ਪੱਤਰ ਪੇ੍ਰਰਕ, ਪਾਇਲ : ਥਾਣਾ ਪਾਇਲ ਵਿਖੇ ਧਮੋਟ ਖੁਰਦ ਵਾਸੀ ਲੜਕੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪਵਨਦੀਪ ਸਿੰਘ ਪਵਨਾ ਵਾਸੀ ਧਮੋਟ ਖੁਰਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਇਸ ਤੋਂ ਪਹਿਲਾਂ ਵੀ 3 ਜੁਲਾਈ 2022 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਉਸ ਸਮੇਂ ਪਿੰਡ ਦੀ ਪੰਚਾਇਤ ਨੇ ਦੋਵਾਂ ਧਿਰਾਂ ਦਾ ਫੈਸਲਾ ਕਰਵਾ ਲਿਆ ਸੀ, ਜਿਸ ‘ਚ ਫੈਸਲਾ ਕੀਤਾ ਗਿਆ ਕਿ ਪਵਨਦੀਪ ਸਿੰਘ ਪਵਨਾ ਸ਼ਿਕਾਇਤਕਰਤਾ ਨੂੰ ਤੰਗ ਨਹੀਂ ਕਰੇਗਾ। ਨਾ ਹੀ ਉਹ ਉਸ ਨੂੰ ਧਮਕੀਆਂ ਦੇਵੇਗਾ ਤੇ ਨਾ ਹੀ ਉਸ ਦੀ ਕੋਈ ਫੋਟੋ ਆਪਣੇ ਮੋਬਾਈਲ ‘ਤੇ ਅਪਲੋਡ ਕਰੇਗਾ। ਇਹ ਫੈਸਲਾ 17 ਜੁਲਾਈ 2022 ਨੂੰ ਲਿਆ ਗਿਆ ਸੀ। ਕੁਝ ਸਮੇਂ ਬਾਅਦ ਮੁਲਜ਼ਮ ਨੇ ਫਿਰ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਫਰਜ਼ੀ ਆਈਡੀ ਬਣਾ ਕੇ ਉਸ ਦੀਆਂ ਫੋਟੋਆਂ ਫੇਸਬੁੱਕ ‘ਤੇ ਅਪਲੋਡ ਕਰ ਦਿੱਤੀਆਂ, ਜਿਸ ਦੀ ਸ਼ਿਕਾਇਤ 6 ਅਕਤੂਬਰ 2023 ਨੂੰ ਪੁਲਿਸ ਨੂੰ ਕੀਤੀ ਗਈ ਸੀ। ਸ਼ਿਕਾਇਤ ਦੀ ਜਾਂਚ ਕਰਦੇ ਹੋਏ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


