ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਆਏ ਦਿਨ ਭਿਆਨਕ ਹਾਦਸਿਆਂ ਅਤੇ ਕੀਮਤੀ ਜਾਨਾਂ ਦਾ ਖੌਅ ਬਣ ਰਹੇ ਨੈਸ਼ਨਲ ਹਾਈਵੇ 703 ਜੋ ਪਿੰਡ ਮਾਛੀਕੇ ਵਿਚਦੀ ਗੁਜ਼ਰਦਾ ਹੈ, ਉੱਪਰ ਪੁਲ਼ ਬਣਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਪਿਛਲੇ ਦਿਨੀਂ ਦੋ ਅੌਰਤਾਂ ਦੀ ਮੌਤ ਹੋ ਜਾਣ ਉਪਰੰਤ ਸੰਘਰਸ਼ ਫਿਰ ਭਖਿਆ ਹੋਇਆ ਹੈ।

ਇਸ ਸਮੇਂ ਡਾਕਟਰ ਸਤਨਾਮ ਸਿੰਘ, ਡਾਕਟਰ ਗੁਰਮੇਲ ਸਿੰਘ, ਮਾ. ਅਮਨਦੀਪ ਸਿੰਘ, ਪ੍ਰਧਾਨ ਬਲੌਰ ਸਿੰਘ ਅਤੇ ਸੁਖਜੀਤ ਸਿੰਘ ਫੌਜੀ ਨੇ ਕਿਹਾ ਕਿ ਪਿੰਡ ਵਾਸੀ ‘ਪੁਲ਼ ਉਸਾਰੀ ਸੰਘਰਸ਼ ਕਮੇਟੀ’ ਬਣਾ ਕੇ ਲੜ ਰਹੇ ਹਨ। ਕਮੇਟੀ ਨੂੰ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਪ੍ਰਰਾਪਤ ਹੈ। ਸਾਰੀਆਂ ਕਲੱਬਾਂ ਅਤੇ ਕਮੇਟੀਆਂ ਇੱਕਜੁੱਟ ਹਨ। ਐੱਸਡੀਐੱਮ ਨਿਹਾਲ ਸਿੰਘ ਵਾਲਾ ਵੱਲੋਂ ਪਿੰਡ ਵਾਸੀਆਂ ਨੂੰ ਇਸ ਮਾਮਲੇ ਸਬੰਧੀ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਜੋ ਕਿ ਪੂਰਾ ਹੋ ਚੁੱਕਿਆ ਹੈ। ਪ੍ਰਸ਼ਾਸਨ ਦਾ ਹੁੰਘਾਰਾ ਉਡੀਕਦਿਆਂ ਪਿੰਡ ਵਾਸੀਆਂ ਦੀ ਿਫ਼ਰ ਇਕੱਤਰਤਾ ਹੋਈ ਹੈ। ਉਨਾਂ੍ਹ ਕਿਹਾ ਪੀੜਤ ਲੋਕ ਸਰਕਾਰ ਅਤੇ ਪ੍ਰਸ਼ਾਸਨ ਤੋਂ ਡਾਢੇ ਅੌਖੇ ਹਨ। ਇਸੇ ਅੌਖ ਚੋਂ ਮਜ਼ਬੂਰ ਹੋ ਕੇ ਪਿੰਡ ਵਾਸੀਆਂ ਨੇ ਸੰਘਰਸ਼ ਕਮੇਟੀ ਦੀ ਅਗਵਾਈ ਵਿਚ 17 ਸਤੰਬਰ ਦਿਨ ਐਤਵਾਰ ਨੂੰ 2 ਘੰਟੇ ਲਈ ਨੈਸ਼ਨਲ ਹਾਈ ਵੇ ਜਾਮ ਕਰਨ ਦਾ ਨਿਰਣਾ ਲਿਆ ਹੈ। ਉਨਾਂ੍ਹ ਸਪਸ਼ਟ ਕੀਤਾ ਕਿ ਜਾਣ ਬੁੱਝ ਕੇ ਡੰਗ ਟਪਾਉਣ ਦੀ ਨੀਤੀ ਤੇ ਚੱਲ ਰਹੇ ਪ੍ਰਸ਼ਾਸ਼ਨ ਨੂੰ ਸੰਘਰਸ਼ ਅਤੇ ਏਕੇ ਦੇ ਜ਼ੋਰ ਪੁਲ ਉਸਾਰੀ ਲਈ ਮਜ਼ਬੂਰ ਕੀਤਾ ਜਾਵੇਗਾ। ਜਿੰਨਾ ਸਮਾਂ ਪੁਲ ਦੀ ਉਸਾਰੀ ਸ਼ੁਰੂ ਨਹੀਂ ਹੋ ਜਾਂਦੀ ਸੰਘਰਸ਼ ਬੇਰੋਕ ਚਲਦਾ ਰਹੇਗਾ। ਉਨਾਂ੍ਹ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਨੂੰ ਵੀ ਸੁਣਾਉਣੀ ਕੀਤੀ ਹੈ ਕਿ ਜੇਕਰ ਉਹ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਣਗੇ ਤਾਂ ਉਨਾਂ੍ਹ ਨੂੰ ਵੀ ਤਿੱਖੇ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਮਾਛੀਕੇ ਪੁਲ ਦੇ ਮਸਲੇ ਨੂੰ ਜਲਦ ਗੱਲਬਾਤ ਰਾਹੀਂ ਹੱਲ ਕਰੇ ਨਹੀਂ ਤਾਂ ਪਿੰਡ ਵਾਸੀਆਂ ਨੂੰ ਲੰਬੀ ਰਣਨੀਤੀ ਬਣਾ ਕੇ ਲੜਨ ਲਈ ਮਜ਼ਬੂਰ ਹੋਣਾ ਪਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਸਮੇਂ ਕਮੇਟੀ ਮੈਂਬਰ ਪ੍ਰਧਾਨ ਬਲੌਰ ਸਿੰਘ, ਡਾ. ਕੇਵਲ ਸਿੰਘ, ਜਸਵੀਰ ਸਿੰਘ ਪੰਚ, ਪ੍ਰਧਾਨ ਸਤਪਾਲ ਸਿੰਘ, ਸਤਨਾਮ ਸਿੰਘ, ਬੰਤ ਸਿੰਘ, ਰਣਦੀਪ ਸਿੰਘ, ਪ੍ਰਧਾਨ ਗੁਰਨਾਮ ਸਿੰਘ, ਬਲਜਿੰਦਰ ਸਿੰਘ ਬਿੱਲੂ, ਰਾਮ ਸਿੰਘ, ਡਾਕਟਰ ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਭੋਤਨੇ, ਰਾਜੂ ਸਿੰਘ ਵੜਿੰਗ, ਸੁਖਦੇਵ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਗੋਰਾ ਸਿੰਘ ਆਦਿ ਅਤੇ ਸਮੂਹ ਵੱਡੀ ਗਿਣਤੀ ਵਿਚ ਅੌਰਤਾਂ ਸਮੇਤ ਪਿੰਡ ਦੇ ਲੋਕ ਹਾਜ਼ਰ ਸਨ।