ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਕੁੱਲਾ ਪੱਤੀ ਵਿਖੇ ਭਾਰਤੀ ਜਨਤਾ ਪਾਰਟੀ ਐੱਸਸੀ ਮੋਰਚਾ ਜਗਰਾਓਂ (ਜ਼ਿਲ੍ਹਾ ਲੁਧਿਆਣਾ ਦਿਹਾਤੀ) ਦੀ ਮੀਟਿੰਗ ਹੋਈ। ਇਸ ਦੌਰਾਨ ਜਿਥੇ ਹਲਕਾ ਰਾਏਕੋਟ ‘ਚ ਪਾਰਟੀ ਦੀ ਮਜ਼ਬੂਤੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ, ਉਥੇ ਹੀ ਮੀਟਿੰਗ ਸ਼ਾਮਲ ਮੁਹੱਲਾਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਤੇ ਰਾਸ਼ਟਰ ਦੇ ਕਰਵਾਏ ਵਿਕਾਸ ਤੋਂ ਜਾਣੂ ਕਰਵਾਇਆ।
ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਵੱਲੋਂ ਭਵਿੱਖ ‘ਚ ਕੀਤੇ ਜਾਣ ਵਾਲੇ ਲੋਕ ਪਖੀ ਕੰਮਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐੱਸਸੀ ਮੋਰਚਾ ਜਗਜੀਵਨ ਸਿੰਘ ਰਕਬਾ ਨੇ ਸੰਬੋਧਨ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਰ ਅੰਦੇਸ਼ੀ ਸੋਚ ਸਦਕਾ ਦੇਸ਼ ਨੂੰ ਦੁਨੀਆ ਭਰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਤਹਿਤ ਵੱਡੀ ਗਿਣਤੀ ‘ਚ ਲੋਕਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਸੁੰਦਰ ਲਾਲ ਰਾਏਕੋਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮੇਂ ਸਨਮਾਨ ਅਜ਼ਾਦ ਲਿੱਤਰ, ਲਾਲ ਸਿੰਘ ਬੁਰਜ ਹਕੀਮਾ, ਜਸਵੀਰ ਸਿੰਘ ਟੂਸੇ, ਮਹੰਤ ਰਾਜਪਾਲ ਦਾਸ ਸਰਕਲ ਪ੍ਰਧਾਨ ਰਾਏਕੋਟ, ਚਰਨਜੀਤ ਸਿੰਘ, ਪਲਵਿੰਦਰ ਸਿੰਘ, ਨਿਰਮਲ ਸਿੰਘ, ਹਾਕਮ ਸਿੰਘ, ਬੂਟਾ ਸਿੰਘ, ਕਰਮਜੀਤ ਕੌਰ, ਸਰਬਜੀਤ ਕੌਰ, ਹਰਜੀਤ ਕੌਰ, ਰਾਜਵਿੰਦਰ ਕੌਰ, ਮੁਖਤਿਆਰ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।


