ਐਡਮਿੰਟਨ, (ਗਗਨ ਵਰਮਾ)— ਐਡਮਿੰਟਨ ‘ਚ ਰਹਿ ਰਹੇ ਪੰਜਾਬੀ ਕਬੱਡੀ ਖਿਡਾਰੀ ਜੀਵਨ ਟਿਵਾਣਾ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 15 ਕੁ ਸਾਲਾਂ ਤੋਂ ਐਡਮਿੰਟਨ ਸ਼ਹਿਰ ‘ਚ ਰਹਿ ਰਹੇ ਜੀਵਨ ਟਿਵਾਣਾ (35 ) ਦੀ ਮੌਤ ਹੋ ਗਈ। ਮ੍ਰਿਤਕ ਸਰੀਰ ਐਡਮਿੰਟਨ ਦੇ ਮਿਲਵੁੱਡ ਇਲਾਕੇ ‘ਚ ਸਥਿਤ ਕੈਥੋਲਿਕ ਸਕੂਲ ਦੀ ਪਾਰਕਿੰਗ ‘ਚ ਖੜੀ ਉਸ ਦੀ ਕਾਰ ਵਿੱਚੋਂ ਮਿਲਿਆ। ਜੀਵਨ ਟਿਵਾਣਾ ਦਾ ਪਿਛੋਕੜ ਪਿੰਡ ਭਾਗੀਕੇ ਜਿਲ੍ਹਾ ਮੋਗਾ ਸੀ । ਉਸ ਦੇ ਪਰਿਵਾਰ ‘ਚ ਉਸ ਦੀ ਧਰਮ ਪਤਨੀ ਅਤੇ ਦੋ ਬੱਚੇ ਹਨ। ਪਰਿਵਾਰਿਕ ਸੂਤਰਾਂ ਮੁਤਾਬਕ ਜੀਵਨ ਸਿੰਘ ਟਿਵਾਣਾ ਦਾ ਅੰਤਿਮ ਸਸਕਾਰ ਉਸ ਦੇ ਪਿਤਾ ਜਗਰੂਪ ਸਿੰਘ ਟਿਵਾਣਾ ਦੇ ਭਾਰਤ ਤੋਂ ਐਡਮਿੰਟਨ ਪਹੁੰਚਣ ਉਪਰੰਤ 13 ਮਈ ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ। ਜੀਵਨ ਸਿੰਘ ਟਿਵਾਣਾ ਦੀ ਭਰ ਜਵਾਨੀ ‘ਚ ਮੌਤ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


