ਬਹੁਤ ਸਾਰੇ ਅਜਿਹੇ ਫੂਡ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਭਰਮ ਰਹਿੰਦਾ ਹੈ ਕਿ ਉਹ ਵੀ ਹੈਲਦੀ ਹਨ ਤੇ ਉਨ੍ਹਾਂ ‘ਚ ਫੈਟ ਨਹੀਂ। ਕੁਝ ਅਜਿਹੇ ਫੂਡ ਹਨ ਜੋ ਲੋਅ ਫੈਟ ਹੋਣ ਦੇ ਬਾਵਜੂਦ ਵਜ਼ਨ ਵਧਾਉਂਦੇ ਹਨ। ਡੀਪ ਫਰਾਈ ਆਲੂ ਚਿਪਸ ਬਾਰੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਹੈਲਦੀ ਹਨ। ਅਸਲ ਵਿੱਛ ਇਨ੍ਹਾਂ ਨਾਲ ਵਜ਼ਨ ਵਧਦਾ ਹੈ।
ਜਿਨਾ ਤੇ ਨੋ ਗਲੂਟਨ ਲਿਖਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਯੋਕ ਫੂਡ ਨਹੀਂ ਹਨ। ਜੰਕ ਫੂਡ ਕਿਹੋ ਜਿਹਾ ਵੀ ਹੋਏ ਫੈਟ ਵਧਾਉਂਦਾ ਹੈ।
ਬਹੁਤੀਆਂ ਖੋਜਾਂ ਇਹ ਕਹਿੰਦੀਆਂ ਹਨ ਕਿ ਡਾਈਟ ਸੋਡਾ ਨਾਲ ਵੀ ਵਜ਼ਨ ਵਧਦਾ ਹੈ।ਮੂੰਗਫਲੀ, ਕਾਜੂ, ਬਾਦਾਮ, ਕਿਸ਼ਮਿਸ਼ ਤੇ ਇਸ ਤਰ੍ਹਾਂ ਦੇ ਡਰਾਈ ਫਰੂਟ ਮਿਲਾ ਕੇ ਖਾਣਾ ਬੇਸ਼ੱਕ ਸਿਹਤ ਲਈ ਫਾਇਦੇਮੰਦ ਹੈ ਪਰ ਇਸ ਨਾਲ ਫੈਟ ਵਧਦਾ ਹੈ।
ਫਰੇਕਫਾਸਟ ਸੀਰੀਅਲ ਵੀ ਫੈਟ ਵਧਾਉਂਦਾ ਹੈ।ਹੋਲ ਗ੍ਰੇਨ ਵੀਟ ਬ੍ਰੈੱਡ ਵੀ ਫੈਟ ਵਧਾਉਂਦਾ ਹੈ।
ਸ਼ੂਗਰ ਫ੍ਰੀ ਕੁਕੀਜ਼ ਤੇ ਕੈਂਡੀ ਵੀ ਫੈਟ ਵਧਾਉਂਦੀ ਹੈ।ਫਰੂਟ ਜੂਸ ਕਿੰਨਾ ਵੀ ਹੈਲਦੀ ਹੋਵੇ ਪਰ ਇਸ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਫੈਟ ਵਧਦਾ ਹੈ।ਲੋਅ ਫੈਟ ਯੋਗਰਟ ਵਿੱਚ ਵੀ ਜ਼ਿਆਦਾ ਕੈਲੋਰੀ ਹੁੰਦੀ ਹੈ ਜੋ ਵਜ਼ਨ ਵਧਾਉਂਦੀ ਹੈ।