ਮਮਤਾ ਬੈਨਰਜੀ ਲੋੜ ਤੋਂ ਵੱਧ ਹਮਲਾਵਰ ਹੋ ਕੇ ਬੀ.ਜੇ.ਪੀ. ਦੀ ਮੱਦਦ ਕਰ ਰਹੀ ਹੈ

ਚੰਡੀਗੜ੍ਹ (ਨਿਮਰਤ ਕੌਰ):ਬੰਗਾਲ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਕਾਰ ਦਹਿਸ਼ਤ ਫੈਲੀ ਹੋਈ ਹੈ। ਸ਼ੁਰੂਆਤ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਸੂਬੇ ਦੀਆਂ ਕਈ ਲੋਕ ਸਭਾ ਸੀਟਾਂ ਜਿੱਤਣ ਨਾਲ ਹੋਈ ਸੀ ਅਤੇ ਹੁਣ ਇਹ ਜਿੱਤ ਸੜਕਾਂ ਉਤੇ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ। ਪਛਮੀ ਬੰਗਾਲ ‘ਚ ਹੁਣ ਰਾਸ਼ਟਰਪਤੀ ਰਾਜ ਲਾਉਣ ਦੀਆਂ ਆਵਾਜ਼ਾਂ ਉਠ ਰਹੀਆਂ ਹਨ ਅਤੇ ਜਦੋਂ ਇਕ ਸਿਆਸੀ ਪਾਰਟੀ ਸਾਰੇ ਭਾਰਤ ਨੂੰ ਅਪਣੇ ਰਾਜ ਹੇਠ ਲਿਆਉਣ ਵਾਸਤੇ ਏਨੀ ਉਤਸ਼ਾਹਿਤ ਹੋਵੇ ਤਾਂ ਕੁੱਝ ਵੀ ਮੁਮਕਿਨ ਹੈ।ਅੱਜ ਇਕ ਜ਼ਖ਼ਮੀ ਸ਼ੇਰਨੀ ਵਾਂਗ ਮਮਤਾ ਬੈਨਰਜੀ ਅਪਣੀ ‘ਔਲਾਦ’ ਤੇ ਅਪਣੀ ਸੱਤਾ ਨੂੰ ਬਚਾਉਣ ਲਈ ਸੜਕਾਂ ਤੇ ਉਤਰੀ ਹੈ। ਉਹ ਇਕ ਕ੍ਰਾਂਤੀਕਾਰੀ ਰੂਪ ਵਿਚ ਅਪਣੇ ਸਿਆਸੀ ਵਿਰੋਧੀਆਂ ਉਤੇ ਵਾਰ ਕਰ ਰਹੀ ਹੈ। ਪਰ ਉਹ ਅਪਣੇ ਹੀ ਵਿਰੁਧ ਕੰਮ ਕਰ ਰਹੀ ਹੈ। ਭਾਜਪਾ ਦੀ ਰਣਨੀਤੀ ਬੜੇ ਸ਼ਾਤਰ ਦਿਮਾਗ਼ ਬਣਾਉਂਦੇ ਹਨ। ਉਹ ਨਾ ਮਮਤਾ ਨੂੰ ਜਵਾਬ ਦੇਣਗੇ ਅਤੇ ਨਾ ਕੋਈ ਰੈਲੀ ਕਰਨਗੇ। ਵਰਕਰ ਕੀਮਤ ਚੁਕਾਉਂਦੇ ਰਹਿਣਗੇ ਅਤੇ ਜ਼ਖ਼ਮੀ ਮਮਤਾ ਅਪਣੇ ਹੀ ਅਕਸ ਨੂੰ ਇਕ ਹਮਲਾਵਰ ਵਾਲਾ ਬਣਾਉਂਦੀ ਰਹੇਗੀ।ਮਮਤਾ ਬੈਨਰਜੀ ਨੂੰ ਠਹਿਰਾਅ, ਸਬਰ ਅਤੇ ਸਟੇਟਸਮੈਨ ਵਰਗੀ ਚੁੱਪੀ ਧਾਰਦੇ ਹੋਏ ਅਪਣੇ ਸੂਬੇ ਵਿਚ ਲੋਕਾਂ ਦਾ ਦਿਲ ਜਿੱਤਣ ਉਤੇ ਲਗਣਾ ਚਾਹੀਦਾ ਹੈ। ਲੜਾਈਆਂ, ਤਣਾਅ ਵਿਚ ਉਲਝ ਕੇ ਮਮਤਾ ਬੈਨਰਜੀ ਭਾਜਪਾ ਦੀ ਮਦਦ ਕਰ ਰਹੀ ਹੈ ਅਤੇ ਖ਼ੁਦ ਹੀ ਭਾਜਪਾ ਵਾਸਤੇ ਪਛਮੀ ਬੰਗਾਲ ਵਿਚ ਥਾਂ ਬਣਾ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.