ਸਰਕਾਰੀ ਐਂਬੂਲੈਂਸ ਤੋਂ ਨਾਂਹ ਹੋਣ ‘ਤੇ ਪਤਨੀ ਦੀ ਲਾਸ਼ ਚੁੱਕ ਕੇ ਦਸ ਕਿਲੋਮੀਟਰ ਤਕ ਚਲਿਆ ਦਲਿਤ ਆਦਿਵਾਸੀ

ਭਵਾਨੀਪਟਨਾ (ਉੜੀਸਾ): ਕਰੋੜਾਂ ਦੀਆਂ ਸਰਕਾਰੀ ਯੋਜਨਾਵਾਂ ਉਸ ਸਮੇਂ ਧਰੀਆਂ-ਧਰਾਈਆਂ ਰਹਿ ਗਈਆਂ ਜਦੋਂ ਇਕ ਆਦਿਵਾਸੀ ਅਪਣੀ ਪਤਨੀ ਦੀ ਲਾਸ਼ ਮੋਢੇ ‘ਤੇ ਚੁੱਕ ਕੇ ਦਸ ਕਿਲੋਮੀਟਰ ਤਕ ਚਲਦਾ ਰਿਹਾ, ਕਿਉਂਕਿ ਭਵਾਨੀਪਟਨਾ ਦੇ ਸਰਕਾਰੀ ਹਸਪਤਾਲ ਨੇ ਉਸ ਨੂੰ ਐਂਬੂਲੈਂਸ ਦੇਣ ਤੋਂ ਇਨਕਾਰ ਕਰ ਦਿਤਾ। ਇਸ ਸਮੇਂ ਉਸ ਦੀ 12 ਸਾਲਾ ਲੜਕੀ ਵੀ ਨਾਲ ਸੀ। ਉੜੀਸਾ ਦੇ ਸ਼ਹਿਰੀ ਵਿਕਾਸ ਮੰਤਰੀ ਪੁਸ਼ਪੇਂਦਰ ਸਿੰਘਦੇਊ ਨੇ ਕਿਹਾ ਕਿ ਕਾਲਾਹਾਂਡੀ ਦੇ ਕੁਲਕੈਟਰ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ ਕਿ ਉਨ੍ਹਾਂ ਨੂੰ ਐਂਬੂਲੈਂਸ ਕਿਉਂ ਨਹੀਂ ਮੁਹਈਆ ਕਰਵਾਈ ਅਤੇ ਭਪਾਨੀਪਟਨਾ ਦੇ ਸਬ ਕੁਲੈਕਟਰ ਨੂੰ ਛੇਤੀ ਤੋਂ ਛੇਤੀ ਰੀਪੋਰਟ ਦੇਣ ਨੂੰ ਕਿਹਾ ਹੈ।

ਇਹ ਮਾਮਲਾ ਕਲ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਦਾਨਾ ਮਾਝੀ ਅਪਣੀ ਪਤਨੀ ਅਮੰਗ ਦੇਈ ਦੀ ਲਾਸ਼ ਨੂੰ ਅਪਣੀ 12 ਸਾਲਾ ਬੇਟੀ ਨਾਲ ਲੈ ਕੇ ਜਾ ਰਿਹਾ ਸੀ। ਇਸ 42 ਸਾਲਾ ਔਰਤ ਦੀ ਭਾਵਨੀਪਟਨਾ ਦੇ ਜ਼ਿਲ੍ਹਾ ਹਸਪਤਾਲ ਵਿਚ ਟੀ.ਬੀ. ਕਾਰਨ ਮੌਤ ਹੋ ਗਈ ਸੀ। ਮਾਝੀ ਨੇ ਦੋਸ਼ ਲਾਇਆ ਕਿ ਵਾਰ-ਵਾਰ ਮਿੰਨਤਾਂ ਕਰਨ ਦੇ ਬਾਵਜੂਦ ਹਸਪਤਾਲ ਅਧਿਕਾਰੀਆਂ ਵਲੋਂ ਐਂਬੂਲੈਂਸ ਮੁਹਈਆ ਨਾ ਕਰਵਾਉਣ ਤੋਂ ਬਾਅਦ ਉਸ ਨੇ ਲਾਸ਼ ਨੂੰ ਕਪੜੇ ਵਿਚ ਲਪੇਟਿਆ ਅਤੇ ਮੋਢੇ ‘ਤੇ ਰੱਖ ਕੇ ਭਵਾਨੀਪਟਨਾ ਤੋਂ 60 ਕਿਲੋਮੀਟਰ ਦੂਰ ਰਾਮਪੁਰਾ ਬਲਾਕ ਵਿਚ ਪੈਂਦੇ ਅਪਣੇ ਪਿੰਡ ਮੇਲਘਾੜਾ ਵਲ ਚੱਲ ਪਿਆ। ਦਸ ਕਿਲੋਮੀਟਰ ਚੱਲਣ ਤੋਂ ਬਾਅਦ ਜਦੋਂ ਇਹ ਮਾਮਲਾ ਲੋਕਾਂ ਦੇ ਧਿਆਨ ਵਿਚ ਆਇਆ ਤਾਂ ਡੀ.ਸੀ. ਨੂੰ ਕਹਿ ਕੇ ਬਾਕੀ 50 ਕਿਲੋਮੀਟਰ ਸਫ਼ਰ ਲਈ ਐਂਬੂਲੈਂਸ ਮੁਹਈਆ ਕਰਵਾਈ ਗਈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.