ ਪਰੇਡ’ ‘ਚ ਇਸ ਵਾਰ ਸੰਗਤ ਦਾ ਇਕੱਠ 5 ਲੱਖ ਤੋਂ ਟੱਪਣ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਨੇ ਕੀਤੀ |
ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਮਸ਼ਹੂਰ ਸਰੀ ਦੀ ‘ਖ਼ਾਲਸਾ ਡੇਅ ਪਰੇਡ’ ‘ਚ ਬਿ੍ਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਲਬਰਟਾ, ਓਾਟਾਰੀਓ, ਕਿਊਬੈਕ ਸੂਬਿਆਂ ਤੇ ਅਮਰੀਕਨ ਸੂਬਿਆਂ ਕੈਲੇਫੋਰਨੀਆ ਤੇ ਵਾਸ਼ਿੰਗਟਨ ਤੋਂ ਵੱਡੀ ਗਿਣਤੀ ‘ਚ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ | ਇਸ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਸਿੱਖ ਸੰਘਰਸ਼ ਦੇ ਅਨੇਕਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਇਆ ਅਤੇ ਕੈਨੇਡੀਅਨ ਰਾਜਸੀ ਆਗੂਆਂ ਨੇ ਸੰਗਤ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੱਤੀ | ਨਗਰ ਕੀਰਤਨ ‘ਚ ਖ਼ਾਲਿਸਤਾਨ ਸੁਰ ਹਮੇਸ਼ਾ ਵਾਂਗ ਭਾਰੂ ਰਹੀ | ਨਿਰਵਿਘਨਤਾ ਸਹਿਤ ਉਲੀਕੇ ਗਏ ਇਸ ਨਗਰ ਕੀਰਤਨ ‘ਚ ਸਿੱਖੀ ਦੀ ਚੜ੍ਹਦੀਕਲਾ ਵੇਖ ਕੇ ਹਰ ਪ੍ਰਾਣੀ ਅਸ਼-ਅਸ਼ ਕਰ ਉੱਠਿਆ | ਅਤਿ ਸੁਹਾਵਣੇ ਮੌਸਮ ‘ਚ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਕੈਨੇਡਾ ਦੇ ਇਕ ਮੂਲ ਨਿਵਾਸੀ ਕਬੀਲੇ ਦੇ ਮੁਖੀ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਜ਼ੁਬਾਨ ‘ਚ ਅਰਦਾਸ ਕੀਤੀ ਅਤੇ ਸਿੱਖਾਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਆਖਿਆ ਕਿ ਇਹ ਸਾਂਝ ਹੋਰ ਪਕੇਰੀ ਹੋਣੀ ਚਾਹੀਦੀ ਹੈ | ਇਸ ਤੋਂ ਬਾਅਦ ਕੈਨੇਡੀਅਨ ਫ਼ੌਜ, ਜਲ ਸੈਨਾ ਤੇ ਪੁਲਿਸ ਦੀ ਸਾਂਝੀ ਟੁਕੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਭੇਟ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ, ਮੋਟਰ ਸਾਈਕਲ ਸਵਾਰ ਸਿੱਖ ਨੌਜਵਾਨਾਂ ਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ |
ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ ‘ਤੇ ਚੌਰ ਦੀ ਸੇਵਾ ਨਿਭਾਈ ਜਦਕਿ ਪੰਜਾਬ ਤੋਂ ਪੁੱਜੇ ਵੱਖ-ਵੱਖ ਕੀਰਤਨੀ ਜਥਿਆਂ ਨੇ ਅੰਮਿ੍ਤਮਈ ਗੁਰਬਾਣੀ ਪ੍ਰਵਾਹ ਨਾਲ ਸੰਗਤ ਨੂੰ ਵਾਹਿਗੁਰੂ ਨਾਮ ਜਪਾਇਆ | ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਨੇ ਪੁਰਾਤਨ ਤੇ ਵਰਤਮਾਨ ਸਿੱਖ ਜਰਨੈਲਾਂ ਦੀਆਂ ਜੋਸ਼ ਭਰਪੂਰ ਵਾਰਾਂ ਗਾਈਆਂ | ਬਿ੍ਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰੇਗਨ, ਐਨ. ਡੀ. ਪੀ. ਆਗੂ ਜਗਮੀਤ ਸਿੰਘ ਅਤੇ ਹੋਰ ਕੇਂਦਰੀ ਤੇ ਸੂਬਾਈ ਸਿਆਸਤਦਾਨ ਸੰਗਤ ‘ਚ ਤੁਰ-ਫਿਰ ਕੇ ਮੇਲ-ਮਿਲਾਪ ਕਰਦੇ ਨਜ਼ਰ ਆਏ | ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਧਾਇਕ ਜਗਰੂਪ ਬਰਾੜ, ਵਿਧਾਇਕ ਰਚਨਾ ਸਿੰਘ ਤੇ ਵਿਧਾਇਕ ਗੈਰੀਬੈੱਗ ਨੇ ਮੁੱਖ ਸਟੇਜ ਤੋਂ ਸੰਗਤ ਨੂੰ ਵਧਾਈ ਦਿੱਤੀ ਤੇ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨਾ’ ਐਲਾਨੇ ਜਾਣ ਦਾ ਪ੍ਰਮਾਣ ਪੱਤਰ ਪ੍ਰਬੰਧਕਾਂ ਨੂੰ ਭੇਟ ਕੀਤਾ | ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਸ਼ਹੀਦ ਭਾਈ ਰਛਪਾਲ ਸਿੰਘ ਪੀ.ਏ. ਦੀ ਪਤਨੀ ਬੀਬੀ ਪ੍ਰੀਤਮ ਕੌਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਭਤੀਜੇ ਭੁਪਿੰਦਰ ਸਿੰਘ ਸਮੇਤ ਕਈ ਸ਼ਹੀਦ ਪਰਿਵਾਰ ਸਨਮਾਨਿਤ ਕੀਤੇ ਗਏ | ਪੰਜਾਬ ਤੋਂ ਪੁੱਜੇ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ, ਜਿਨ੍ਹਾਂ ਹਾਲ ਹੀ ‘ਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਤੇ ਜਥੇਦਾਰ ਹਵਾਰਾ ਸਮੇਤ ਪਹਿਲਾਂ ਤੋਂ ਹੀ ਜੇਲ੍ਹਾਂ ‘ਚ ਬੰਦ ਸਿੱਖ ਨਜ਼ਰਬੰਦਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਅਤੇ ‘ਰਾਜ ਕਰੇਗਾ ਖ਼ਾਲਸਾ’ ਦੀ ਪੂਰਤੀ ਲਈ ਸਿੱਖਾਂ ਨੂੰ ਆਪਣਾ ਕਿਰਦਾਰ ਹੋਰ ਸੁੱਚਾ ਤੇ ਉੱਚਾ ਕਰਨ ਦੀ ਪ੍ਰੇਰਨਾ ਦਿੱਤੀ | ਕੁਝ ਦਿਨ ਪਹਿਲਾਂ ਸੜਕ ਹਾਦਸੇ ‘ਚ ਮਾਰੇ ਗਏ ਕੈਨੇਡੀਅਨ ਹਾਕੀ ਖਿਡਾਰੀਆਂ ਤੇ ਕਸ਼ਮੀਰ ‘ਚ ਜਬਰ ਜਨਾਹ ਕਰਕੇ ਕਤਲ ਕੀਤੀ ਬੱਚੀ ਆਸਿਫਾ ਦਾ ਮੁੱਦਾ ਵੀ ਚੁੱਕਿਆ ਗਿਆ | ਵੱਖ-ਵੱਖ ਸੰਸਥਾਵਾਂ ਵਲੋਂ ਦਸਤਾਰਾਂ ਸਜਾਉਣ ਦੀ ਸੇਵਾ ਤੇ ਸਿੱਖ ਵਿੱਦਿਅਕ ਸੰਸਥਾਵਾਂ ਵਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ | ਸਰੀ ਸ਼ਹਿਰ ਦੀ ਕੌਾਸਲ, ਰਾਇਲ ਕੈਨੇਡੀਅਨ ਮੌਾਟੇਡ ਪੁਲਿਸ ਤੇ ਫ਼ੌਜੀ ਗੱਡੀਆਂ, ਜਲ ਸੈਨਾ ਦੀ ਕਿਸ਼ਤੀ ਸਮੇਤ ਸ਼ਾਮਿਲ ਹੋਈਆਂ ਕੈਨੇਡੀਅਨ ਫ਼ੌਜ ਦੀਆਂ ਟੁਕੜੀਆਂ ਨੇ ਵੀ ਨਗਰ ਕੀਰਤਨ ਦੀ ਰੌਣਕ ‘ਚ ਵਾਧਾ ਕੀਤਾ | ਮੁੱਖ ਪ੍ਰਬੰਧਕ ਭਾਈ ਦਵਿੰਦਰ ਸਿੰਘ ਗਰੇਵਾਲ, ਗਿਆਨ ਸਿੰਘ ਗਿੱਲ, ਜਥੇਦਾਰ ਸਤਿੰਦਰਪਾਲ ਸਿੰਘ ਨੇ ਸਿੱਖਾਂ ਦੇ ਅਜੋਕੇ ਮੁੱਦਿਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਪੂਰਨ ਸਹਿਯੋਗ ਲਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸੈਂਕੜੇ ਹੀ ਲੰਗਰ ਦੇ ਸਟਾਲ ਸੰਗਤ ਲਈ ਲਗਾਏ ਗਏ, ਜਿੱਥੋਂ ਸਿੱਖਾਂ ਤੋਂ ਇਲਾਵਾ ਸ਼ਾਮਿਲ ਹੋਏ ਹੋਰਨਾਂ ਭਾਈਚਾਰਿਆਂ ਨੇ ਵੀ ਲੰਗਰ ਛਕਿਆ |

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.