Ad-Time-For-Vacation.png

ਬੀ ਸੀ ਕਲਚਰਲ ਫਾਊਂਡੇਸ਼ਨ ਵਲੋਂ ਚਾਰ ਪੁਸਤਕਾਂ ਰੀਲੀਜ਼

ਸਰੀ: ਬੀ ਸੀ ਕਲਚਰਲ ਫਾਊਂਡੇਸ਼ਨ ਵਲੋਂ ਸਰੀ ਵਿਚ ਇਕ ਵਿਸ਼ਾਲ ਪੁਸਤਕ ਰੀਲੀਜ਼ ਸਮਾਰੋਹ ਕੀਤਾ ਗਿਆ। 18 ਜੂਨ ਨੂੰ ਨਿਊਟਨ ਲਾਇਬਰੇਰੀ ਵਿਚ ਕੀਤੇ ਗਏ ਇਸ ਸਮਾਗਮ ਵਿਚ ਲੋਅਰ ਮੇਨਲੈਂਡ ਦੇ ਉਘੇ ਤੇ ਜਾਣੇ ਪਹਿਚਾਣੇ ਲਿਖਾਰੀਆਂ ਦੀਆਂ 4 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।ਇਨਾਂ ਵਿਚ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਾਵਲ ‘ਵਿਗੋਚਾ’ ਦਾ ਹਿੰਦੀ ਐਡੀਸ਼ਨ ‘ਪਿਘਲਤੀ ਯਾਦੇਂ’, ਨਦੀਮ ਪਰਮਾਰ ਦਾ ਨਵਾਂ ਨਾਵਲ ‘ਬੇਅਰ ਕਰੀਕ ਪਾਰਕ’, ਸ਼ੁਰਿੰਦਰਪਾਲ ਕੌਰ ਬਰਾੜ ਦੀ ਸ਼ਾਹਮੁਖੀ ਵਿਚ ਛਪੀ ਪੁਸਤਕ ‘ਟੁਕੜਾ ਟੁਕੜਾ ਜ਼ਿੰਦਗੀ’ ਤੇ ਇੰਦਰਜੀਤ ਕੌਰ ਸਿੱਧੂ ਦੀ ਨਵੀਂ ਕਿਤਾਬ ‘ਜੰਗ ਅਜੇ ਵੀ ਜਾਰੀ ਹੈ’ ਸ਼ਾਮਲ ਸੀ।ਅਰੰਭ ਵਿਚ ਨਦੀਮ ਪਰਮਾਰ ਹੋਰਾਂ ਨੇ ਬੀ ਸੀ ਕਲਚਰਲ ਫਾਉਂਡੇਸ਼ਨ ਬਾਰੇ ਤੇ ਕਿਤਾਬਾਂ ਬਾਰੇ ਸੰਖੇਪ ਵਿਚ ਦਸਿਆ।ਇਸ ਦੇ ਬਾਦ ਕਿਤਾਬਾਂ ਬਾਰੇ ਪਰਚੇ ਪੜੇ ਗਏ।ਸਮਾਗਮ ਨੂੰ ਜਰਨੈਲ ਸਿੰਘ ਸੇਖਾ, ਹੁਮਾ ਸ਼ੋਏਬ, ਜਸਵੰਤ ਸਿੰਘ ਜ਼ਫਰ, ਬਲਦੇਵ ਬਾਠ, ਨਾਵਲਕਾਰ ਨਛੱਤਰ ਸਿੰਘ ਬਰਾੜ, ਬਰਜਿੰਦਰ ਢਿਲੋਂ ਨੇ ਕਿਤਾਬਾਂ ਬਾਰੇ ਵਿਚਾਰ ਪ੍ਰਗਟਾਏ।ਇਸ ਮੌਕੇ ਗੁਰਭਜਨ ਗਿਲ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਦੀਆਂ ਕਿਤਾਬਾਂ ਸ਼ਾਹਮੁਖੀ ਵਿਚ ਤੇ ਦੂਜੀਆਂ ਭਾਸ਼ਾਵਾਂ ਵਿਚ ਛਪਣਾ ਇਕ ਵਧੀਆ ਗਲ ਹੈ ਜਿਸ ਨਾਲ ਸਾਡੇ ਸਾਹਿਤ ਦੀ ਗਲ ਦੂਜੀਆਂ ਬੋਲੀਆਂ ਤਕ ਵੀ ਪੁਜੇਗੀ। ਸਟੇਜ ਸਕਤਰ ਦੀ ਭੁਮਿਕਾ ਅਮਰੀਕ ਪਲਾਹੀ ਨੇ ਬਖੂਬੀ ਨਿਭਾਈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.