ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਐਨਡੀਏ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਨੋਟਬੰਦੀ ਤੇ ਬੈਂਕ ਘੁਟਾਲਿਆਂ ਜਿਹੇ ਮੁੱਦਿਆਂ ਨੇ ਲੋਕਾਂ ਨੂੰ ਜ਼ਮੀਨੀ ਪੱਧਰ ਤਕ ਅਸਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਿਨ ਪੁੱਗ ਗਏ ਹਨ ਤੇ ਹੁਣ ਸਮਾਂ ਆ ਗਿਆ ਹੈ ਜਦੋਂ ਪਾਰਟੀ ਨੂੰ ਆਪਣਾ ਬੋਰੀਆ ਬਿਸਤਰਾ ਬੰਨ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਨੂੰ ਕੇਂਦਰ ਵਿੱਚੋਂ ਲਾਂਭੇ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ। ਕਰਨਾਟਕ ਵਿਧਾਨ ਸਭਾ ਲਈ ਚੋਣਾਂ ਦੀ ਤਰੀਕ ਲੀਕ ਹੋਣ ਬਾਰੇ ਬੈਨਰਜੀ ਨੇ ਕਿਹਾ ਕਿ ਸਾਰੀਆਂ ਸੰਸਥਾਵਾਂ ਭਾਜਪਾ ਦੀਆਂ ਹੀ ਸੰਸਥਾਵਾਂ ਬਣ ਕੇ ਰਹਿ ਗਈਆਂ ਹਨ ਤੇ ਭਗਵਾ ਪਾਰਟੀ ਵੱਖ ਵੱਖ ੲੇਜੰਸੀਆਂ ਦੀ ‘ਵਰਤੋਂ ਤੇ ਦੁਰਵਰਤੋਂ ਕਰ ਰਹੀ ਹੈ।
ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਸਾਰੀ ਵਿਰੋਧੀ ਧਿਰ ੲਿਕਜੁੱਟ ਹੋ ਕੇ ਕੰਮ ਕਰੇ। ਸਾਨੂੰ ਭਾਜਪਾ ਦੇ ਟਾਕਰੇ ਲਈ ਰਾਜ ਵਿਚਲੀ ਸਭ ਤੋਂ ਮਜ਼ਬੂਤ ਵਿਰੋਧੀ ਪਾਰਟੀ ਦੀ ਇਮਦਾਦ ਕਰਨੀ ਚਾਹੀਦੀ ਹੈ। ਇਹ ਲੜਾਈ ਇਕਜੁੱਟ ਹੋ ਕੇ ਲੜੀ ਜਾਵੇ।’ ਬੈਨਰਜੀ, ਜੋ ਕਿ ਕੌਮੀ ਰਾਜਧਾਨੀ ਵਿੱਚ ਐਨਸੀਪੀ ਆਗੂ ਸ਼ਰਦ ਪਵਾਰ ਸਮੇਤ ਟੀਡੀਪੀ, ਟੀਆਰਐਸ ਤੇ ਸ਼ਿਵ ਸੈਨਾ ਦੇ ਸਿਆਸੀ ਆਗੂਆਂ ਨੂੰ ਮਿਲਣ ਲਈ ਆਏ ਹਨ, ਨੇ ਕਿਹਾ, ‘ਲੋਕ ਭਾਜਪਾ ਦੇ ਖ਼ਿਲਾਫ਼ ਹਨ। ਮੈਂ ਸਾਰੇ ਰਾਜਾਂ ਦੀ ਗੇੜੀ ਲਾਈ ਹੈ। ਮੈਨੂੰ ਲੋਕਾਂ ਦੇ ਮਿਜ਼ਾਜ ਦਾ ਪਤਾ ਹੈ। ਨੋਟਬੰਦੀ ਤੇ ਬੈਂਕ ਘੁਟਾਲਿਆਂ ਨੇ ਲੋਕਾਂ ਨੂੰ ਹੇਠਲੇ ਪੱਧਰ ਤਕ ਅਸਰਅੰਦਾਜ਼ ਕੀਤਾ ਹੈ। ਸਮਾਂ ਆ ਗਿਆ ਹੈ ਜਦੋਂ ਭਾਜਪਾ ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਣਾ ਚਾਹੀਦਾ ਹੈ।’
ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ (ਰਣਜੀਤ ਸਿੰਘ ਸੰਘੇੜਾ) ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

