Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਹਿੰਦੂਤਵੀ ਪ੍ਰੈਸ ਦਾ ਇਕ ਹੋਰ ਐਟਮ ਬੰਬ:ਆਖਿਆ ਪਾਰਲੀਮੈਂਟ ਨੂੰ ਉਡਾਉਣ ਦੀ ਕੋਸ਼ਿਸ਼ ‘ਚ ਖਾੜਕੂ ਸਿੰਘ

By uscreative Published 2 min read

ਨਵੀਂ ਦਿੱਲੀ (ਏਜੰਸੀਆਂ) ਹਿੰਦੂਤਵੀ ਪ੍ਰੈਸ ਨੇ ਇਕ ਵਾਰ ਫ਼ਿਰ ਹਿੰਦੂਤਵੀਆਂ ਨੂੰ ਖੁਸ਼ ਕਰਨ ਲਈ ਸਿੱਖਾਂ ਵਿਰੁੱਧ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਖੂਬ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਖਾਲਿਸਤਾਨੀ ਖਾੜਕੂਆਂ ਪਾਰਲੀਮੈਂਟ ਤੇ ਹਮਲੇ ਦੀ ਸਾਜਿਸ਼ ਨੂੰ ਸਿਰੇ ਚੜਾਉਣ ਲਈ। ਦੋ ਖਾਲਿਸਤਾਨੀ ਖਾੜਕੂ ਦਿੱਲੀ ਵੱਲ ਵੱਧ ਰਹੇ ਹਨ। ਖੁਫੀਆ ਏਜੰਸੀਆਂ ਵੱਲੋਂ ਮਿਲੇ ਸਬੂਤਾਂ ਤੋਂ ਬਾਅਦ ਸੈਂਟਰਲ ਅਤੇ ਨਿਊ ਦਿੱਲੀ ਜ਼ਿਲਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੂਚਨਾ ਮਿਲੀ ਹੈ ਕਿ ਕਿ ਉਹ ਉੱਤਰ ਪ੍ਰਦੇਸ਼ ਦੇ ਰਜਿਸਟਰੇਸ਼ਨ ਨੰਬਰਵਾਲੀ ਵਿਸਫੋਟਕਾਂ ਨਾਲ ਭਰੀ ਕਾਰ ‘ਚ ਆ ਰਹੇ ਸਨ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਅੱਤਵਾਦੀ ਲਖਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨੇਪਾਲ ਬਾਰਡਰ ਤੋਂ ਇਕ ਸਫੇਦ ਇਨੋਵਾ ਕਾਰ ‘ਚ ਆ ਰਹੇ ਸਨ। ਖੁਫੀਆ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੀ ਉਮਰ 40 ਸਾਲ ਦੇ ਲੱਗਭਗ ਹੈ ਅਤੇ ਇਹ ਆਈ.ਈ.ਡੀ. ਬਣਾਉਣ ‘ਚ ਮਾਹਰ ਹਨ।ਇਸ ਖੁਫੀਆ ਜਾਣਕਾਰੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਇਹ ਦੋ ਸੋਰਸਜ ਤੋਂ ਮਿਲੀ ਹੈ।ਏਜੰਸੀ ਤੋਂ ਇਲਾਵਾ ਇਕ ਅਣਜਾਣ ਵਿਅਕਤੀ ਨੇ ਫੋਨ ਕਰਕੇ ਵੀ ਦਿੱਲੀ ਪੁਲਸ ਨੂੰ ਅਜਿਹੀ ਹੀ ਖ਼ਬਰ ਦਿੱਤੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਮ ਇਕਬਾਲ ਦੱਸਿਆ, ”ਜਿਸ ਦਾ ਨੰਬਰ 753490**** ਹੈ। ਨਵੀਂ ਦਿੱਲੀ ‘ਚ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਨੰਬਰ ਉਤਰਾਖੰਡ ਦੇ ਊਧਮ ਸਿੰਘ ਨਗਰ ਦਾ ਦੱਸਿਆ ਜਾ ਰਿਹਾ ਹੈ। ਡੀਟੇਲ ਨੂੰ ਤਸਦੀਕ ਕਰਨ ਲਈ ਇਕ ਟੀਮ ਉਥੇ ਭੇਜੀ ਗਈ ਹੈ। ਇਹ ਅਲਰਟ ਅਜਿਹੇ ਸਮੇਂ ‘ਚ ਆਇਆ ਹੈ ਕਿ ਜਦੋਂ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ। ਸੁਤੰਤਰਾ ਦਿਵਸ ਸਮਾਰੋਹ ਦੇ ਸਮੇਂ ਆਈ.ਈ.ਡੀ. ਵਿਸਫੋਟਕਾਂ ਨਾਲ ਭਰੀ ਗੱਡੀ ‘ਚ ਹਮਲਾ ਕਰ ਸਕਦੇ ਹਨ ਅਤੇ ਇਸ ਲਈ ਕੋਈ ਵੀ ਚੋਰੀ ਕੀਤੀ ਗਈ ਗੱਡੀ ਜਾਂ ਸਰਕਾਰੀ ਵਾਹਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖ਼ਬਰੀ ਨੇ ਜਿਨ੍ਹਾਂ 2 ਲੋਕਾਂ ਦੀ ਜਾਣਕਾਰੀ ਦਿੱਤੀ ਹੈ, ਉਹ ਨਵੰਬਰ 2016 ‘ਚ ਨਾਭਾ ਜੇਲਬ੍ਰੇਕ ਮਾਮਲਾ ‘ਚ ਵਾਂਟੇਡ ਦੋਵੇਂ ਸ਼ੱਕੀ ਹਨ। ਅਜਿਹੇ ‘ਚ ਸੁਰੱਖਿਆ ਅਧਿਕਾਰੀ ਨੇ ਕਿਹਾ, ”ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਹਨ। ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਹਰਮਿੰਦਰ ਸਿੰਘ ਮਿੰਟੂ ਦੇ ਕਰੀਬੀ ਹਨ, ਜਿਸ ਦੀ ਅਪ੍ਰੈਲ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਨੂੰ ਪਾਕਿਸਤਾਨ ਖੁਫੀਆ ਏਜੰਸੀਆਂ ਆਈ.ਐੈੱਸ.ਆਈ. ਦਾ ਸਮਰਥਨ ਮਿਲ ਰਿਹਾ ਸੀ ਅਤੇ ਉਹ ਖਾੜਕੂ ਸੰਗਠਨ ‘ਚ ਸ਼ਾਮਲ ਕਰਵਾਉਣ ਲਈ ਨੌਜਵਾਨਾਂ ਨੂੰ ਉਕਸਾ ਰਿਹਾ ਸੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp