ਗੌਰਵ ਗੌੜ ਜੌਲੀ, ਜ਼ੀਰਾ: ਵਿਧਾਨ ਸਭਾ ਹਲਕਾ ਜ਼ੀਰਾ ਦੀ ਨਗਰ ਪੰਚਾਇਤ ਮਖੂ ਦੇ ਵਿਚ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਕੁਲਬੀਰ ਸਿੰਘ ਜ਼ੀਰਾ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਘਰ ਪਰਤੀ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਹਲਕਾ ਜ਼ੀਰਾ ਦੀ ਰਾਜਨੀਤੀ ‘ਚ ਇਕ ਧੜੱਲੇਦਾਰ ਆਗੂ ਵਜੋਂ ਵਿਚਰ ਰਹੇ ਜ਼ੀਰਾ ਨੂੰ ਲੋਕ ਆਪਣੇ ਘਰ ਆਉਣ ਦੀ ਦਆਵਤ ਵੀ ਦੇ ਰਹੇ ਹਨ ਕਿਉਂਕਿ ਕੁਲਬੀਰ ਜ਼ੀਰਾ ਆਪਣੇ ਵਰਕਰਾਂ ਦੇ ਨਾਲ ਹਮੇਸ਼ਾ ਵਫ਼ਾਦਾਰੀ ਨਿਭਾਉਂਦੇ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹੁੰਦੀ ਕਿਸੇ ਵੀ ਜ਼ਿਆਦਤੀ ਖ਼ਿਲਾਫ਼ ਸੰਘਰਸ਼ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਂਦੇ ਹਨ। ਲੋਕ ਕੁਲਬੀਰ ਜ਼ੀਰਾ ਕਾਰਜ਼ ਪ੍ਰਣਾਲੀ ਤੇ ਸੰਤੁਸ਼ਟੀ ਮਹਿਸੂਸ ਕਰਦੇ ਹੋਏ ਉਨ੍ਹਾਂ ਦੇ ਨਾਲ ਨਗਰ ਪੰਚਾਇਤ ਚੋਣਾਂ ਨੂੰ ਤੁਰਨ ਲਈ ਤਿਆਰ ਹਨ।
ਉਨ੍ਹਾਂ ਨੇ ਰਾਜਾ ਸੰਦੀਪ ਸਿੰਘ ਸਿਆਲ ਤੇ ਅਜੈਦੀਪ ਸਿਆਲ ਦੇ ਨਾਲ ਐਡਵੋਕੇਟ ਕੰਵਰਦੀਪ ਸਿਆਲ ਨਾਲ ਮੁਲਾਕਾਤਾਂ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੂੰ ਹਮੇਸ਼ਾ ਵਰਕਰਾਂ ਤੇ ਆਗਆਂ ‘ਤੇ ਮਾਣ ਮਹਿਸੂਸ ਹੁੰਦਾ ਹੈ ਕਿ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰ ਕੇ ਸ਼ਾਨਦਾਰ ਜਿੱਤ ਵੀ ਪ੍ਰਰਾਪਤ ਕਰੇਗੀ। ਕਿਉਂਕਿ ਆਮ ਆਦਮੀ ਪਾਰਟੀ ਦਾ ਬਿਲਕੁਲ ਆਧਾਰ ਖਤਮ ਹੋ ਰਿਹਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਵਸਾਗਰ, ਸਾਬਕਾ ਪ੍ਰਧਾਨ ਮਹਿੰਦਰ ਮਦਾਨ, ਜ਼ਲਿ੍ਹਾ ਮੀਤ ਪ੍ਰਧਾਨ ਸਰਪੰਚ ਜਗੀਰ ਸਿੰਘ ਮੱਲ੍ਹੀ, ਕੌਸਲਰ ਨਰਿੰਦਰ ਮਹਿਤਾ, ਵੀਨੂੰ ਸ਼ਾਹ ਹਾਜ਼ਰ ਸਨ।



