ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਪਿੰਡ ਰੌਣੀ ਵਿਖੇ ਸਿੰਘ ਸਭਾ ਸਪੋਰਟਸ ਕਲੱਬ ਰੌਣੀ ਵੱਲੋਂ ਸਮੂਹ ਨਗਰ ਵਾਸੀਆਂ, ਇਲਾਕਾ ਵਾਸੀਆਂ ਤੇ ਐੱਨਆਰਆਈ ਵੀਰਾਂ ਦੇ ਵਡਮੁਲੇ ਸਹਿਯੋਗ ਸਦਕਾ ਕਬੱਡੀ ਲੀਗ ਲੁਧਿਆਣਾ-ਮਾਲੇਰਕੋਟਲਾ ਕਬੱਡੀ ਟੂਰਨਾਮੈਂਟ ਪਹਿਲੀ ਨਵੰਬਰ ਦਿਨ ਬੁੱਧਵਾਰ ਪੂਰੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਉਘੇ ਕਬੱਡੀ ਖਿਡਾਰੀ ਨੋਨਾ ਰੌਣੀ ਨੇ ਦੱਸਿਆ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪੂਰੇ ਨਗਰ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਕਬੱਡੀ ਲੀਗ ‘ਚ ਲੁਧਿਆਣਾ-ਮਾਲੇਰਕੋਟਲਾ ਕਬੱਡੀ ਲੀਗ ਦੀਆਂ 24 ਟੀਮਾਂ ਦੇ ਮੈਚ ਹੋਣਗੇ, ਜਿਸ ‘ਚ ਜੇਤੂ ਟੀਮ ਨੂੰ ਪਹਿਲਾ ਇਨਾਮ 31 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ ਦੂਜਾ ਇਨਾਮ 25 ਹਜ਼ਾਰ ਰੁਪਏ ਤੇ ਫਾਈਨਲ ਮੈਚ ‘ਚ ਚੁਣੇ ਜਾਣ ਵਾਲੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ 51-51 ਸੌ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਇਸ ਕਬੱਡੀ ਲੀਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।