ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ। ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਸਨਅਤਕਾਰ ਮਿਲਣੀ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਟਲ ਤਾਜ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਨਅਤਕਾਰਾਂ ਨੇ ਸੀਐਮ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਹੋ ਰਹੀ ਮੀਟਿੰਗ ‘ਚ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਤੇ ਵਪਾਰ ਮੰਡਲ ਦੋਵੇਂ ਮੁੱਖ ਮੰਤਰੀਆਂ ਅੱਗੇ ਆਪਣੀਆਂ ਮੰਗਾਂ ਰੱਖ ਰਹੇ ਹਨ।
ਮੀਟਿੰਗ ਤੋਂ ਬਾਅਦ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਪ੍ਰਮੁੱਖ ਉਦਯੋਗਪਤੀ ਪੰਜਾਬ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਅਗਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ 50,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਸੈਰ ਸਪਾਟਾ ਹੱਬ ਬਣਾਉਣ ਲਈ ਸ਼ਹਿਰ ਵਿੱਚ ਈ-ਬੱਸਾਂ ਅਤੇ ਸ਼ਟਲ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਮੈਨੂੰ ਕਈ ਸਰਕਾਰੀ ਸਕੂਲ ਦੇ ਅਧਿਆਪਕ ਮਿਲੇ ਜੋ ਆਪਣੇ ਬੱਚਿਆਂ ਨੂੰ #SchoolOfEminence ‘ਚ ਦਾਖਲ ਕਰਵਾਉਣ ਲੱਗੇ ਨੇ…ਪੰਜਾਬ ਦਾ ਇਹ ਸ਼ਾਨਦਾਰ ਸਕੂਲ ਅਸਲ ‘ਚ ਫੋਟੋਆਂ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੈ.. pic.twitter.com/Av8MgGThix
— Bhagwant Mann (@BhagwantMann) September 13, 2023
ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸੱਤ ਮੰਗਾਂ ‘ਤੇ ਆਧਾਰਿਤ ਮੰਗ ਪੱਤਰ ਤਿਆਰ ਕੀਤਾ ਹੈ। ਮੰਗ ਪੱਤਰ ‘ਚ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਦੂਜੇ ਰਾਜਾਂ ‘ਚ ਉਤਪਾਦਾਂ ਦੀ ਵਿਕਰੀ ‘ਤੇ ਮਿਲਣ ਵਾਲੀ ਟੈਕਸ ਰਿਆਇਤਾਂ ਨੂੰ ਅੰਤਰ-ਰਾਜੀ ਵਿਕਰੀ (ਪੰਜਾਬ ਵਿਚ) ‘ਤੇ ਵੀ ਲਾਗੂ ਕੀਤਾ ਜਾਵੇ, ਤਾਂ ਜੋ ਉਤਪਾਦ ਸੂਬੇ ਨੂੰ ਵੇਚਿਆ ਜਾ ਸਕਦਾ ਹੈ। ਜਿਸ ਨਾਲ ਸਪਲਾਈ ਚੇਨ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।
ਇਕ ਹੋਰ ਮੰਗ ਵਿਚ 30 ਸਤੰਬਰ ਤਕ ਪੀਕ ਆਵਰ (ਸ਼ਾਮ 6 ਤੋਂ 10 ਵਜੇ) ਦੌਰਾਨ ਉਦਯੋਗਿਕ ਇਕਾਈਆਂ ‘ਤੇ ਲਗਾਏ ਜਾਣ ਵਾਲੇ 2.40 ਰੁਪਏ ਪ੍ਰਤੀ ਬਿਜਲੀ ਯੂਨਿਟ ਦੇ ਵਾਧੂ ਚਾਰਜ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਗਈ ਹੈ। ਰਾਤ ਸਮੇਂ ਉਦਯੋਗਿਕ ਯੂਨਿਟ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਬਿਜਲੀ ਬਿੱਲ ਦਰਾਂ ਵਿੱਚ ਇੱਕ ਰੁਪਏ ਦੀ ਕਟੌਤੀ ਦੀ ਮੰਗ ਕੀਤੀ ਗਈ ਹੈ।



