Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਦਿੱਲੀ ਦੇ ਲੋਕ ਨਾਇਕ ਭਵਨ ‘ਚ ਲੱਗੀ ਭਿਆਨਕ ਅੱਗ, 1984 ਦੀ ਸਿੱਖ ਨਸਲਕੁਸ਼ੀ ਦੇ ਦਸਤਾਵੇਜ਼ ਸੜਨ ਦਾ ਖਦਸ਼ਾ!

By Admin Published 1 min read

ਨਵੀਂ ਦਿੱਲੀ— ਦਿੱਲੀ ਦੇ ਲੋਕ ਨਾਇਕ ਭਵਨ ਵਿਚ ਭਿਆਨਕ ਅੱਗ ਲੱਗ ਗਈ।ਬਿਲਡਿੰਗ ਦੀ ਚੌਥੀ ਮੰਜ਼ਿਲ ‘ਤੇ ਲੱਗੀ ਹੈ। ਇਮਾਰਤ ਵਿਚੇ ਫਸੇ ਸਾਰੇ ਲੋਕਾਂ ਨੂੰ ਫਿਲਹਾਲ ਬਚਾਅ ਲਿਆ ਗਿਆ ਹੈ। ਇਸ ਬਿਲਡਿੰਗ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੇ ਦਸਤਾਵੇਜ਼ ਸਨ ਜਿਨਾ ਦਾ ਅੱਗ ਵਿਚ ਸੜਨ ਦਾ ਵੀ ਖਦਸ਼ਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਦੁਪਹਿਰ 3:45 ਵਜੇ ਦੇ ਆਸ-ਪਾਸ ਲੱਗੀ।ਇਸ ਇਮਾਰਤ ਵਿਚ ਈ. ਡੀ. ਅਤੇ ਆਮਦਨ ਟੈਕਸ ਵਿਭਾਗ ਦੇ ਆਫਿਸ ਹਨ।ਇਸ ਇਮਾਰਤ ਵਿਚ ਕੇਂਦਰ ਸਰਕਾਰ ਦੇ ਕਈ ਦਫਤਰ ਸਥਿਤ ਹਨ। ਇਸ ਇਮਾਰਤ ਵਿਚ ਸੀ. ਬੀ. ਆਈ., ਇਨਫੋਰਸਮੈਂਟ ਅਤੇ ਹੋਰ ਸਰਕਾਰੀ ਦਫਤਰ ਮੌਜੂਦ ਹਨ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਦਫਤਰ ਵੀ ਇਸ ਇਮਾਰਤ ਦੀ ਪੰਜਵੀਂ ਮੰਜ਼ਿਲ ‘ਤੇ ਹੈ। ਅੱਗ ਵਿਚ ਫਸੇ ਸਾਰੇ ਲੋਕਾਂ ਨੂੰ ਫਿਲਹਾਲ ਬਚਾਅ ਲਿਆ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp