ਕੈਨੇਡਾ ਦੇ ਅਲਬਰਟਾ ‘ਚ ਨਸਲੀਆਂ ਨੇ ਸਿੱਖ ਪਰਿਵਾਰ ਦੇ ਮੋਟਲ ਨੂੰ ਅੱਗ ਲਾਈ, 1 ਹਲਾਕ, ਮਾਂ-ਧੀਆਂ ਗੰਭੀਰ ਰੂਪ ‘ਚ ਝੁਲਸੀਆਂ

ਬਾਸ਼ਾਵ (ਅਲਬਰਟਾ),: ਕੈਨੇਡਾ ਦੇ ਅਲਬਰਟਾ ਸੂਬੇ ਵਿਚ ਇਕ ਸਿੱਖ ਪਰਿਵਾਰ ਦੇ ਮੋਟਲ ਨੂੰ ਫੂਕਣ ਦੇ ਮਾਮਲੇ ਵਿਚ ਨਸਲੀ ਅਪਰਾਧ ਦੇ ਨਿਸ਼ਾਨ ਮਿਲੇ ਹਨ। ਹਾਲਾਂਕਿ ਕੈਨੇਡੀਅਨ ਪੁਲਿਸ ਨੇ ਅੱਜ ਦੱਸਿਆ ਕਿ ਅਲਬਰਟਾ ਦੇ ਬਾਸ਼ਾਵ ਖੇਤਰ ਵਿਚ ਸਥਿਤ ਮੋਟਲ ਨੂੰ ਲੱਗੀ ਅੱਗ ਅਤੇ ਨਸਲੀ ਗ੍ਰਾਫਿਟੀ ਵਿਚਾਲੇ ਸਬੰਧਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਪਰ ਸੂਤਰਾਂ ਨੇ ਦੱਸਿਆ ਕਿ ਜਾਇਦਾਦ ਉੱਤੇ ਨਸਲੀ ਟਿੱਪਣੀਆਂ ਲਿਖੀਆਂ ਹੋਈਆਂ ਸਨ। ਇਸ ਘਟਨਾ ਵਿਚ ਇਕ ਸਿੱਖ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ ਇਕ ਔਰਤ ਅਤੇ ਉਸ ਦੀਆਂ ਦੋ ਧੀਆਂ ਗੰਭੀਰ ਰੂਪ ਵਿਚ ਝੁਲਸ ਗਈਆਂ ਹਨ।

ਕੇਸ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਜਾਇਦਾਦ ਦੀਆਂ ਕੁਝ ਥਾਵਾਂ ਉੱਤੇ ਨਸਲੀ ਟਿੱਪਣੀਆਂ ਪਾਈਆਂ ਗਈਆਂ ਹਨ। ਇਸ ਦੀ ਪੁਸ਼ਟੀ ਕੈਨੇਡੀਅਨ ਪੁਲਿਸ ਨੇ ਵੀ ਕੀਤੀ ਹੈ। ਪੁਲਿਸ ਨੇ ਅੱਗ ਵਿਚ ਮਾਰੇ ਗਏ ਵਿਅਕਤੀ ਦੀਆਂ ਅਸਥਾਈਆਂ ਬਰਾਮਦ ਕਰ ਲਈਆਂ ਹਨ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਨਸਲੀ ਅਪਰਾਧ ਹੈ ਕਿਉਂਕਿ ਘਟਨਾ ਵਾਲੀ ਥਾਂ ‘ਤੇ ਨਸਲੀ ਟਿੱਪਣੀਆਂ ਲਿਖੀਆਂ ਹੋਈਆਂ ਮਿਲੀਆਂ ਹਨ। ਪੁਲਿਸ ਦੇ ਇਕ ਅਧਿਕਾਰੀਆਂ ਨੇ ਦੱਸਿਆ ਕਿ ਅਲਬਰਟਾ ਦੇ ਬਾਸ਼ਾਵ ਖੇਤਰ ਵਿਖੇ ਸਥਿਤ ਟਿਵਾਣਾ ਪਰਿਵਾਰ ਦੀ ਮੋਟਲ ਮੋਟਰ ਇਨ ਵਿਚ ਧਮਾਕਾ ਹੋਇਆ, ਜਿਸ ਕਾਰਨ ਪੂਰੇ ਮੋਟਲ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਟਿਵਾਣਾ ਸਿੱਖ ਪਰਿਵਾਰ ਦੀ ਕੰਪਨੀ ‘ਰਾਜਵੀਰ ਪ੍ਰਭਬੀਰ ਇੰਟਰਪ੍ਰਾਈਜ਼ਸ ਲਿਮਟਡ’ ਨੇ ਛੇ ਸਾਲ ਪਹਿਲਾਂ 70000 ਕੈਨੇਡੀਅਨ ਡਾਲਰ ਵਿਚ ਇਹ ਮੋਟਲ ਖਰੀਦਿਆ ਸੀ। ਕੰਪਨੀ ਨੇ ਇਸ ਮੋਟਲ ਨੂੰ ਗੁਰਪ੍ਰੀਤ ਟਿਵਾਣਾ ਅਤੇ ਬਰਿੰਦਰ ਟਿਵਾਣਾ ਦੇ ਨਾਂ ‘ਤੇ ਰਜਿਸਟਰ ਕਰਵਾਇਆ ਹੈ। ਇਸ ਤੋਂ ਪਹਿਲਾਂ ਇਹ ਮੋਟਲ ਕੇ. ਐੱਨ. ਕੇ. ਇੰਟਰਪ੍ਰਾਈਜ਼ਸ ਕੰਪਨੀ ਦੇ ਕੋਲ ਸੀ ਅਤੇ ਗੁਰਜੀਤ ਧਾਲੀਵਾਲ ਨਾਂ ਦੇ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਸੀ। ਬਾਸ਼ਾਵ ਖੇਤਰ ਦੇ ਲੋਕਾਂ ਨੇ ਪੀੜਤ ਪਰਿਵਾਰ ਨਾਲ ਇਕਜੁੱਟਤਾ ਦਿਖਾਉਂਦੇ ਹੋਏ 8000 ਡਾਲਰ ਦਾ ਫੰਡ ਇਕੱਠਾ ਕੀਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.