ਲੱਦਾਖ ‘ਚ ਫੌਜ ਦੇ ਪਿੱਛੇ ਹਟਣ ਦੀ ਚੀਨ ਨੇ ਕੀਤੀ ਪੁਸ਼ਟੀ

ਸੂਤਰਾਂ ਨੇ ਦੱਸਿਆ ਕਿ ਗਲਵਾਨ ਘਾਟੀ ‘ਚ ਪੈਟਰੋਲ ਪੁਆਇੰਟ-14 ਤੋਂ ਚੀਨ ਦੇ ਫੌਜੀਆਂ ਨੂੰ ਟੈਂਟ ਅਤੇ ਹੋਰ ਚੀਜਾਂ ਨੂੰ ਹਟਾਉਂਦੇ ਦੇਖਿਆ ਗਿਆ ਹੈ। ਗਲਵਾਨ ਦੇ ਨਾਲ ਹਾਟਸਪ੍ਰਿੰਗ ਅਤੇ ਗੋਗਰਾ ਖੇਤਰਆਂ ‘ਚ ਵੀ ਚੀਨ ਦੇ ਫੌਜੀਆਂ ਅਤੇ ਵਾਹਨਾਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ ਹਨ ਅਤੇ ਉਹ ਪਿੱਛੇ ਹਟ ਰਹੇ ਹਨ। ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ ‘ਚ ਪੈਟਰੋਲ ਪੁਆਇੰਟ-14 ਤੋਂ ਢਾਂਚਿਆਂ ਅਤੇ ਫੌਜੀਆਂ ਦੇ ਪਿੱਛੇ ਹਟਣ ਦਾ ਸਪੱਸ਼ਟ ਸੰਕੇਤ ਹੈ ਕਿ ਉਹ ਇਲਾਕੇ ‘ਚ ਡੇਢ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਪਿੱਛੇ ਹੱਟ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਰੰਤ ਇਹ ਪਤਾ ਲਗਾਉਣਾ ਸੰਭਵ ਨਹੀਂ ਹੈ ਕਿ ਚੀਨੀ ਫੌਜੀ ਕਿੰਨੀ ਦੂਰ ਤੱਕ ਪਿੱਛੇ ਹਟ ਗਏ ਹਨ, ਕਿਉਂਕਿ ਸਹੀ ਤਸਦੀਕ ਪ੍ਰਕਿਰਿਆ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਗਲਵਾਨ ਘਾਟੀ ‘ਚ ਹਿੰਸਕ ਝੜਪ, ਪੈਟਰੋਲ ਪੁਆਇੰਟ-14 ਕੋਲ ਚੀਨ ਵਲੋਂ ਸਰਵਿਲਾਂਸ ਚੌਕੀ ਸਥਾਪਿਤ ਕਰਨ ਦੇ ਭਾਰਤੀ ਫੌਜੀਆਂ ਦੇ ਵਿਰੋਧ ਤੋਂ ਬਾਅਦ ਹੋਈ ਸੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਤਣਾਅ ਘੱਟ ਕਰਨ ਦੀ ਇਹ ਪਹਿਲ ਪੈਂਗੋਂਗ ਤਸੋ ਇਲਾਕੇ ‘ਚ ਵੀ ਸ਼ੁਰੂ ਹੋਈ ਹੈ ਜਾਂ ਨਹੀਂ, ਜਿੱਥੇ ਚੀਨ ਨੇ ਕਾਫੀ ਹੱਦ ਤੱਕ ਆਪਣੀ ਮੌਜੂਦਗੀ ਵਧਾ ਲਈ ਹੈ ਖਾਸ ਕਰਕੇ ਫਿੰਗਰ 4 ਅਤੇ ਫਿੰਗਰ 8 ਵਿਚ।
ਓਧਰ, ਚੀਨ ਨੇ ਕਬੂਲ ਕੀਤਾ ਹੈ ਕਿ ਭਾਰਤ ਤੋਂ ਲੱਦਾਖ ‘ਚ ਤਣਾਅ ਘਟਾਉਣ ਦੀ ਦਿਸ਼ਾ ‘ਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ ਹੈ ਅਤੇ ਤਣਾਅ ਨੂੰ ਘਟਾਉਣ ਦੀ ਦਿਸ਼ਾ ‘ਚ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.