”ਸਮਾਂ ਖ਼ਰੀਦਣ ਲਈ ਚਾਲ ”:ਗਿਲਾਨੀ

ਕਸ਼ਮੀਰੀ ਆਗੂ ਨੇ ਭਾਰਤ ਸਰਕਾਰ ਦੇ ਗੱਲਬਾਤ ਦੇ ਸੱਦੇ ਨੂੰ ਠੁਕਰਾਇਆ

ਸ੍ਰੀ ਨਗਰ:-ਕਸ਼ਮੀਰ ਦੀ ਅਜ਼ਾਦੀ ਚਹੁੰਦੇ ਸੀਨੀਅਰ ਨੇਤਾ ਸੈਯਦ ਅਲੀ ਗਿਲਾਨੀ ਨੇ ਇੰਟੈਲੀਜੈਂਸ ਬਿਊਰੋ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੱਲਬਾਤ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਕਿ ਇਹ ਨਵੀਂ ਦਿੱਲੀ ਦੁਆਰਾ ਸਮਾਂ ਖਰੀਦਣ ਲਈ ਇੱਕ ਚਾਲ ਹੈ।, ਗਿਲਾਨੀ ਨੇ ਕਿਹਾ ਕਿ ‘ਜਦੋਂ ਤਕ ਕਸ਼ਮੀਰ ਦੇ ਵਿਵਾਦ ਨੂੰ ਇਸਦੇ ਇਤਿਹਾਸਕ ਦ੍ਰਿਸ਼ਟੀਕੋਣ ਵਿਚ ਸੰਬੋਧਿਤ ਨਹੀਂ ਕੀਤਾ ਜਾਂਦਾ ਹੈ ਅਤੇ ਭਾਰਤ ਕਸ਼ਮੀਰ ਦੇ ਵਿਵਾਦਗ੍ਰਸਤ ਰੁਤਬੇ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਇਕ ਜਨਮਤ ਰਖੇ ਜਾਣ ਲਈ ਜਮਹੂਰੀਕਰਨ ਨਹਂਿ ਸ਼ੁਰੂ ਕਰਦਾ ਤਾਂ ਕਿਸੇ ਵੀ ਗੱਲਬਾਤ ਦਾ ਕੋਈ ਅਰਥ ਨਹੀਂ।
ਗਿਲਾਨੀ ਨੇ ਕਿਹਾ, *ਕਸ਼ਮੀਰ ਮੁੱਦਾ ਇਕ ਫਲੈਸ਼ ਪੁਆਇੰਟ ਵਿਚ ਬਦਲ ਗਿਆ ਹੈ ਅਤੇ ਜਦੋਂ ਤੱਕ ਭਾਰਤ ਆਪਣੀ ਵਿਵਾਦਗ੍ਰਸਤ ਪ੍ਰਕਿਰਿਆ ਨੂੰ ਸਵੀਕਾਰ ਨਹੀਂ ਕਰਦਾ ਤਾਂ ਇਸ ਉਪ ਮਹਾਂਦੀਪ ਜੰਗ ਦੇ ਘਿਣਾਉਣੇ ਬੱਦਲ ਛਾਏ ਰਹਿਣਗੇ। ਜੰਮੂ-ਕਸ਼ਮੀਰ ਦੇ ਲੋਕਾਂ ਤੇ ਜਬਰਦਸਤੀ ਅਤੇ ਸ਼ਕਤੀ ਅਪਣਾਉਣ ਦੀ ਬਜਾਏ ਕਸ਼ਮੀਰੀਆਂ ਦੀਆਂ ਇੱਛਾਵਾਂ ਦਾ ਸਨਮਾਨ ਕਰਦੇ ਹੋਏ ਭਾਰਤ ਨੂੰ ਇਸ ਮੁੱਦੇ ਨੂੰ ਸੁਲਝਾਉਣ ਵਿਚ ਅਹਿਮ ਭੂਮਿਕਾ ਨਿਭਾਉਣੀਂ ਚਾਹੀਦੀ ਹੈ।
ਗਿਲਾਨੀ ਨੇ ਆਈਬੀ ਦੇ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੱਟੜਪੰਥੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਚੱਲ ਰਹੇ ਜੰਮੂ ਕਸ਼ਮੀਰ ਦੇ ਵਿਵਾਦ ਦੀ ਜ਼ਮੀਨੀ ਹਕੀਕਤਾਂ ਨੂੰ ਮੰਨਣਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ *ਕਸ਼ਮੀਰੀ ਲੋਕ ਕਦੇ ਵੀ ਭਾਰਤ ਦੇ ਦਬਾਅ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਹ ਪਿਛਲੇ ਸੱਤ ਦਹਾਕਿਆਂ ਤੋਂ ਇਸ ਦੇਸ਼ (ਭਾਰਤ) ਦੇ ਨਾਲ ਲੜ ਰਹੇ ਹਨ। ਗਿਲਾਨੀ ਨੇ ਬਿਆਨ ‘ਚ ਕਿਹਾ ਕਿ ਅਸੀਂ ਵਾਰ-ਵਾਰ ਇਹ ਮੰਗ ਕੀਤੀ ਹੈ ਕਿ ਲੋਕਾਂ ਨੂੰ ਰਾਜਨੀਤਕ ਭਵਿੱਖ ਅਤੇ ਰਾਜ ਦੀ ਕਿਸਮਤ ਬਾਰੇ ਆਪਣੀ ਇੱਛਾ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
*ਜੰਮੂ ਅਤੇ ਕਸ਼ਮੀਰ ਦੀ ਅਸਥਿਰ ਸਥਿਤੀ ਭਾਰਤ ਦੇ ਜ਼ਿੱਦੀ ਰਵੱਈਏ ਪ੍ਰਤੀ ਕੁਦਰਤੀ ਪ੍ਰਤੀਕਰਮ ਹੈ। ਭਾਰਤ ਬੇਰਹਿਮੀ ਨਾਲ ਫੌਜੀ ਸ਼ਕਤੀ ਦੁਆਰਾ ਰਾਜ ‘ਤੇ ਆਪਣਾ ਫ਼ੈਸਲਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਨੀਤਿਕ ਅਤੇ ਸਿਆਸੀ ਪਹੁੰਚ ਅਪਣਾਉਣ ਦੀ ਬਜਾਏ ਦਿੱਲੀ ਵਾਲੇ ਜਾਬਰਾਨਾ ਕਦਮ ਚੁੱਕ ਰਹੇ ਹਨ ਅਤੇ ਕਸ਼ਮੀਰੀਆਂ ਦੀਆਂ ਰਾਜਨੀਤਿਕ ਇਛਾਵਾਂ ਨੂੰ ਦਬਾਉਣ ਲਈ ਖ਼ੂਨ-ਖ਼ਰਾਬੇ ਕਰ ਰਹੇ ਹਨ।*

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.