ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮੋਬਾਈਲ ਫੋਨਾਂ ਦੇ ਡਿਸਟ੍ਰੀਬਿਊਟਰ ਨਾਲ 12 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸੁਖਦੇਵ ਨਗਰ ਇਆਲੀ ਖੁਰਦ ਦੇ ਰਹਿਣ ਵਾਲੇ ਗੌਰਵ ਬੀਰ ਸਿੰਘ ਬੇਦੀ ਦੀ ਸ਼ਿਕਾਇਤ ’ਤੇ ਮਾਨਸਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਅਮਾਨਤ ’ਚ ਖਿਆਨਤ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੌਰਵਬੀਰ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਕੋਲ ਰੀਅਲਮੀ ਮੋਬਾਈਲ ਫੋਨ ਕੰਪਨੀ ਦੀ ਡਿਸਟ੍ਰੀਬਿਊਸ਼ਨ ਹੈ।
ਮਾਨਸਾ ਵਾਸੀ ਜਸਪ੍ਰੀਤ ਸਿੰਘ ਨੇ ਉਸ ਕੋਲੋਂ 12 ਲੱਖ ਰੁਪਏ ਦੇ ਮੋਬਾਈਲ ਫੋਨ ਲਏ ਸਨ। ਡੀਲ ਤਹਿ ਹੋਣ ਤੋਂ ਬਾਅਦ ਮੁਲਜ਼ਮ ਸਾਰੇ ਮੋਬਾਈਲ ਫੋਨ ਆਪਣੀ ਦੁਕਾਨ ’ਤੇ ਲੈ ਗਿਆ। ਕੁਝ ਸਮੇਂ ਬਾਅਦ ਜਦ ਉਸ ਦਾ ਮੁਲਾਜ਼ਮ ਜਸਪ੍ਰੀਤ ਸਿੰਘ ਕੋਲੋਂ ਉਧਾਰ ਲਏ ਮੋਬਾਈਲ ਫੋਨਾਂ ਦੀ ਰਕਮ ਲੈਣ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਦੁਕਾਨ ਬੰਦ ਕਰ ਕੇ ਜਾ ਚੁੱਕਾ ਹੈ। ਜਾਂਚ ਦੌਰਾਨ ਬੇਦੀ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਨੇ ਹੋਰ ਵੀ ਕਈ ਡੀਲਰਾਂ ਨਾਲ ਧੋਖਾਧੜੀ ਕੀਤੀ ਹੈ। ਇਸ ਮਾਮਲੇ ’ਚ ਤਫ਼ਤੀਸ਼ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


