ਜਲੰਧਰ, (ਜਤਿੰਦਰ ਸਾਬੀ)-ਵਿਸ਼ਵ ਕਬੱਡੀ ਲੀਗ ਦੇ ਜਲੰਧਰ ‘ਚ ਨੇਪਰੇ ਚੜੇ ਪਹਿਲੇ ਪੜਾਅ ਦੀ ਸਮਾਪਤੀ ਤੱਕ ਰਾਇਲ ਕਿੰਗਜ਼ ਯੂ.ਐਸ.ਏ. ਦੀ ਟੀਮ ਲੀਗ ਟੇਬਲ ‘ਚ ਸਿਖਰ ਨੂੰ ਛੂਹ ਰਹੀ ਹੈ। ਲੀਗ ਦੇ ਹੁਣ ਤੱਕ ਹੋਏ ਮੈਚਾਂ ਦੌਰਾਨ ਸਰਬ ਥਿਆੜਾ ਹਰਖੋਵਾਲ ਦੀ ਰਾਇਲ ਕਿੰਗਜ਼ ਯੂ.ਐਸ.ਏ. ਟੀਮ 6 ਮੈਚ ਖੇਡ ਕੇ, 4 ਜਿੱਤਾਂ ਅਤੇ ਇੱਕ ਮੈਚ ਬਰਾਬਰ ਰੱਖਕੇ 13 ਅੰਕਾਂ ਨਾਲ ਸਿਖਰ ‘ਤੇ ਹੈ। ਇਹ ਟੀਮ ਇੱਕ ਮੈਚ ਹਾਰ ਵੀ ਚੁੱਕੀ ਹੈ। ਟੁੱਟ ਭਰਾਵਾਂ ਦੀ ਟੀਮ ਕੈਲੇਫੋਰਨੀਆ ਈਗਲਜ਼ ਵੀ ਹੁਣ ਤੱਕ ਖੇਡੇ 5 ਮੈਚਾਂ ‘ਚੋਂ 3 ਜਿੱਤ ਚੁੱਕੀ ਹੈ ਅਤੇ ਇੱਕ ਬਰਾਬਰ ਰੱਖ ਕੇ, 10 ਅੰਕਾਂ ਨਾਲ ਰਾਇਲ ਕਿੰਗਜ਼ ਨੂੰ ਚੁਣੌਤੀ ਦੇ ਰਹੀ ਹੈ ਅਤੇ ਦੂਸਰੇ ਸਥਾਨ ‘ਤੇ ਹੈ। ਪੰਜਾਬ ਟਾਈਗਰਜ਼ ਟੀਮ ਵੀ 5 ਮੈਚਾਂ ‘ਚੋਂ 3 ਜਿੱਤਾਂ ਨਾਲ 9 ਅੰਕ ਹਾਸਿਲ ਕਰਕੇ ਤੀਸਰੇ ਸਥਾਨ ‘ਤੇ ਡਟੀ ਹੋਈ ਹੈ¢ ਇਹ ਟੀਮ ਵੀ 2 ਮੈਚ ਹਾਰ ਚੁੱਕੀ ਹੈ। ਹੇਅਰ ਭਰਾਵਾਂ ਦੀ ਟੀਮ ਯੂਨਾਈਟਡ ਸਿੰਘਜ 5 ਮੈਚ ਖੇਡਕੇ, 3 ਜਿੱਤਾਂ ਨਾਲ 9 ਅੰਕ ਹਾਸਿਲ ਕਰਕੇ ਚੌਥੇ ਸਥਾਨ ‘ਤੇ ਬਣੀ ਹੋਈ ਹੈ। ਇਹ ਟੀਮ ਦੋ ਮੈਚ ਹਾਰ ਚੁੱਕੀ ਹੈ¢ਖਾਲਸਾ ਵਾਰੀਅਰਜ ਦੀ ਟੀਮ ਵੀ 5 ‘ਚੋਂ ਸਿਰਫ 1 ਮੇਚ ਹੀ ਜਿੱਤ ਸਕੀ ਹੈ ਅਤੇ ਇਸ ਦੇ ਵੀ 3 ਅੰਕ ਹਨ ਅਤੇ ਇਹ ਪੰਜਵੇਂ ਸਥਾਨ ‘ਤੇ ਹੈ। ਮਿਲਵਾਕੀ ਵੁਲਵਜ਼ ਟੀਮ 5 ਚੋਂ ਸਿਰਫ 1 ਮੈਚ ਹੀ ਜਿੱਤ ਸਕੀ ਹੈ ਅਤੇ ਇਸ ਦੇ 3 ਅੰਕਾਂ ਨਾਲ ਆਖਰੀ ਸਥਾਨ ‘ਤੇ ਡਟੀ ਹੋਈ ਹੈ । ਉੱਧਰ ਧਾਵੀਆਂ ‘ਚੋਂ ਖਾਲਸਾ ਵਾਰੀਅਰਜ਼ ਦਾ ਖਿਡਾਰੀ ਜਸਮਨਪ੍ਰੀਤ ਸਿੰਘ ਰਾਜੂ ਭੜੀ 81 ਰੇਡਾਂ ਤੋਂ 69 ਅੰਕ ਹਾਸਿਲ ਕਰਕੇ ਪਹਿਲੇ ਅਤੇ ਜਾਫੀਆਂ ‘ਚੋਂ ਰਾਇਲ ਕਿੰਗਜ਼ ਦਾ ਖਿਡਾਰੀ ਫਰਿਆਦ ਅਲੀ 40 ਕੋਸ਼ਿਸ਼ਾਂ ‘ਚੋਂ 20 ਅੰਕ ਹਾਸਿਲ ਕਰਕੇ, ਅੱਵਲ ਸਥਾਨ ‘ਤੇ ਚੱਲ ਰਿਹਾ ਹੈ ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


