Ad-Time-For-Vacation.png

ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੇ ਮਤੇ ਦੀ ਤਿਆਰੀ!

ਵਾਸ਼ਿੰਗਟਨ :- ਆਪਣੇ ਫ਼ੈਸਲਿਆਂ ਕਾਰਨ ਵਿਵਾਦਾਂ ‘ਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਜੇ ਅਹੁਦਾ ਸੰਭਾਲਿਆ ਇੱਕ ਮਹੀਨਾ ਹੀ ਹੋਇਆ ਹੈ, ਪਰ ਉਨ੍ਹਾ ਦੀ ਕੁਰਸੀ ਹੁਣ ਤੋਂ ਖ਼ਤਰੇ ‘ਚ ਪੈ ਗਈ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਕੈਨੀਫੋਰਨੀਆ ਦੀ ਰਿਚਮੰਡ ਸਿਟੀ ਕੌਂਸਲ ਨੇ ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਅਮਰੀਕੀ ਕਾਂਗਰਸ (ਸੰਸਦ) ਨੂੰ ਅਪੀਲ ਕੀਤੀ ਹੈ ਕਿ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਂਦੋਸ਼ ਦਾ ਮਤਾ ਲਿਆਉਣ ਲਈ ਜਾਂਚ ਸ਼ੁਰੂ ਕੀਤੀ ਜਾਵੇ।

ਇਸ ਦੇ ਨਾਲ ਹੀ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਗੇਲ ਮੈਕਲਾਗਲਿਨ ਨੇ ਵੀ ਇਸ ਮਤੇ ਨੂੰ ਅੱਗੇ ਵਧਾਉਂਦਿਆਂ ਦਲੀਲ ਦਿੱਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਜ਼ਨੈੱਸ ਦਾ ਪੂਰਾ ਵੇਰਵਾ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਸੰਵਿਧਾਨ ਅਤੇ ਕਾਨੂੰਨ ਅਨੁਸਾਰ ਇਹ ਠੋਸ ਕਾਰਨ ਹੈ ਕਿ ਸੰਸਦ ਉਨ੍ਹਾ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਲਿਆਉਣ ਲਈ ਜਾਂਚ ਦੀ ਪ੍ਰਕ੍ਰਿਆ ਸ਼ੁਰੂ ਕਰ ਦੇਵੇ।

