ਭਾਰਤੀ ਮਹਿਲਾ ਹਾਕੀ ਟੀਮ ਪਹਿਲੇ ਮੈਚ ‘ਚ ਵੇਲਸ ਹੱਥੋਂ ਢੇਰ

ਗੋਲਡ ਕੋਸਟ: ਆਸਟ੍ਰੇਲੀਆ ਵਿੱਚ ਖੇਡੀਆਂ ਜਾ ਰਹੀਆਂ 21ਵੀਆਂ ਕਾਮਨਵੈਲਥ ਗੇਮਜ਼ ਦੀ ਸ਼ੁਰੂਆਤ ਵਿੱਚ ਹੀ ਭਾਰਤੀ ਮਹਿਲਾ ਹਾਕੀ ਟੀਮ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਗਈ। ਭਾਰਤ ਨੂੰ ਆਪਣੇ ਪਹਿਲਾ ਮੈਚ ਵਿੱਚ ਵੇਲਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵੇਲਸ ਨੇ ਗੋਲਡ ਕੋਸਟ ਹਾਕੀ ਸੈਂਟਰ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੂੰ 3-2 ਦੀ ਇਤਿਹਾਸਕ ਮਾਤ ਦਿੱਤੀ। ਇਹ ਵੇਲਸ ਦੀ ਭਾਰਤ ‘ਤੇ ਹਾਕੀ ਦੇ ਇਤਿਹਾਸ ਵਿੱਚ ਪਹਿਲੀ ਜਿੱਤ ਹੈ।

ਭਾਰਤੀ ਟੀਮ ਨੂੰ ਇਸ ਮੈਚ ਵਿੱਚ 15 ਪੈਨਲਟੀ ਕਾਰਨਰ ਮਿਲੇ ਸੀ, ਪਰ ਉਹ ਸਿਰਫ ਇੱਕ ਨੂੰ ਗੋਲ ਵਿੱਚ ਤਬਦੀਲ ਕਰ ਪਾਈ। ਵੇਲਸ ਨੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਭਾਰਤ ‘ਤੇ ਦਬਾਅ ਬਣਾਇਆ। ਹਾਲਾਂਕਿ, ਭਾਰਤੀ ਮਹਿਲਾਵਾਂ ਨੇ ਛੇਤੀ ਹੀ ਇਸ ਦਬਾਅ ‘ਤੇ ਕਾਬੂ ਪਾ ਲਿਆ, ਪਰ ਉਹ ਵੇਲਸ ਦਾ ਪਹਿਲਾ ਗੋਲ ਨਹੀਂ ਰੋਕ ਸਕੀਆਂ। ਸੱਤਵੇਂ ਮਿੰਟ ਵਿੱਚ ਵੇਲਸ ਨੇ ਇਨ੍ਹਾਂ ਰਾਸ਼ਟਰਮੰਡਲ ਖੇਡਾਂ ਦਾ ਪਹਿਲਾ ਗੋਲ ਦਾਗ਼ ਦਿੱਤਾ।

ਵੇਲਸ ਲਈ ਇਹ ਗੋਲ ਸਿਆਨ ਫ੍ਰੈਂਚ ਨੇ ਕੀਤਾ। ਉਨ੍ਹਾਂ ਸੱਜੇ ਪਾਸਿਓਂ ਸ਼ਾਨਦਾਰ ਸਵੀਪ ਸ਼ਾਟ ਜੜਦਿਆਂ ਦੀਪ ਗ੍ਰੇਸ ਇੱਕਾ ਤੇ ਗੋਲਕੀਪਰ ਸਵਿਤਾ ਸਿੰਘ ਨੂੰ ਝਕਾਨੀ ਦਿੰਦਿਆਂ ਗੇਂਦ ਨੂੰ ਨੈੱਟ ਵਿੱਚ ਪਾ ਦਿੱਤਾ।

ਭਾਰਤ ਨੇ ਜਵਾਬ ਵਿੱਚ ਹਮਲਾਵਰ ਰੁਖ ਅਪਣਾਇਆ ਤੇ ਨੌਵੇਂ ਮਿੰਟ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਪਰ ਗੁਰਜੀਤ ਇਸ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਸਫਲ ਨਹੀਂ ਹੋ ਸਕੀ। ਪਹਿਵੇ ਅੱਧ ਦੇ ਖ਼ਤਮ ਹੋਣ ਤਕ ਭਾਰਤ ਨੂੰ ਦੋ ਹੋਰ ਪੈਨਲਟੀ ਕਾਰਨਰ ਵੀ ਮਿਲੇ, ਪਰ ਟੀਮ ਬਰਾਬਰੀ ਦਾ ਗੋਲ ਨਹੀਂ ਕਰ ਸਕੀ।

