ਵੈਕਸੀਨ ਨਾਲ ਵੀ ਅਮਰੀਕਾ ‘ਚ ਖਤਮ ਨਹੀਂ ਹੋਵੇਗਾ ਕੋਰੋਨਾ : ਡਾਕਟਰ ਫੌਸੀ

ਡਾਕਟਰ ਐਨਥਨੀ ਫੌਸੀ ਨੇ ਇਹ ਵੀ ਕਿਹਾ ਕਿ ਉਹ ਕੋਰੋਨਾਵਾਇਰਸ ਦੀ ਉਸ ਵੈਕਸੀਨ ਦੀ ਵਰਤੋਂ ਕਰਨੀ ਚਾਹੁਣਗੇ ਜੋ ਟ੍ਰਾਇਲ ਦੇ ਦੌਰਾਨ ਘੱਟੋ-ਘੱਟੋ 70 ਤੋਂ 75 ਫੀਸਦੀ ਤੱਕ ਪ੍ਰਭਾਵੀ ਸਾਬਤ ਹੁੰਦੀ ਹੈ। ਮਾਹਰ ਦਾ ਕਹਿਣਾ ਹੈ ਕਿ ਜੇਕਰ ਇਕ ਪ੍ਰਭਾਵੀ ਵੈਕਸੀਨ ਲਗਾਉਣ ਦੇ ਬਾਅਦ ਕਿਸੇ ਕਮਿਊਨਿਟੀ ਦੇ 60 ਫੀਸਦੀ ਲੋਕ ਇਮਿਊਨ ਹੋ ਜਾਂਦੇ ਹਨ ਤਾਂ ਉੱਥੇ ਹਰਡ ਇਮਿਊਨਿਟੀ ਹੋ ਜਾਵੇਗੀ। ਇਸ ਨਾਲ ਵਾਇਰਸ ਦੀ ਚੇਨ ਟੁੱਟ ਜਾਵੇਗੀ ਅਤੇ ਇਨਫੈਕਸ਼ਨ ਰੁੱਕ ਜਾਵੇਗਾ।

ਪਿਛਲੇ ਮਹੀਨੇ ਸੀ.ਐੱਨ.ਐੱਨ. ਦੇ ਇਕ ਸਰਵੇ ਵਿਚ ਦਿਖਾਇਆ ਗਿਆ ਸੀ ਕਿ ਅਮਰੀਕਾ ਦੇ ਇਕ ਤਿਹਾਈ ਲੋਕ ਵੈਕਸੀਨ ਨਹੀਂ ਲਗਵਾਉਣਗੇ। ਉਦੋਂ ਵੀ ਜਦੋਂ ਵੈਕਸੀਨ ਸਸਤੀ ਹੋਵੇ ਅਤੇ ਆਸਾਨੀ ਨਾਲ ਉਪਲਬਧ ਹੋ ਜਾਵੇ। ਉੱਥੇ ਫੌਸੀ ਤੋਂ ਜਦੋਂ ਪੁੱਛਿਆ ਗਿਆ ਕਿ ਜੇਕਰ 70 ਤੋਂ 75 ਫੀਸਦੀ ਪ੍ਰਭਾਵੀ ਵੈਕਸੀਨ, ਆਬਾਦੀ ਦੇ ਦੋ ਤਿਹਾਈ ਲੋਕਾਂ ਨੂੰ ਲਗਾਈ ਜਾਂਦੀ ਹੈ ਤਾਂ ਕੀ ਹਰਡ ਇਮਿਊਨਿਟੀ ਹਾਸਲ ਹੋਵੇਗੀ। ਉਹਨਾਂ ਨੇ ਕਿਹਾ ਕਿ ਨਹੀਂ, ਇਸ ਦੀ ਸੰਭਾਵਨਾ ਘੱਟ ਹੈ।

ਪੜ੍ਹੋ ਇਹ ਅਹਿਮ ਖਬਰ– ਵਾਸ਼ਿੰਗਟਨ ‘ਚ ਸਿੱਖ ਭਾਈਚਾਰੇ ਨੇ ਲੋੜਵੰਦਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ

ਫੌਸੀ ਨੇ ਕਿਹਾ ਕਿ ਅਮਰੀਕਾ ਦੇ ਕੁਝ ਲੋਕਾਂ ਦੇ ਵਿਚ ਐਂਟੀ ਸਾਈਂਸ, ਐਂਟੀ ਅਥਾਰਿਟੀ, ਐਂਟੀ ਵੈਕਸੀਨ ਦਾ ਮਾਹੌਲ ਬਣ ਰਿਹਾ ਹੈ। ਉਹਨਾਂ ਨੇ ਕਿਹਾ ਕਿ ਐਂਟੀ ਵੈਕਸੀਨ ਅੰਦੋਲਨ ਨੂੰ ਦੇਖਦੇ ਹੋਏ ਅਸੀਂ ਹਾਲੇ ਕਾਫੀ ਕੰਮ ਕਰਨਾ ਹੈ ਤਾਂ ਜੋ ਲੋਕਾਂ ਨੂੰ ਵੈਕਸੀਨ ਦੀ ਸੱਚਾਈ ਦੇ ਬਾਰੇ ਵਿਚ ਦੱਸਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪਰ ਇਹ ਆਸਾਨ ਨਹੀਂ ਹੋਵੇਗਾ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਨਫੈਕਸ਼ਨ ਡਿਜੀਜ਼ ਦੇ ਡਾਇਰੈਕਟਰ ਡਾਕਟਰ ਐਨਥਨੀ ਫੌਸੀ ਨੇ ਕਿਹਾ,”ਖਸਰੇ ਦੇ ਮਾਮਲੇ ਵਿਚ ਸਾਨੂੰ 97 ਤੋਂ 98 ਫੀਸਦੀ ਪ੍ਰਭਾਵੀ ਵੈਕਸੀਨ ਮਿਲੀ ਸੀ। ਇਸ ਵਾਰ ਵੀ ਜੇਕਰ ਅਜਿਹਾ ਹੋਵੇਗਾ ਤਾਂ ਬਹੁਤ ਚੰਗਾ ਰਹੇਗਾ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਅਜਿਹਾ ਕਰ ਪਾਵਾਂਗੇ। ਕੋਰੋਨ ਵੈਕਸੀਨ ਦੇ 70 ਤੋਂ 75 ਫੀਸਦੀ ਪ੍ਰਭਾਵੀ ਹੋਣ ‘ਤੇ ਮੈਂ ਇਸ ਦੀ ਵਰਤੋਂ ਕਰਨਾ ਚਾਹਾਂਗਾ।”

Share:

Facebook
Twitter
Pinterest
LinkedIn
matrimonail-ads
On Key

Related Posts

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.