ਸੁਖਦੇਵ ਗਰਗ, ਜਗਰਾਓਂ : ਸਥਾਨਕ ਸਨਮਤੀ ਵਿਮਲ ਜੈਨ ਸਕੂਲ ਵਿਖੇ ਸੋਮਵਾਰ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲੇ ਕਰਵਾਏ ਗਏ।

ਬੱਚਿਆਂ ਦੇ ਸਰਬਪਖੀ ਵਿਕਾਸ ਤੇ ਭਾਰਤੀ ਪਰੰਪਰਾ ਨੂੰ ਜਾਗਿ੍ਤ ਕਰਨ ਲਈ ਕਰਵਾ ਚੌਥ ਦੇ ਤਿਉਹਾਰ ਮੌਕੇ ਕਰਵਾਏ ਮਹਿੰਦੀ ਮੁਕਾਬਲੇ ‘ਚ ਨੌਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥਣਾਂ ਨੇ ਕਈ ਪ੍ਰਕਾਰ ਦੇ ਨਮੂਨੇ ਬਣਾਏ। ਇਸ ਮੁਕਾਬਲੇ ‘ਚ ਅਧਿਆਪਕਾ ਸ਼ਸ਼ੀ ਗੋਇਲ, ਆਂਚਲ ਰਾਣੀ ਤੇ ਵੀਰਪਾਲ ਕੌਰ ਨੇ ਜਜਮੈਂਟ ਦੀ ਭੂਮਿਕਾ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਖ਼ੂਬਸੂਰਤ ਮਹਿੰਦੀ ਲਗਾਉਣ ਵਾਲੀਆਂ ਵਿਦਿਆਰਥਣਾਂ ਦੀ ਚੋਣ ਕੀਤੀ।

ਇਸ ਮੁਕਾਬਲੇ ‘ਚੋਂ ਦਸਵੀਂ ਜਮਾਤ ਦੀ ਵਿਦਿਆਰਥਣ ਰਜਨੀ ਦੇਵੀ ਨੇ ਪਹਿਲਾ, ਨੌਵੀਂ ਜਮਾਤ ਦੀ ਵਿਦਿਆਰਥਣ ਆਰਤੀ ਦੇਵੀ ਨੇ ਦੂਸਰਾ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਸਿਮਰਜੀਤ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ ਜਦਕਿ ਪੱਲਵੀ ਤੇ ਸ਼ਗੁਨ ਨੂੰ ਹੌਸਲਾ ਅਫਜਾਈ ਪੁਰਸਕਾਰ ਦਿੱਤੇ ਗਏ। ਡਾਇਰੈਕਟਰ ਸ਼ਸ਼ੀ ਜੈਨ ਤੇ ਪਿੰ੍ਸੀਪਲ ਸੁਪਿ੍ਰਆ ਖੁਰਾਣਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ‘ਚ ਵੀ ਅਜਿਹੇ ਮੁਕਾਬਲਿਆਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਿਤ ਕੀਤਾ।