ਜੈਪੁਰ — ਬੋਫੋਰਸ ਤੋਪ ਦਲਾਲੀ ਦਾ ਮਾਮਲਾ ਫਿਰ ਸੁਰਖੀਆਂ ‘ਚ ਆ ਗਿਆ ਹੈ। ਇਕ ਨਿੱਜੀ ਚੈਨਲ ਨੇ ਬੋਫੋਰਸ ਤੋਪ ਘੋਟਾਲੇ ‘ਚ ਸਵੀਡਨ ਦੇ ਸਾਬਕਾ ਚੀਫ ਇੰਨਵੈਸਟੀਗੇਟਰ ਸਟੇਨ ਲਿੰਡਸਟਰਾਮ ਦੀ ਗੱਲਬਾਤ ਦੇ ਵੀਡੀਓ ਟੇਪ ਜਾਰੀ ਕੀਤੇ ਸਨ। ਇਸ ਮਾਮਲੇ ‘ਚ ਫਿਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ‘ਤੇ ਤੋਪਾਂ ਦੀ ਡੀਲ ‘ਚ ਦਲਾਲੀ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਜ਼ਿਕਰਯੋਗ ਹੈ ਕਿ ਬੋਫੋਰਸ ਤੋਪ ਦਲਾਲੀ ਮਾਮਲੇ ‘ਚ ਸੀ.ਬੀ.ਆਈ ਜਾਂਚ ਦੀ ਰਿਪੋਰਟ ਦੇ ਅਧਾਰ ‘ਤੇ ਦਿੱਲੀ ਹਾਈਕੋਰਟ ਰਾਜੀਵ ਗਾਂਧੀ ਨੂੰ ਸਾਲ 2004 ‘ਚ ਕਲੀਨ ਚਿੱਟ ਦੇ ਚੁੱਕਾ ਹੈ। 31 ਸਾਲ ਪੁਰਾਣੇ ਇਸ ਮਾਮਲੇ ‘ਚ ਕਾਂਗਰਸ ਹੈਰਾਨ ਹੈ ਅਤੇ ਭਾਜਪਾ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ‘ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ।
ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

