ਨਿਊਵੈਸਟਮਨਿਸਟਰ: ਰੇਡੀਉ ਇੰਡੀਆ ਦੇ ਸੰਚਾਲਕ ਮਨਿੰਦਰ ਗਿੱਲ ਉਪਰ ਲੱਗੇ ਕ੍ਰਿਮੀਨਲ ਚਾਰਜਾਂ ਦੀ ਦੁਬਾਰਾ ਸੁਣਵਾਰੀ ਬਾਰੇ 9 ਅਗਸਤ ਨੂੰ ਤਰੀਕ ਨਿਊਵੈਸਟ ਕੋਰਟ ਸੈਟ ਹੋਵੇਗੀ।ਵਰਨਣ ਯੋਗ ਹੈ ਕਿ 2010 ਵਿੱਚ ਇਸਨੇ ਸਰੀ ਦੇ ਗੁਰਦਵਾਰੇ ਦੀ ਪਾਰਕਿੰਗ ਲਾਟ ਵਿਖੇ ਪਬਲਿਕ ਵਿੱਚ ਗੋਲੀਆਂ ਚਲਾ ਕੇ ਇੱਕ ਵਿਆਕਤੀ ਨੂੰ ਜਖਮੀ ਕਰ ਦਿੱਤਾ ਸੀ।ਇਸ ਬਦਲੇ ਮਾਨਯੋਗ ਅਦਾਲਤ ਮਨਿੰਦਰ ਗਿੱਲ ਨੂੰ ਚਾਰ ਸਾਲ ਦੀ ਸਜ਼ਾ ਸੁਣਾ ਚੁੱਕੀ ਹੈ।ਪ੍ਰੰਤ ਮਨਿੰਦਰ ਗਿੱਲ ਨੇ ਇਸ ਫੈਸਲੇ ਵਿਰੁੱਧ ਅਪੀਲ ਕਰ ਦਿੱਤੀ ਸੀ।ਮਾਨਯੋਗ ਜੱਜ ਵੱਲੋਂ ਇਸ ਕੇਸ ਦੀ ਦੁਬਾਰਾ ਸੁਣਵਾਈ ਕਰਨ ਵਾਸਤੇ 9 ਅਗਸਤ ਨੂੰ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।ਭਾਵੇਂ ਮਨਿੰਦਰ ਗਿੱਲ ਦਾ ਤਰਕ ਹੈ ਕਿ ਮੈਂ ਆਪਣੇਂ ਬਚਾ ਲਈ ਗੋਲੀਆਂ ਚਲਾਈਆਂ ਸਨ ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਨਿੰਦਰ ਗਿੱਲ ਜੇਲ਼ ਯਾਤਰਾ ਤੋਂ ਬੱਚਣ ਲਈ ਹਰ ਅਪੀਲ-ਦਲੀਲ ਦਾ ਸਹਾਰਾ ਲੈੈ ਰਿਹਾ ਹੈ।ਪਹਿਲਾਂ ਵੀ ਇਸ ਕੇਸ ਵਿੱਚ ਲੰਮੀਆਂ ਤਰੀਕਾਂ ਪੈਂਦੀਆ ਰਹੀਆਂ ਹਨ।ਸਵਾਲ ਇਹ ਵੀ ਹੈ ਕਿ ਇੱਕ ਪਾਸੇ ਸਰੀ ਦੇ ਲੋਕ ਨਿੱਤ ਚਲਦੀਆ ਗੋਲੀਆਂ ਤੋਂ ਚਿੰਤਤ ਹਨ ਅਤੇ ਇਸ ਨੂੰ ਠੱਲ ਪਾਉਂਣ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੂਸਰੇ ਜਦੋਂ ਆਪਣੇਂ ਆਪ ਨੂੰ ਮੀਡੀਆਕਾਰ ਜਾਂ ਹੋਸਟ ਅਖਵਾਉਂਦੇ ਲੋਕ ਕ੍ਰਿਮੀਨਲ ਚਾਰਜਾਂ ਦਾ ਸਾਹਮਣਾਂ ਕਰ ਰਹੇ ਲੋਕਾਂ ਨਾਲ ਫੋਟੋਆਂ ਖਿਚਵਾਕੇ ਪੋਸਟਾਂ ਪਾਉਂਦੇ ਹਨ ਤਾਂ ਉਸਦਾ ਆਮ ਪਬਲਿਕ ਵਿੱਚ ਕੀ ਪ੍ਰਭਾਵ ਜਾਂਦਾ ਹੈ ਅੰਦਾਜਾ ਲਾਉਂਣਾ ਔਖਾ ਨਹੀਂ!
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


