ਜੇਐੱਨਐੱਨ, ਨਵੀਂ ਦਿੱਲੀ : ਆਮਿਰ ਖਾਨ ਨੂੰ ਬਾਲੀਵੁੱਡ ਫਿਲਮ ਇੰਡਸਟਰੀ ਦਾ ਵਧੀਆ ਆਰਟਿਸਟ ਮੰਨਿਆ ਜਾਂਦਾ ਹੈ। ਉਸ ਦੀਆਂ ਫਿਲਮਾਂ ਵਿਚ ਅਕਸਰ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ, ਜੋ ਲੋਕਾਂ ਨੂੰ ਉਸ ਵਿਸ਼ੇ ‘ਤੇ ਸੋਚਣ ਲਈ ਮਜਬੂਰ ਕਰਦਾ ਹੈ। ਪਿਛਲੇ ਸਾਲ ਆਮਿਰ ਖਾਨ ਨੇ ਐਕਟਿੰਗ ਤੋਂ ਬ੍ਰੇਕ ਲੈਣ ਦੀ ਗੱਲ ਕਹੀ ਸੀ। ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ ਸੀ ਪਰ ਹੁਣ ਅਦਾਕਾਰ ਦੇ ਪ੍ਰਸ਼ੰਸਕਾਂ ਲਈ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਸਕਦੀ ਹੈ।
ਵੱਡੇ ਪਰਦੇ ‘ਤੇ ਆਮਿਰ ਦੀ ਵਾਪਸੀ ਦੀਆਂ ਖਬਰਾਂ
ਆਮਿਰ ਖਾਨ ਨੇ ‘ਲਾਲ ਸਿੰਘ ਚੱਢਾ’ ਦੇ ਫਲਾਪ ਹੋਣ ਤੋਂ ਬਾਅਦ ਡੇਢ ਸਾਲ ਲਈ ਐਕਟਿੰਗ ਤੋਂ ਬ੍ਰੇਕ ਲੈਣ ਦੀ ਗੱਲ ਕਹੀ ਸੀ। ਹੁਣ ਅਦਾਕਾਰ ਦੇ ਵੱਡੇ ਪਰਦੇ ‘ਤੇ ਵਾਪਸੀ ਦੀ ਖ਼ਬਰ ਹੈ। ਆਮਿਰ ਖਾਨ ਬਾਰੇ ਖਬਰਾਂ ਹਨ ਕਿ ਉਹ ਐਡਵੋਕੇਟ ਉੱਜਵਲ ਨਿਕਮ (Ujjwal Nikam) ਦੀ ਬਾਇਓਪਿਕ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਵਿਨਾਸ਼ ਅਰੁਣ ਕਰ ਰਹੇ ਹਨ, ਜਿਨ੍ਹਾਂ ਨੇ ‘ਪਾਤਾਲ ਲੋਕ’, ‘ਸਕੂਲ ਆਫ ਲਾਈਜ਼’ ਅਤੇ ‘ਕਿਲ੍ਹਾ’ ਵਰਗੀਆਂ ਫਿਲਮਾਂ ਬਣਾਈਆਂ ਹਨ।
ਇੰਡੀਅਨ ਐਕਸਪ੍ਰੈੱਸ ਨਾਲ ਗੱਲਬਾਤ ਦੌਰਾਨ ਅਵਿਨਾਸ਼ ਅਰੁਣ ਨੇ ਆਮਿਰ ਖਾਨ ਦੇ ਇਸ ਪ੍ਰਾਜੈਕਟ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਿਲਮ ਅਜੇ ਸ਼ੁਰੂਆਤੀ ਪੜਾਅ ‘ਤੇ ਹੈ ਅਤੇ ਇਸ ਬਾਰੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਇਹ ਗੱਲ ਕਿਵੇਂ ਸਾਹਮਣੇ ਆਈ ਕਿਉਂਕਿ ਅਸਲ ‘ਚ ਫਿਲਮ ਆਪਣੇ ਸ਼ੁਰੂਆਤੀ ਪੜਾਅ ‘ਚ ਹੈ। ਇਸ ਬਾਰੇ ਗੱਲ ਕਰਨਾ ਬਹੁਤ ਜਲਦਬਾਜ਼ੀ ਹੋਵੇਗਾ। ਮੇਰੇ ਕੋਲ ਕੁਝ ਆਈਡੀਆ ਹਨ ਪਰ ਅਜੇ ਤੱਕ ਇਸ ਬਾਰੇ ਕੁਝ ਵੀ ਠੋਸ ਨਹੀਂ ਹੈ। ਅਜੇ ਤੱਕ ਕੁਝ ਵੀ ਅਮਲ ‘ਚ ਨਹੀਂ ਲਿਆਂਦਾ ਗਿਆ। ਫਿਲਹਾਲ ਸਿਰਫ ਗੱਲਬਾਤ ਚੱਲ ਰਹੀ ਹੈ।



