ਭਾਰਤੀ-ਅਮਰੀਕੀ ਸੈਨੇਟ ਉਮੀਦਵਾਰ ਦੇ ਮੂੰਹ ‘ਤੇ ਮੁੱਕਾ ਮਾਰਿਆ

ਨਿਊਯਾਰਕ,- ਅਮਰੀਕਾ ‘ਚ ਇਕ ਭਾਰਤੀ ਸੈਨੇਟ ਉਮੀਦਵਾਰ ਦੇ ਮੁੱਕਾ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ‘ਚ ਆਈਆਂ ਖ਼ਬਰਾਂ ਅਨੁਸਾਰ ਸੈਨੇਟ ਦੇ ਭਾਰਤੀ ਮੂਲ ਦੇ ਇਕ ਅਮਰੀਕੀ ਉਮੀਦਵਾਰ ‘ਤੇ ਵਿਰੋਧੀ ਉਮੀਦਵਾਰ ਦੇ ਨਸਲਵਾਦੀ ਸਮਰਥਕ ਨੇ ਮੈਸਾਚੁਸਿਟਸ ਦੇ ਇਕ ਟਾਊਨ ਹਾਲ ‘ਚ ਹਮਲਾ ਕਰਦਿਆਂ ਉਸ ਦੇ ਮੂੰਹ ‘ਤੇ ਮੁੱਕਾ ਮਾਰ ਦਿੱਤਾ, ਜਿਸ ਕਾਰਨ ਉਸ ਦੇ ਨੱਕ ‘ਚੋਂ ਖੂਨ ਨਿੱਕਲਣ ਲੱਗ ਗਿਆ। ‘ਬੋਸਟਨਡਾਟਕਾਮ’ ਦੀ ਇਕ ਖ਼ਬਰ ਦੇ ਅਨੁਸਾਰ 54 ਸਾਲਾ ਸ਼ਿਵਾ ਅਯਾਦੁਰਈ ਡੈਮੋਕ੍ਰੇਟਿਕ ਪਾਰਟੀ ਦੀ ਸ਼ਕਤੀਸ਼ਾਲੀ ਉਮੀਦਵਾਰ ਐਲਿਜ਼ਾਬੈੱਥ ਵਾਰੇਨ ਿਖ਼ਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਤੇ ਵਾਰੇਨ ਦੇ ਨਸਲਵਾਦੀ ਸਮਰਥਕ ਜਿਸ ਦਾ ਨਾਂਅ ਪੌਲ ਸੋਲੋਵੇ ਹੈ, ਨੇ ਉਸ ‘ਤੇ ਹਮਲਾ ਕਰ ਦਿੱਤਾ। ਅਯਾਦੁਰਈ ਉਚ ਕੋਟੀ ਦੇ ਵਿਗਿਆਨਕ ਤੇ ਆਲੋਚਕ ਹਨ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਵਾਰੇਨ ਦੇ ਇਕ ਨਸਲਵਾਦੀ ਸਮਰਥਕ ਨੇ ਹੁਣੇ ਉਸ ਨੂੰ ਮੁੱਕਾ ਮਾਰ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਇਹ ਵਿਸ਼ੇਸ਼ ਅਧਿਕਾਰ ਪਾਉਣ ਵਾਲੇ ਗੋਰੇ ਲੋਕ ਕਾਲੇ ਲੋਕਾਂ ਨਾਲ ਅਜਿਹਾ ਕਰਦੇ ਹਨ। ਇਕ ਵੀਡੀਓ ‘ਚ ਦੇਖਿਆ ਗਿਆ ਕਿ ਜਦ ਦੋਵੇਂ ਆਹਮੋ-ਸਾਹਮਣੇ ਆਉਂਦੇ ਹਨ ਤਾਂ ਅਯਾਦੁਰਈ ਨੂੰ ਧੱਕਾ ਵੱਜਣ ਤੋਂ ਪਹਿਲਾਂ ਉਹ ਸੋਲੋਵੇ ਨੂੰ ਸਪੀਕਰ ਰਾਹੀਂ ਵਾਰ-ਵਾਰ ਨਸਲਵਾਦੀ ਕਹਿੰਦਾ ਹੈ। ਸੋਲੋਵੇ ਜਿਸ ‘ਤੇ ਕੁੱਟਮਾਰ ਤੇ ਹੋਰ ਦੋਸ਼ ਲਗਾਏ ਗਏ ਸਨ, ਨੂੰ ਦੱਖਣੀ ਬਿਰਕਸ਼ਾਇਰ ਜ਼ਿਲ੍ਹਾ ਅਦਾਲਤ ‘ਚ ਦੋਸ਼ੀ ਨਹੀਂ ਪਾਇਆ ਗਿਆ ਅਤੇ ਉਸ ਨੂੰ ਵਿਅਕਤੀਗਤ ਪਹਿਚਾਣ ‘ਤੇ ਰਿਹਾਅ ਕਰ ਦਿੱਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.