ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਸਾਕਾ ਨੀਲਾ ਤਾਰਾ ਦੀ 33ਵੀਂ ਵਰ੍ਹੇਗੰਢ ਮੌਕੇ ਯੂ.ਕੇ. ਦੀਆ ਸਿੱਖ ਜਥੇਬੰਦੀਆਂ ਦੀ ਸਾਂਝੀ ਸੰਸਥਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ (ਐਫ.ਐਸ.ਓ.) ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਕੋਲੋਂ ਮੰਗ ਕੀਤੀ ਗਈ ਹੈ ਕਿ ਸਿੱਖਾਂ ਦੇ ਮਾਮਲਿਆਂ ‘ਚ ਦਖ਼ਲ ਦੇ ਕੇ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਲਿਖੇ ਪੱਤਰ ‘ਤੇ ਭਾਈ ਅਮਰੀਕ ਸਿੰਘ ਗਿੱਲ, ਗੁਰਮੇਜ਼ ਸਿੰਘ ਗਿੱਲ, ਜਥੇਦਾਰ ਬਲਬੀਰ ਸਿੰਘ, ਮਨਮੋਹਨ ਸਿੰਘ ਖਾਲਸਾ, ਚਰਨ ਸਿੰਘ, ਨਿਰਮਲ ਸਿੰਘ ਸੰਧੂ, ਗੁਰਦਿਆਲ ਸਿੰਘ ਅਟਵਾਲ, ਤਰਸੇਮ ਸਿੰਘ ਦਿਓਲ ਤੇ ਗੁਰਦੇਵ ਸਿੰਘ ਚੌਹਾਨ ਆਦਿ ਸਿੱਖਾਂ ਦੇ ਦਸਤਖ਼ਤ ਹਨ। ਇਹ ਪੱਤਰ ਯੂ.ਕੇ. ਸਰਕਾਰ ਨੂੰ ਸਾਪਿਆ ਗਿਆ ਹੈ ਜਦਕਿ ਇਸ ਦੀਆਂ ਚਾਰ ਹੋਰ ਕਾਪੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕਾਸਲ ਦੇ ਚਾਰ ਸਥਾਈ ਮੈਂਬਰ ਦੇਸ਼ ਅਮਰੀਕਾ, ਫਰਾਂਸ, ਰੂਸ ਤੇ ਚੀਨ ਨੂੰ ਵੀ ਦਿੱਤੀਆ ਗਈਆਂ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


