ਚੀਨ ਪਾਕਿਸਤਾਨ ‘ਚ ਬਣਾ ਸਕਦੈ ਫ਼ੌਜੀ ਅੱਡਾ – ਅਮਰੀਕਾ
ਵਾਸ਼ਿੰਗਟਨ, – ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਇਕ ਰਿਪੋਰਟ ਮੁਤਾਬਿਕ ਚੀਨ ਭਵਿੱਖ ‘ਚ ਪਾਕਿਸਤਾਨ ‘ਚ ਵੀ ਆਪਣਾ ਮਿਲਟਰੀ ਬੇਸ ਸਥਾਪਿਤ ਕਰ ਸਕਦਾ ਹੈ। ਦਰਅਸਲ ਚੀਨ ਅਫ਼ਰੀਕੀ ਦੇਸ਼ ਜਿਬੂਤੀ ‘ਚ ਇਕ ਨੇਵੀ ਬੇਸ ਸਥਾਪਿਤ ਕਰ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਤਰਜ਼ ‘ਤੇ ਚੀਨ ਆਪਣੇ ਦੋਸਤ ਮੁਲਕ ਪਾਕਿਸਤਾਨ ਸਮੇਤ ਕਈ ਹੋਰ ਮੁਲਕਾਂ ‘ਚ ਵੀ ਮਿਲਟਰੀ ਬੇਸ ਬਣਾ ਸਕਦਾ ਹੈ। ਚੀਨ ਨੇ ਆਪਣੇ ਰੱਖਿਆ ਬਜਟ ‘ਚ ਭਾਰੀ ਵਾਧਾ ਕੀਤਾ ਹੈ। ਹਿੰਦ ਮਹਾਸਾਗਰ ਦੇ ਦਖਣੀ ਪੱਛਮੀ ਮੁਹਾਜ਼ ‘ਤੇ ਜਿਬੂਤੀ ‘ਚ ਚੀਨ ਦੀਆਂ ਫੌਜੀ ਸਰਗਰਮੀਆਂ ਨੇ ਭਾਰਤ ਨੂੰ ਪਹਿਲਾ ਤੋਂ ਹੀ ਚਿੰਤਾ ‘ਚ ਪਾਇਆ ਹੋਇਆ ਹੈ। ਕਿਉਂਕਿ ਇਹ ਚੀਨ ਦੀ ਪਰਲ ਆਫ਼ ਸਟਰਿੰਗ ਨੀਤੀ ਦਾ ਹਿੱਸਾ ਹੈ। ਇਸ ਨੀਤੀ ਤਹਿਤ ਹਿੰਦ ਮਹਾਸਾਗਰ ਦੇ ਚਾਰਾਂ ਪਾਸਿਆਂ ‘ਚ ਚੀਨ ਫ਼ੌਜੀ ਅੱਡੇ ਸਥਾਪਿਤ ਕਰ ਰਿਹਾ ਹੈ।

