Ad-Time-For-Vacation.png

ਭਾਰਤ ਦੀਆਂ ਪਣਡੁੱਬੀਆਂ ਨਾਲ ਸਬੰਧਤ ਅਹਿਮ ਜਾਣਕਾਰੀ ਲੀਕ:ਸਰਕਾਰੇ ਦਰਬਾਰੇ ਮੱਚੀ ਤਰਥੱਲੀ

ਨਵੀਂ ਦਿੱਲੀ (ਸਪੋਕਸਮੈਨ): ਸਕਾਰਪੀਅਨ ਪਣਡੁੱਬੀਆਂ ਦੀ ਤਕਨੀਕੀ ਅਤੇ ਰਡਾਰ ਤੋਂ ਬਚਣ ਦੀ ਭਾਰਤ ਦੀ ਸਮਰੱਥਾ ਨਾਲ ਜੁੜੀ ਵਿਸਥਾਰਤ ਜਾਣਕਾਰੀ ਵਾਲੇ ਸੰਵੇਦਨਸ਼ੀਲ ਦਸਤਾਵੇਜ਼ ਲੀਕ ਹੋ ਗਏ ਹਨ ਜਿਸ ਕਾਰਨ ਸਰਕਾਰੇ-ਦਰਬਾਰੇ ਤਰਥੱਲੀ ਮਚ ਗਈ ਹੈ। ਰਖਿਆ ਮੰਤਰੀ ਮਨੋਹਰ ਪਰੀਕਰ ਨੇ ਇਸ ਮਾਮਲੇ ਵਿਚ ਸਮੁੰਦਰੀ ਫ਼ੌਜ ਦੇ ਮੁਖੀ ਕੋਲੋਂ ਰੀਪੋਰਟ ਮੰਗ ਲਈ ਹੈ। ਸਕਾਰਪੀਅਨ ਪਣਡੁੱਬੀਆਂ ਦਾ ਡਿਜ਼ਾਈਨ ਫ਼ਰਾਂਸੀਸੀ ਬੇੜਾ ਉਤਪਾਦਕ ਡੀ.ਸੀ.ਐਨ.ਐਸ. (ਡਾਇਰੈਕਸ਼ਨ ਡੇਸ ਕਨਸਟਰਕਸ਼ਨ ਨੇਵਲਜ਼ ਸਰਵਿਸਿਜ਼ ਨੇ ਤਿਆਰ ਕੀਤਾ ਹੈ।

ਆਸਟ੍ਰੇਲੀਆ ਦੇ ‘ਦ ਆਸਟ੍ਰ੍ਰੇਲੀਅਨ’ ਅਖ਼ਬਾਰ ਅਨੁਸਾਰ, ਡੀ.ਸੀ.ਐਨ.ਐਸ. ਦਾ ਕੁਲ 22,400 ਪੰਨਿਆਂ ਦਾ ਜੋ ਡਾਟਾ ਲੀਕ ਹੋਇਆ ਹੈ, ਉਸ ਵਿਚ ਭਾਰਤ ਦੀਆਂ ਛੇ ਨਵੀਆਂ ਪਣਡੁੱਬੀਆਂ ਦੀ ਰਡਾਰ ਤੋਂ ਬੱਚ ਨਿਕਲਣ ਦੀ ਗੁਪਤ ਸਮਰੱਥਾ ਦੀ ਜਾਣਕਾਰੀ ਹੈ। ਇਸ ਵਿਚ ਉਸ ਗਤੀ ਦਾ ਵੀ ਜ਼ਿਕਰ ਹੈ ਜਿਸ ਨਾਲ ਇਹ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਦੀਆਂ ਹਨ। ਇਸ ਤੋਂ ਇਲਾਵਾ ਇਸ ਡਾਟੇ ਵਿਚ ਇਹ ਵੀ ਦਰਜ ਹੈ ਕਿ ਇਹ ਪਣਡੁੱਬੀਆਂ ਗਤੀ ਦੇ ਵੱਖ-ਵੱਖ ਪਧਰਾਂ ‘ਤੇ ਕਿੰਨਾ ਸ਼ੋਰ ਕਰਦੀਆਂ ਹਨ ਅਤੇ ਕਿਸ ਡੂੰਘਾਈ ਤਕ ਗੋਤਾ ਲਾ ਸਕਦੀਆਂ ਹਨ ਅਤੇ ਇਨ੍ਹਾਂ ਦੀ ਰੇਂਜ ਅਤੇ ਮਜ਼ਬੂਤੀ ਕਿੰਨੀ ਹੈ? ਇਹ ਸਭ ਸੰਵੇਦਨਸ਼ੀਲ ਅਤੇ ਬਹੁਤ ਹੀ ਗੁਪਤ ਜਾਣਕਾਰੀ ਹੈ।

ਇਸ ਵਿਚ ਕਿਹਾ ਗਿਆ ਕਿ ਇਹ ਅੰਕੜੇ ਪਣਡੁੱਬੀ ਦੇ ਚਾਲਕ ਦਲ ਨੂੰ ਇਹ ਦਸਦੇ ਹਨ ਕਿ ਕਿਸ਼ਤੀ ‘ਤੇ ਉਹ ਕਿਸ ਥਾਂ ‘ਤੇ ਜਾ ਕੇ ਦੁਸ਼ਮਣ ਦੀ ਨਜ਼ਰ ਤੋਂ ਬਚਦੇ ਹੋਏ ਸੁਰੱਖਿਅਤ ਢੰਗ ਨਾਲ ਗੱਲ ਕਰ ਸਕਦੇ ਹਨ? ਅੰਕੜੇ ਚੁੰਬਕੀ, ਬਿਜਲਈ ਚੁੰਬਕੀ ਅਤੇ ਇਨਫ਼ਰਾਰੈਡ ਡਾਟਾ ਦਾ ਵੀ ਪ੍ਰਗਟਾਵਾ ਕਰਦੇ ਹਨ। ਇਸ ਦੇ ਨਾਲ ਹੀ ਇਹ ਪਣਡੁੱਬੀ ਦੇ ਮਿਜ਼ਾਈਲ ਪ੍ਰੀਖਣ ਪ੍ਰਣਾਲੀ ਅਤੇ ਜੰਗੀ ਪ੍ਰਣਾਲੀ ਦੀ ਵਿਸ਼ੇਸ਼ ਜਾਣਕਾਰੀ ਵੀ ਦਿੰਦੇ ਹਨ।

ਇਸ ਡਾਟਾ ਵਿਚ ਪੈਰੀਸਕੋਪ ਦੀ ਵਰਤੋਂ ਕਰਨ ਲਈ ਜ਼ਰੂਰੀ ਰਫ਼ਤਾਰ ਅਤੇ ਹਾਲਤਾਂ ਦਾ ਵੀ ਵੇਰਵਾ ਹੈ।

ਅ²ਖ਼ਬਾਰ ਵਲੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ ਪਣਡੁੱਬੀ ਦੇ ਪਾਣੀ ਅੰਦਰ ਡੀਟੈਕਟਰਾਂ ਸਬੰਧੀ ਜਾਣਕਾਰੀ ਦੇਣ ਵਾਲੇ 4457 ਪੰਨੇ, ਪਾਣੀ ਉਪਰ ਲੱਗੇ ਡੀਟੈਕਰਾਂ ‘ਤੇ 4209 ਪੰਨੇ, ਮਿਜ਼ਾਈਲ ਦਾਗ਼ਣ ਪ੍ਰਣਾਲੀ ਨਾਲ ਜੁੜੇ 493 ਪੰਨੇ, ਪਣਡੁੱਬੀ ਦੀ ਸੰਚਾਰ ਵਿਵਸਥਾ ‘ਤੇ 6841 ਪੰਨੇ ਅਤੇ ਇਸ ਦੀ ਦਿਸ਼ਾ ਦੱਸਣ ਵਾਲੀ ਪ੍ਰਣਾਲੀ ਨਾਲ ਜੁੜੇ 2138 ਪੰਨੇ ਹਨ।

ਪਰੀਕਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੁੰਦਰੀ ਫ਼ੌਜ ਮੁਖੀ ਨੂੰ ਇਸ ਸਬੰਧੀ ਜਾਂਚ ਦੇ ਹੁਕਮ ਦਿਤੇ ਹਨ। ਰਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਲੀਕ ਨੂੰ 100 ਫ਼ੀ ਸਦੀ ਨਹੀਂ ਮੰਨਦੇ ਕਿਉਂਕਿ ਇਸ ਦਾ ਇਕ ਵੱਡਾ ਹਿੱਸਾ ਭਾਰਤ ਕੋਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਤਸਵੀਰ ਸਾਫ਼ ਹੋ ਜਾਵੇਗੀ।

ਸਮੁੰਦਰੀ ਫ਼ੌਜ ਨੇ ਕਿਹਾ ਹੈ ਕਿ ਉਪਲਭਧ ਜਾਣਕਾਰੀ ਦੀ ਜਾਂਚ ਰਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਵਲੋਂ ਕੀਤੀ ਜਾ ਰਹੀ ਹੈ ਅਤੇ ਸਬੰਧਤ ਮਾਹਰਾਂ ਵਲੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਡਾਟਾ ਲੀਕ ਦਾ ਸਰੋਤ ਵਿਦੇਸ਼ ਵਿਚ ਹੈ ਨਾਕਿ ਭਾਰਤ ਵਿਚ।

ਆਸਟ੍ਰੇਲੀਆ ਮੀਡੀਆ ਦੀ ਖ਼ਬਰ ਅਨੁਸਾਰ, ਡਾਟਾ ਲੀਕ ਹੋਣ ਤੋਂ ਬਾਅਦ ਆਸਟ੍ਰੇਲੀਆ ਵਿਚ ਉਸ ਦੀ ਅਪਣੀ ਸਮੁੰਦਰੀ ਫ਼ੌਜ ਦੇ ਪ੍ਰਭਾਵਸ਼ਾਲੀ ਬੇੜੇ ਨਾਲ ਜੁੜੀ ਬੇਹੱਦ ਗੁਪਤ ਜਾਣਕਾਰੀ ਦੀ ਸੁਰੱੱਖਿਆ ਕਾਰਨ ਡਰ ਪੈਦਾ ਹੋ ਗਿਆ ਹੈ ਕਿਉਂਕਿ ਫ਼ਰਾਂਸੀਸੀ ਕੰਪਨੀ ਨੇ ਆਸਟ੍ਰੇਲੀਆ ਦੀਆਂ ਪਣਡੁੱਬੀਆਂ ਦੇ ਬੇੜੇ ਨੂੰ ਡਿਜ਼ਾਈਨ ਕਰਨ ਲਈ 50 ਅਰਬ ਆਸਟ੍ਰੇਲੀਆਈ ਡਾਲਰ ਦਾ ਟੈਂਡਰ ਹਾਸਲ ਕੀਤਾ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਾਮ ਟਰਨਬੁਲ ਨੇ ਕਿਹਾ ਕਿ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਡੀ.ਸੀ.ਐਨ.ਐਸ. ਜੋ ਪਣਡੁੱਬੀ ਭਾਰਤ ਲਈ ਬਣਾ ਰਹੀ ਸੀ, ਉਹ ਉਸ ਮਾਡਲ ਤੋਂ ਪੂਰੀ ਤਰ੍ਹਾਂ ਵਖਰੀ ਹੈ ਜੋ ਉਹ ਆਸਟ੍ਰੇਲੀਆ ਲਈ ਬਣਾਏਗੀ। ਜੋ ਜਾਣਕਾਰੀ ਲੀਕ ਹੋ ਗਈ ਹੈ, ਉਹ ਕਈ ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਜਾਣਕਾਰੀ ਲੀਕ ਹੋਣਾ ਚਿੰਤਾ ਦਾ ਵਿਸ਼ਾ ਹੈ।

ਦ ਆਸਟ੍ਰੇਲੀਅਨ ਦੀ ਖ਼ਬਰ ਅਨੁਸਾਰ ਡੀ.ਸੀ.ਐਨ.ਐਸ. ਨੇ ਕਲ ਆਸਟ੍ਰੇਲੀਆ ਨੂੰ ਇਕ ਵਾਰ ਮੁੜ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਭਾਰਤੀ ਸਕਾਰਪੀਅਨ ਪਣਡੁੱਬੀ ਸਬੰਧੀ ਜਾਣਕਾਰੀ ਲੀਕ ਹੋਈ ਹੈ, ਅਜਿਹਾ ਆਸਟ੍ਰੇਲੀਆ ਲਈ ਪ੍ਰਸਤਾਵਤ ਪਣਡੁੱਬੀ ਨਾਲ ਨਹੀਂ ਹੋਵੇਗਾ। ਕੰਪਨੀ ਨੇ ਇਹ ਵੀ ਕਿਹਾ ਕਿ ਇਹ ਲੀਕ ਸ਼ਾਇਦ ਫ਼ਰਾਂਸ ਨਹੀਂ ਸਗੋਂ ਭਾਰਤ ਵਿਚ ਹੀ ਲੀਕ ਹੋਈ ਹੈ।

ਦ ਆਸਟ੍ਰੇਲੀਅਨ ਨੂੰ ਦਸਿਆ ਗਿਆ ਕਿ ਭਾਰਤ ਲਈ ਸਕਾਰਪੀਅਨ ਦਾ ਡਾਟਾ ਸਾਲ 2011 ਵਿਚ ਫ਼ਰਾਂਸ ਵਿਚ ਲਿਖਿਆ ਗਿਆ ਸੀ। ਅਜਿਹਾ ਸ਼ੱਕ ਹੈ ਕਿ ਫ਼ਰਾਂਸ ਵਿਚ ਉਸੇ ਸਾਲ ਇਸ ਨੂੰ ਫ਼ਰਾਂਸੀਸੀ ਸਮੁੰਦਰੀ ਫ਼ੌਜ ਦੇ ਇਕ ਸਾਬਕਾ ਅਧਿਕਾਰੀ ਨੇ ਕੱਢ ਲਿਆ ਹੋਵੇਗਾ। ਇਹ ਅਧਿਕਾਰੀ ਉਸ ਸਮੇਂ ਡੀ.ਸੀ.ਐਨ.ਐਸ. ਦਾ ਸਬ ਕੰਟ੍ਰੈਕਟਰ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.