Ad-Time-For-Vacation.png

ਭਾਈ ਜਗਤਾਰ ਸਿੰਘ ਤਾਰਾ ਨੇ ਆਪਣਾ ਜ਼ੁਰਮ ਕਬੂਲਿਆ, ਅਗਲੀ ਪੇਸ਼ੀ 7 ਫ਼ਰਵਰੀ ਨੂੰ

ਕੋਈ ਦੁਸ਼ਮਣੀ ਨਹੀਂ ਸੀ ਸਗੋਂ ਪੰਜਾਬ ਵਿੱਚ ਬਣੇ ਜ਼ੁਲਮ ਦੇ ਮਾਹੌਲ ਕਾਰਨ ਨੌਜਵਾਨਾਂ ਨੇ ਬੇਅੰਤ ਸਿੰਘ ਦੇ ਕਤਲ ਦੀ ਸਕੀਮ ਬਣਾਈ
ਚੰਡੀਗੜ,(ਮੇਜਰ ਸਿੰਘ):ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਿਤ ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਵਿੱਚ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਹੈ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਿੱਖ ਨੌਜਵਾਨਾਂ ‘ਤੇ ਜ਼ੁਲਮ ਦੀ ਇੰਤਹਾ ਕਰਵਾ ਦਿੱਤੀ ਸੀ । ਜਿਸ ਕਾਰਨ ਉਸਨੇ ਇਸ ਕਤਲ ਕਾਂਡ ਲਈ ਅਹਿਮ ਭੂਮਿਕਾ ਨਿਭਾਈ ਸੀ। ਚੰਡੀਗੜ ਦੀ ਬੁੜੈਲ ਜੇਲ ਵਿੱਚ ਲੱਗੀ ਵਿਸ਼ੇਸ਼ ਅਦਾਲਤ ਵਿੱਚ ਤਾਰਾ ਨੇ 6 ਪੰਨਿਆਂ ਦਾ ਪੱਤਰ ਪੇਸ਼ ਕੀਤਾ ਜਿਸ ਵਿੱਚ ਸਿੱਖ ਇਤਿਹਾਸ ਦੇ ਵੇਰਵੇ ਦੇ ਕੇ ਆਪਣੇ ਵਲੋਂ ਕੀਤੇ ਗਏ ਨੂੰ ਸਹੀ ਠਹਿਰਾਇਆ। ਭਾਈ ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲਈ ਸੁਣਵਾਈ 7 ਫਰਵਰੀ ਨੂੰ ਹੋਵੇਗੀ, ਉਸ ਦਿਨ ਸੀਬੀਆਈ ਦੀ ਵਲੋਂ ਵਕੀਲ ਨੇ ਤਾਰਾ ਦੇ ਪੱਤਰ ‘ਤੇ ਜ਼ਿਰਾਹ ਕਰਨੀ ਹੈ, ਅਗਲੀ ਤਾਰੀਕ ਤੇ ਅਸੀਂ ਬਚਾਉ ਪੱਖ ਦੀ ਵਲੋਂ ਅਦਾਲਤ ‘ਚ ਪੇਸ਼ ਹੋਵਾਂਗੇ।ਫਿਰ ਅਦਾਲਤ ਨੇ ਸਜ਼ਾ ‘ਤੇ ਆਪਣਾ ਫੈਸਲਾ ਦੇਣਾ ਹੈ। ਉਨਾਂ ਦੱਸਿਆ ਕਿ ਟਰਾਇਲ ਦੌਰਾਨ ਉਨਾਂ ਨੇ ਬਚਾਉ ਪੱਖ ਵਜੋਂ ਇਹ ਦਲੀਲਾਂ ਦਿੱਤੀਆਂ ਸਨ ਕਿ ਬੇਅੰਤ ਸਿੰਘ ਨਾਲ ਭਾਈ ਜਗਤਾਰ ਸਿੰਘ ਤਾਰਾ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਪੰਜਾਬ ਵਿੱਚ ਬਣੇ ਜ਼ੁਲਮ ਦੇ ਮਾਹੌਲ ਕਾਰਨ ਨੌਜਵਾਨਾਂ ਨੇ ਬੇਅੰਤ ਸਿੰਘ ਦੇ ਕਤਲ ਦੀ ਸਕੀਮ ਬਣਾਈ ਸੀ । ਉਨਾਂ ਦੱਸਿਆ ਕਿ ਤਾਰਾ ਨੇ ਇਹ ਵੀ ਕਬੂਲ ਕੀਤਾ ਹੈ ਕਿ ਬੇਅੰਤ ਸਿੰਘ ਨੂੰ ਖਤਮ ਕਰਨ ਤੋਂ ਪਹਿਲਾਂ ਉਨਾਂ ਨੇ ਪੰਜਾਬ ਸਿਵਲ ਸੱਕਤਰੇਤ ਦੀ ਰੇਕੀ ਕੀਤੀ ਸੀ, ਮਨੁੱਖੀ ਬੰਬ ਦੇ ਵਿਸਫੋਟ ਵਾਲੀ ਬੈਲਟ ਵੀ ਉਸ ਨੇ ਬੰਨੀ ਸੀ, ਅੰਬੈਸਟਰ ਕਾਰ ਵਿੱਚ ਬਿਠਾ ਕੇ ਦਿਲਾਵਰ ਸਿੰਘ ਨੂੰ ਵੀ ਉਹ ਸਿਵਲ ਸੱਕਤਰੇਤ ਵਿੱਚ ਲੈਕੇ ਗਿਆ ਸੀ ਤੇ ਗੱਡੀ ਖੁਦ ਚਲਾ ਰਿਹਾ ਸੀ।ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ 2014 ਵਿੱਚ ਥਾਈਲੈਂਡ ਤੋਂ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੀਤੀ ਕਾਰਵਾਈ ਤਹਿਤ ਗ੍ਰਿਫਤਾਰ ਕਰਵਾਇਆ ਗਿਆ ਸੀ। ਉਸਤੋਂ ਬਾਅਦ ਉਨਾਂ ‘ਤੇ 6 ਕੇਸ ਪਾ ਦਿੱਤੇ ਗਏ ਸਨ ਅਤੇ ਹੁਣ ਉਹ ਬੁੜੈਲ ਜੇਲ ਵਿੱਚ ਬੰਦ ਹਨ ਤੇ ਰੀੜ ਦੀ ਹੱਡੀ ਦੇ ਦਰਦ ਤੋਂ ਬੇਹੱਦ ਪ੍ਰੇਸ਼ਾਨ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.