ਜ਼ਿਕਰਯੋਗ ਹੈ ਕਿ ਅਮਰੀਕੀ ਸੰਵਿਧਾਨ ਅਨੁਸਾਰ ਜੇ ਰਾਸ਼ਟਰਪਤੀ ਆਪਣੀ ਚੋਣ ਜਿੱਤਣ ਮਗਰੋਂ ਆਪਣੀ ਮਾਨਸਿਕ ਸਮਰਥਾ ਗੁਆ ਦੇਵੇ, ਆਪਣੀ ਸਰਕਾਰ ਨੂੰ ਕਿਸੇ ਗਬਨ ਜਾਂ ਦਮਨ ‘ਚ ਧੱਕ ਦੇਵੇ ਜਾਂ ਵਿਦੇਸ਼ੀ ਤਾਕਤਾਂ ਦੇ ਵਿਸ਼ਵਾਸ ਨੂੰ ਸੱਟ ਮਾਰੇ ਤਾਂ ਅਮਰੀਕਾ ਦੇ ਹਿੱਤਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਨੂੰ ਕੁਰਸੀ ਤੋਂ ਹਟਾਇਆ ਜਾ ਸਕਦਾ ਹੈ। ਮਾਹਰਾਂ ਅਨੁਸਾਰ ਅਮਰੀਕੀ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਵਿਰੁੱਧ ਮਹਾਂਦੋਸ਼ ਲਈ ਦਿੱਤੀਆਂ ਗਈਆਂ ਸ਼ਰਤਾਂ ‘ਚੋਂ ਤਕਰੀਬਨ ਸਾਰੀਆਂ ਤਹਿਤ ਰਾਸ਼ਟਰਪਤੀ ਟਰੰਪ ‘ਤੇ ਦੋਸ਼ ਲਾਏ ਜਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਇੱਕ ਮਹੀਨੇ ਦੇ ਕਾਰਜਕਾਲ ‘ਚ ਉਨ੍ਹਾ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਿਨ ਦੇ ਅਸਤੀਫ਼ਾ ਦੇ ਦਿੱਤਾ ਸੀ। ਫਿਨ ‘ਤੇ ਦੋਸ਼ ਸੀ ਕਿ ਨਵੰਬਰ ‘ਚ ਟਰੰਪ ਦੀ ਚੋਣ ਮਗਰੋਂ ਦਸੰਬਰ ‘ਚ ਰੂਸ ਦੇ ਰਾਜਦੂਤ ਨਾਲ ਉਨ੍ਹਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਰੂਸ ‘ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ ਸੀ ਅਤੇ ਅਮਰੀਕੀ ਚੋਣਾਂ ‘ਚ ਵੀ ਰੂਸ ਨੇ ਦਖ਼ਲ-ਅੰਦਾਜ਼ੀ ਕੀਤੀ ਸੀ। ਹੁਣ ਉਨ੍ਹਾ ਦੇ ਪ੍ਰਸ਼ਾਸਨ ‘ਚੋਂ ਨੇਵੀ ਮੰਤਰੀ ਫਿਲਿਪ ਬਿਲਡੇਨ ਨੇ ਅਸਤੀਫ਼ਾ ਦੇ ਦਿੱਤਾ ਹੈ। ਟਰੰਪ ਦੇ ਸੱਤਾ ਸੰਭਾਲਣ ਮਗਰੋਂ ਬਿਲਡੇਨ ਅਸਤੀਫ਼ਾ ਦੇਣ ਵਾਲੇ ਤੀਜੇ ਮੰਤਰੀ ਹਨ। ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਉਨ੍ਹਾ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਕਿਹਾ ਕਿ ਬਿਲਡੇਨ ਦਾ ਇਹ ਫ਼ੈਸਲਾ ਨਿੱਜੀ ਹੈ ਅਤੇ ਆਪਣੇ ਬਿਜ਼ਨੈੱਸ ਕਾਰਨ ਉਨ੍ਹਾਂ ਇਹ ਫੈਸਲਾ ਲਿਆ ਹੈ। ਮੈਟਿਸ ਨੇ ਕਿਹਾ ਕਿ ਅਸੀਂ ਬਿਲਡੇਨ ਦੀ ਇਸ ਅਹੁਦੇ ਲਈ ਚੋਣ ਕੀਤੀ ਸੀ। ਇਸੇ ਦੌਰਾਨ ਉੱਚ ਪੱਧਰੀ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਬਿਲਡੇਨ ਟਰੰਪ ਦੀਆਂ ਮੁਸਲਿਮ ਵਿਰੋਧੀ ਅਤੇ ਇਮੀਗਰੇਸ਼ਨ ਸੰਬੰਧੀ ਨੀਤੀਆਂ ਤੋਂ ਨਾਖੁਸ਼ ਸਨ। ਜ਼ਿਕਰਯੋਗ ਹੈ ਕਿ ਬਿਲਡੇਨ ਤੋਂ ਪਹਿਲਾਂ ਆਰਮੀ ਮੰਤਰੀ ਵਿਨਸੈਂਟ ਵਾਉਲਾ ਅਤੇ ਕਿਰਤ ਮੰਤਰੀ ਐਂਡੀ ਪੁਜਡਰ ਵੀ ਅਸਤੀਫ਼ੇ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ 8 ਦਿਨ ਮਗਰੋਂ ਹੀ ਟਰੰਪ ਨੇ ਇਮੀਗਰੇਸ਼ਨ ਮੁੱਦੇ ‘ਤੇ ਇੱਕ ਸਖ਼ਤ ਫ਼ੈਸਲਾ ਲੈਂਦਿਆਂ 7 ਮੁਸਲਿਮ ਦੇਸ਼ਾਂ ਨੂੰ ਵੀਜ਼ਾ ਦੇਣ ‘ਤੇ ਪਾਬੰਦੀ ਲਾ ਦਿੱਤੀ ਸੀ। ਮੈਕਸੀਕੋ ਵਰਗੇ ਮਿੱਤਰ ਦੇਸ਼ ਤੋਂ ਸਰਹੱਦ ‘ਤੇ ਕੰਧ ਬਣਾਉਣ ਲਈ ਪੈਸੇ ਮੰਗਣ ਦਾ ਦਬਾਅ ਬਣਾਉਣ ਵਰਗੇ ਫੈਸਲਿਆਂ ਨਾਲ ਅਮਰੀਕੀ ਸਰਕਾਰ ਦੇ ਕੌਮਾਂਤਰੀ ਹਿੱਤਾਂ ਨੂੰ ਨੁਕਸਾਨ ਪੁੱਜਣ ਦੀ ਪੂਰੀ ਸ਼ੰਕਾ ਹੈ। ਕਾਨੂੰਨੀ ਮਾਹਰਾਂ ਅਨੁਸਾਰ ਟਰੰਪ ਨੂੰ ਕੁਰਸੀ ਤੋਂ ਬੇਦਖ਼ਲ ਕਰਨ ਲਈ ਇਹੋ ਕਾਰਨ ਕਾਫ਼ੀ ਹੈ ਅਤੇ ਇਸੇ ਅਧਾਰ ‘ਤੇ ਟਰੰਪ ਵਿਰੁੱਧ ਮਹਾਂਦੋਸ਼ ਦਾ ਮਤਾ ਲਿਆਂਦਾ ਜਾ ਸਕਦਾ ਹੈ। ਪਤਾ ਚਲਿਆ ਹੈ ਕਿ ਅਮਰੀਕੀ ਸੰਵਿਧਾਨ ਅਤੇ ਕਾਨੂੰਨੀ ਮਾਹਰਾਂ ਨੇ ਡੋਨਾਲਡ ਟਰੰਪ ਨੂੰ ਚੋਣ ਜਿੱਤਣ ਮਗਰੋਂ ਆਪਣਾ ਕਾਰੋਬਾਰ ਵੇਚ ਕੇ ਸੁਰੱਖਿਅਤ ਖੇਤਰਾਂ ‘ਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਸੀ, ਤਾਂ ਜੋ ਬਤੌਰ ਰਾਸ਼ਟਰਪਤੀ ਉਨ੍ਹਾ ਦੇ ਅਧਿਕਾਰਾਂ ‘ਤੇ ਸੇਕ ਨਾ ਲੱਗ ਸਕੇ, ਪਰ ਟਰੰਪ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕਾਨੂੰਨ ਅਨੁਸਾਰ ਬਤੌਰ ਰਾਸ਼ਟਰਪਤੀ ਟਰੰਪ ਦੀ ਇਹ ਆਮਦਨੀ ਸੰਵਿਧਾਨ ਦੇ ਖ਼ਿਲਾਫ਼ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.