ਸਰੀ ‘ਚ ਇਸ ਪੰਜਾਬੀ ਦੀ ਟਰੱਕਿੰਗ ਕੰਪਨੀ ਕਰ ਰਹੀ ਸੀ ‘ਆਪਣਿਆਂ’ ਨਾਲ ਧੱਕਾ, ਦੇਣੇ ਪੈਣਗੇ 3,50,000 ਡਾਲਰ

ਸਰੀ— ਸਰੀ ਦੀ ਇਕ ਟਰੱਕਿੰਗ ਕੰਪਨੀ ਨੂੰ 10,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ਤੇ ਕੰਪਨੀ ਨੂੰ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਘੱਟ ਤਨਖਾਹ ਦੇਣ ਲਈ ਉਨ੍ਹਾਂ ਨੂੰ ਲੱਗਭਗ 3,50,000 ਡਾਲਰ ਮੁਆਵਜ਼ੇ ਦੇ ਤੌਰ ‘ਤੇ ਦੇਣ ਦੇ ਹੁਕਣ ਦਿੱਤੇ ਹਨ।

ਮੰਗਲਵਾਰ ਨੂੰ ਸਰੀ ਦੀ ਪ੍ਰੋਵਿੰਸ਼ਿਅਲ ਅਦਾਲਤ ਨੇ ਹਾਰਲੇਂਸ ਟਰੱਕਿੰਗ ਦੇ ਜਤਿੰਦਰ ਕੰਗ ਨੂੰ ਦੋਸ਼ੀ ਮੰਨਦੇ ਹੋਏ ਹਾਰਲੇਂਸ ਟਰੱਕਿੰਗ ਕੰਪਨੀ ਦਾ ਲਾਇਸੰਸ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਤੇ ਕੰਪਨੀ ਨੂੰ 10,000 ਡਾਲਰ ਦਾ ਜੁਰਮਾਨਾ ਕੀਤਾ। ਇਸ ਦੇ ਨਾਲ ਹੀ ਕੰਪਨੀ ਨੂੰ ਇਹ ਵੀ ਹੁਕਮ ਦਿੱਤੇ ਕਿ ਘੱਟ ਤਨਖਾਹ ਹਾਸਲ ਕਰਨ ਵਾਲੇ 29 ਵਿਦੇਸ਼ੀ ਅਸਥਾਈ ਕਾਮਿਆਂ ਨੂੰ 3,52,001 ਡਾਲਰ ਦਾ ਭੁਗਤਾਨ ਕੀਤਾ ਜਾਵੇ। ਸਰੀ ਦੀ ਹਾਰਲੇਂਸ ਟਰੱਕਿੰਗ ਨੂੰ ਇੰਪਲਾਈਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਲੇਬਰ ਹਾਇਰ ਕਰਨ ਦੀ ਪਰਮੀਸ਼ਨ ਮਿਲੀ ਹੋਈ ਸੀ। ਕੰਪਨੀ ਦੇ ਕਾਰਜਾਂ ਤੇ ਭਰਤੀ ਲਈ ਜਿੰੰਮੇਵਾਰ ਕੰਗ ਨੇ 2011 ਤੋਂ 2014 ਵਿਚਕਾਰ 30 ਅਸਥਾਈ ਵਿਦੇਸ਼ੀ ਕਾਮਿਆਂ ਦੀ ਭਰਤੀ ਕੀਤੀ ਸੀ।

ਇਸ ਦੌਰਾਨ ਜਾਂਚ ਕਰਨ ਵਾਲੀ ਟੀਮ ਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੌਰਾਨ ਪੇਸ਼ਕਸ਼ ਕੀਤੀ ਤਨਖਾਹ ਨਹੀਂ ਮਿਲ ਰਹੀ। ਜਿਵੇਂ ਹੀ ਕਾਮੇ ਕੰਮ ਕਰਨਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਤਨਖਾਹ ਘੱਟਦੀ ਜਾਂਦੀ ਹੈ। ਹੋਰ ਜਾਂਚ ਤੋਂ ਪਤਾ ਲੱਗਾ ਕਿ 29 ਅਜਿਹੇ ਵਿਦੇਸ਼ੀ ਕਾਮੇ ਸਨ, ਜਿਨ੍ਹਾਂ ਨੂੰ ਘੱਟ ਤਨਖਾਹ ਮਿਲ ਚੁੱਕੀ ਸੀ, ਜਿਸ ਦੀ ਅੰਡਰਪੇਅਮੈਂਟ ਦੀ ਰਕਮ 3,52,001 ਡਾਲਰ ਸੀ। 26 ਜੂਨ ਨੂੰ ਕੰਗ ਤੇ ਹਾਰਲੇਂਸ ਟਰੱਕਿੰਗ ਕੰਪਨੀ ਨੂੰ ਇੰਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਧਾਰਾ 127-ਏ ਤੇ 124(1) ਦੀ ਪਾਲਣਾ ‘ਚ ਅਸਫਲ ਪਾਇਆ ਗਿਆ ਤੇ ਦੋਸ਼ੀ ਕਰਾਰ ਦਿੱਤਾ ਗਿਆ

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.