Ad-Time-For-Vacation.png

ਭਾਰਤ ਵਿੱਚ  ਹਮਲਿਆਂ ਦੀ ਸਾਜ਼ਸ਼ ਰਚਣ ਦਾ ਮਾਮਲਾ ਬਲਵਿੰਦਰ ਸਿੰਘ ਨੂੰ ਅਮਰੀਕਾ ‘ਚ 15 ਸਾਲ ਦੀ ਕੈਦ

ਨਿਊਯਾਰਕ,: ਆਜ਼ਾਦ ਸਿੱਖ ਰਾਸ਼ਟਰ ਦੇ ਨਿਰਮਾਣ ਲਈ ਖਾਲਿਸਤਾਨ ਅੰਦੋਲਨ ਤਹਿਤ ਭਾਰਤ ‘ਚ ਅਤਿਵਾਦੀ ਹਮਲਿਆਂ ਦੀ ਹਮਾਇਤ ਕਰਨ ਦੀ ਸਾਜ਼ਸ਼ ਰਚਣ ਅਤੇ ਇਕ ਭਾਰਤੀ ਅਧਿਕਾਰੀ ਦੀ ਹਤਿਆ ਦੇ ਮਾਮਲੇ ‘ਚ ਇਕ ਭਾਰਤੀ ਨਾਗਰਿਕ ਬਲਵਿੰਦਰ ਸਿੰਘ (45 ਸਾਲ) ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਨੇਵਾਦਾ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਡੈਨੀਅਲ ਬੋਗਡੇਨ ਅਤੇ ਐਫ਼ਬੀਆਈ ਦੇ ਲਾਸ ਵੇਗਾਸ ਡਿਵੀਜ਼ਨ ਦੇ ਵਿਸ਼ੇਸ਼ ਪ੍ਰਭਾਰੀ ਏਜੰਟ ਏਰੋਨ ਸੀ ਰਾਊਸ ਨੇ ਕਿਹਾ ਕਿ ਰਾਈਨੋ ‘ਚ ਅਮਰੀਕੀ ਡਿਸਟ੍ਰਿਕਟ ਮੈਜਿਸਟ੍ਰੇਟ ਲੈਰੀ ਹੈਕਸ ਨੇ ਬਲਵਿੰਦਰ ਸਿੰਘ ਨੂੰ ਅਜ਼ਾਦ ਸਿੱਖ ਰਾਸ਼ਟਰ ਬਣਾਉਣ ਲਈ ਗੁਰੀਲਿਆਂ ਦੀ ਮਦਦ ਅਤੇ ਸਾਧਨ ਮੁਹੱਈਆ ਕਰਾ ਕੇ ਸਾਜ਼ਸ਼ ਰਚਣ ਦੇ ਮਾਮਲੇ ‘ਚ ਕੱਲ 180 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ।

ਬੋਗਡੇਨ ਨੇ ਕਿਹਾ ਕਿ ਰਾਇਨੋ ਦਾ ਵਾਸੀ ਬਲਵਿੰਦਰ ਸਿੰਘ ਦੋ ਗੁਟਾਂ ਦਾ ਮੈਂਬਰ ਸੀ ਅਤੇ ਉਸ ਨੇ ਭਾਰਤ ਸਰਕਾਰ ਨੂੰ ਡਰਾਉਣ ਲਈ ਅਤੇ ਅਤਿਵਾਦੀ ਧੜਿਆਂ ਦੀ ਹਮਾਇਤ ਨਾ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਅਤਿਵਾਦੀਆਂ ਨੂੰ ਮਦਦ ਦਿਤੀ ਸੀ। ਬੋਗਡੇਨ ਨੇ ਕਿਹਾ ਕਿ ਇਹ ਅਮਰੀਕਾ ਅਤੇ ਸਾਡੇ ਵਿਦੇਸ਼ੀ ਸਹਿਯੋਗੀਆਂ ਦੀਆਂ ਅਤਿਵਾਦੀਆਂ ਗਤੀਵਿਧੀਆਂ ਤੋਂ ਰਖਿਆ ਕਰਨ ਲਈ ਕਈ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਦੇ ਇਕੱਠਿਆਂ ਮਿਲ ਕੇ ਕੰਮ ਕਰਨ ਦਾ ਇਕ ਉਦਾਹਰਣ ਹੈ। ਬਲਵਿੰਦਰ ਸਿੰਘ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। ਉਸ ਨੇ ਪਿਛਲੇ ਸਾਲ ਨਵੰਬਰ ‘ਚ ਅਪਣਾ ਜੁਰਮ ਕਬੂਲ ਕੀਤਾ ਸੀ। ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ ਸਿੰਘ ਨੇ ਸਾਲ 2013 ‘ਚ ਸਤੰਬਰ ਤੋਂ ਦਸੰਬਰ ਦਰਮਿਆਨ ਭਾਰਤ ‘ਚ ਹਮਲਿਆਂ ਲਈ ਅਤਿਵਾਦੀਆਂ ਦੀ ਹਮਾਇਤ ਕਰਨ ਦੀ ਸਾਜ਼ਸ਼ ਰਚੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.