ਦੂਜੇ ਕੁਆਟਰ ਦੇ 18ਵੇਂ ਮਿੰਟ ਵਿੱਚ ਵੇਲਸ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਭਾਰਤੀ ਬਚਾਅ ਖਿਡਾਰੀਆਂ ਨੇ ਗੋਲ ਵਿੱਚ ਬਦਲਣ ਨਹੀਂ ਦਿੱਤਾ। ਇਸੇ ਦੌਰਾਨ 26ਵੇਂ ਮਿੰਟ ਵਿੱਚ ਵੇਲਸ ਨੂੰ ਪੈਨਲਟੀ ਸਟ੍ਰੋਕ ਮਿਲਿਆ, ਜਿਸ ਦਾ ਸਿਆਨ ਫ੍ਰੈਂਚ ਨੇ ਇੱਕ ਵਾਰ ਫਿਰ ਤੋਂ ਲਾਹਾ ਲੈਂਦਿਆਂ ਵੇਲਸ ਨੂੰ 2-0 ਤੋਂ ਅੱਗੇ ਕਰ ਦਿੱਤਾ।

ਹਾਲਾਂਕਿ, ਭਾਰਤ ਨੇ ਤੀਜੇ ਕੁਆਟਰ ਵਿੱਚ ਆਉਂਦਿਆਂ ਹੀ ਮੈਚ ਵਿੱਚ ਵਾਪਸੀ ਕੀਤੀ। ਭਾਰਤ ਨੂੰ 34ਵੇਂ ਮਿੰਟ ਪੈਨਲਟੀ ਕਾਰਨਰ ਮਿਲਿਆ ਤੇ ਕਪਤਾਨ ਰਾਣੀ ਰਾਮਪਾਲ ਦੇ ਫਲਿੱਕ ਨੇ ਭਾਰਤ ਦਾ ਖਾਤਾ ਖੋਲ੍ਹ ਦਿੱਤਾ। ਇੱਥੋਂ ਭਾਰਤੀ ਮੁਟਿਆਰਾਂ ਦੇ ਆਤਮਵਿਸ਼ਵਾਸ ਵਧਿਆ ਤੇ 40ਵੇਂ ਮਿੰਟ ਭਾਰਤ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਤੇ 41ਵੇਂ ਮਿੰਟ ਨਿੱਕੀ ਪ੍ਰਧਾਨ ਨੇ ਇਸ ਮੌਕੇ ਨੂੰ ਨਾ ਗਵਾਉਂਦਿਆਂ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।

44ਵੇਂ ਮਿੰਟ ਭਾਰਤ ਨੂੰ 11ਵਾਂ ਪੈਨਲਟੀ ਕਾਰਨਰ ਮਿਲਿਆ ਜਿਸ ‘ਤੇ ਗੋਲ ਵੀ ਹੋ ਗਿਆ, ਪਰ ਵੇਲਸ ਨੇ ਰੈਫਰਲ ਲੈ ਲਿਆ, ਜਿਸ ਵਿੱਚ ਇਸ ਗੋਲ ਨੂੰ ਰੱਦ ਕਰ ਦਿੱਤੀ ਗਿਆ। ਚੌਥੇ ਕੁਆਟਰ ਵਿੱਚ ਭਾਰਤ ਨੂੰ ਆਪਣਾ 12ਵਾਂ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਗੋਲ ਵਿੱਚ ਬਦਲਣ ਵਿੱਚ ਕਾਮਯਾਬੀ ਨਹੀਂ ਮਿਲੀ। 49ਵੇਂ ਮਿੰਟ ਵਿੱਚ ਕਪਤਾਨ ਰਾਣੀ ਨੇ ਸ਼ਾਨਦਾਰ ਮੂਵ ਬਣਾਇਆ ਤੇ ਗੇਂਦ ਮੇਨਿਕਾ ਨੂੰ ਦਿੱਤੀ। ਪਰ ਮੇਨਿਕਾ ਇਸ ਮੌਕੇ ਦਾ ਲਾਭ ਨਾ ਉਠਾ ਸਕੀ ਤੇ ਗੋਲ ਖੁੰਝ ਗਿਆ।

ਇਸ ਤੋਂ ਬਾਅਦ ਭਾਰਤ ‘ਤੇ ਦਬਾਅ ਬਣਿਆ ਰਿਹਾ। ਇਸੇ ਦੌਰਾਨ ਵੇਲਸ ਨੂੰ ਮੌਕਾ ਮਿਲਿਆ, ਜਿਸ ਨੂੰ ਉਸ ਨੇ ਨਹੀਂ ਗਵਾਇਆ। 57ਵੇਂ ਮਿੰਟ ਵਿੱਚ ਨਤਾਸ਼ਾ ਨੇ ਵੇਲਸ ਲਈ ਗੋਲ ਕਰ ਕੇ ਮੈਚ ਵਿੱਚ 3-2 ਦੀ ਲੀਡ ਬਣਾ ਲਈ। ਇਸ ਲੀਡ ਨੂੰ ਤੋੜਨ ਦਾ ਭਾਰਤ ਨੂੰ ਮੌਕਾ ਨਹੀਂ ਮਿਲਿਆ ਤੇ ਮੈਚ ਹੱਥੋਂ ਨਿਕਲ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.