ਬਾਦਲਾਂ ਦੀ ਫਰੀਦਕੋਟ ਰੈਲੀ ‘ਚ ਪ੍ਰੇਮੀਆਂ ਦਾ ਵੱਡਾ ਇਕੱਠ

20 ਹਜ਼ਾਰ ਦੇ ਇਕੱਠ ‘ਚ ਇਲਾਕੇ ਦੇ ਅਕਾਲੀ, ਟਾਰਚਾਂ ਮਾਰ ਕੇ ਵੀ ਨਾ ਲੱਭੇ:ਸਿੱਖ ਸੰਗਤਾਂ ਨੇ ਕੀਤਾ ਕਰੜਾ ਵਿਰੋਧ, ਪੁਲਿਸ ਨੇ ਨਾਕੇ ਲਾ ਕੇ ਰੋਕਿਆ:
ਰੈਲੀ ਦੀ ਸਮਾਪਤੀ ‘ਤੇ ਸਿੰਘਾ ਦਾ ਹੱਲਾ, ਬਾਦਲ ਲਾਣਾ ਟਰਾਲੀਆ ਛੱਡ ਕੇ ਭੱਜਿਆ

ਫ਼ਰੀਦਕੋਟ, (ਜਗਦੀਸ਼ ਬਾਂਬਾ/ਗੁਰਪ੍ਰੀਤ ਔਲਖ/ਅਨਿਲ ਵਰਮਾ) : ਬਾਦਲਾਂ ਵਲੋਂ ਫ਼ਰੀਦਕੋਟ ਦੀ ਕੀਤੀ ਗਈ ਰੈਲੀ ਨੂੰ ਫ਼ਰੀਦਕੋਟ ਇਲਾਕੇ ਦੀਆਂ ਸਿੱਖ ਸੰਗਤਾਂ ਨੇ ‘ਬਾਦਲਾਂ ਦੀ ਨਾਮ ਚਰਚਾ’ ਦਾ ਨਾਮ ਦਿੱਤਾ। ਕਿਉਂਕਿ 20 ਹਜਾਰ ਦੇ ਵੱਡੇ ਇਕੱਠ ‘ਚ ਇਲਾਕੇ ਦਾ ਕੋਈ ਟਕਸਾਲੀ ਅਕਾਲੀ ‘ਟਾਰਚਾਂ’ ਮਾਰ ਕੇ ਵੀ ਨਹੀਂ ਲੱਭਿਆ। ਇਸ ਨਾਲ ਇਹ ਸਾਫ਼ ਹੋ ਗਿਆ ਕਿ ਇਸ ਰੈਲੀ ਦਾ ਵੱਡਾ ਇਕੱਠ ਬਾਦਲਾਂ ਦੀ ਸੌਦਾ ਸਾਧ ਨਾਲ ਹੋਈ ਸਾਂਢ-ਗਾਂਢ ਕਾਰਣ, ਡੇਰਾ ਪ੍ਰੇਮੀ ਵੱਡੀ ਗਿਣਤੀ ਵਿਚ ਇਸ ਰੈਲੀ ਵਿਚ ਸ਼ਾਮਲ ਹੋਏ ਸਨ। ਇਸ ਕਾਰ ਰੈਲੀ ਮਿੱਥੇ ਸਮੇਂ ਤੋਂ 1 ਘੰਟਾ ਦੇਰੀ ਨਾਲ ਸ਼ੁਰੂ ਕੀਤੀ ਗਈ। ਸਿੱਖ ਸੰਗਤਾਂ ਤੇ ਪੰਥਕ ਧਿਰਾਂ ਨੇ ਰੈਲੀ ਦਾ ਕਰੜਾ ਵਿਰੋਧ ਕੀਤਾ। ਪ੍ਰੰਤੂ ਪੁਲਿਸ ਨੇ ਨਹਿਰਾਂ ਨੇੜੇ ਵਿਰੋਧ ਕਰ ਰਹੇ ਸਿੰਘਾਂ ਨੂੰ ਜਬਰੀ ਰੋਕ ਲਿਆ। ਸਿੰਘਾਂ ਨੇ ਫਿਰ ਪੁਰਾਤਨ ਦਾਅ ਵਰਤਿਆ। ਉਨ੍ਹਾਂ ਨੇ ਰੈਲੀ ਦੀ ਸਮਾਪਤੀ ‘ਤੇ ਰੈਲੀ ‘ਚ ਆਏ ਬਾਦਲ ਲਾਣੇ ‘ਤੇ ਹੱਲਾ ਬੋਲ ਦਿੱਤਾ। ਜਿਸ ਕਾਰਨ ਬਾਦਲ ਲਾਣੇ ‘ਚ ਭਾਜੜ ਪੈ ਗਈ ਅਤੇ ਕਈ ਟਰੈਕਟਰ ਟਰਾਲੀਆਂ ਵੀ ਛੱਡ ਕੇ ਭੱਜ ਤੁਰੇ। ਭੀੜ ਪੱਖੋ ਬਾਦਲ ਦੀ ਹੈਂਕੜ ਸਿਰੇ ਚੜ੍ਹ ਗਈ। ਪ੍ਰੰਤੂ ਇਕ ਡੂੰਘੀ ਲਕੀਰ ਜ਼ਰੂਰ ਖਿੱਚੀ ਗਈ, ਆਉਣ ਵਾਲੇ ਸਮੇਂ ‘ਚ ਗੁਰੂ ਸਮਰਪਿਤ ਸਿੱਖਾਂ ਅਤੇ ਬਾਦਲ ਲਾਣੇ ‘ਚ। ਇਸ ਡੂੰਘੀ ਖਿੱਚੀ ਲਕੀਰ ਕਾਰਨ ਬਾਦਲ ਲਾਣਾ ਅਲੱਗ-ਥਲੱਗ ਵਿਖਾਈ ਦਿਆ ਕਰੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਦਾਲਤੀ ਸਹਾਰੇ ਨਾਲ ਫਰੀਦਕੋਟ ਵਿਖੇ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਅਤੇ ਇਨਸਾਫ ਲਈ ਬਰਗਾੜੀ ਧਰਨੇ ਤੇ ਬੈਠੇ ਸਿੱਖਾਂ ਨੂੰ ਦੇਸ਼ ਵਿਰੋਧੀ ਕਰਾਰ ਦਿੰਦੇ ਹੋਏ ਜਬਰ ਵਿਰੋਧੀ ਰੈਲੀ ਕੀਤੀ ਗਈ ਰੈਲੀ ਖਤਮ ਹੋਣ ਤੋਂ ਬਾਅਦ ਅਕਾਲੀ ਵਰਕਰਾਂ ਅਤੇ ਸਿੱਖ ਸੰਗਤਾਂ ਵਿੱਚ ਵੀ ਟਕਰਾਅ ਹੋਇਆ ਅਤੇ ਅਕਾਲੀ ਵਰਕਰਾਂ ਦੇ ਨਾਹਰਿਆਂ ਤੋਂ ਭੜਕੀਆਂ ਸੰਗਤਾਂ ਨੇ ਇਸ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ, ਸਿੱਖ ਸੰਗਤਾਂ ਦੇ ਸੰਘਰਸ਼ ਤੋਂ ਘਬਰਾਉਂਦੇ ਹੋਏ ਅਕਾਲੀ ਵਰਕਰ ਟਰੈਕਟਰ ਟਰਾਲੀ ਛੱਡਕੇ ਵੀ ਭੱਜ ਗਏ।
ਫ਼ਰੀਦਕੋਟ ਫ਼ਰੀਦਕੋਟ ਸ਼ਹਿਰ ਅੰਦਰ ਕਾਨੂੰਨੀ ਲੜਾਈ ਲੜ ਕੇ ਪੋਲ ਖੋਲ ਦੀ ਥਾਂ ਜਬਰ ਵਿਰੋਧ ਰੈਲੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਖ਼ੂਬ ਰਗੜੇ ਲਾਏ, ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਬਿਕਰਮਜੀ ਸਿੰਘ ਮਜੀਠੀਆਂ, ਬੀਬੀ ਜਾਗੀਰ ਕੌਰ, ਦਲਜੀਤ ਸਿੰਘ ਚੀਮਾ ਹੋਰ ਲੀਡਰਾਂ ਦਾ ਪੂਰਾ ਜ਼ੋਰ ਕਾਂਗਰਸ ਵਿਰੁੱਧ ਬੋਲਣ ‘ਤੇ ਲੱਗਾ ਰਿਹਾ,ਇੱਥੇ ਇੱਕ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਆਪਣੀ ‘ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੀ ਗੱਲ ਕਹੀ,ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਵਾਰ-ਵਾਰ ਸਿੱਖ ‘ਤੇ ਪੰਜਾਬ ਵਿਰੋਧੀ ਕਰਾਰ ਦਿੱਤਾ।,ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਸਾਡਾ ਪਾਣੀ ਵੀ ਖੋਹ ਲਿਆ, ਨਾਲੇ ਰਾਜਧਾਨੀ ਵੀ ਖੋਹ ਲਈ ਤੇ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿੱਤੇ,ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ‘ਤੇ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ।ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਸੀ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ ‘ਤੇ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ, ਮੀਡੀਆ ਨੂੰ ਇਸ ਦਾ ਪਤਾ ਨਹੀਂ ਸੀ, ਪਰ ਬਾਦਲ ਮੂੰਹੋਂ ਸੁਣ ਸਭ ਹੈਰਾਨ ਰਹਿ ਗਏ, ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰੀਦਕੋਟ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ,ਉਨ੍ਹਾਂ ਕਿਹਾ ਕਿ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ, ਉਹ ਕੋਈ ਹਮਲਾ ਕਰਨ ਦੇ ਮਕਸਦ ਨਾਲ ਆਇਆ ਸੀ,ਬਾਦਲ ਨੇ ਕਿਹਾ ਕਿ ਜੇਕਰ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਨੂੰ ਗੋਲੀ ਮਾਰ ਵੀ ਦੇਵੇ ਤਾਂ ਕੋਈ ਫਰਕ ਨਹੀਂ ਪਏਗਾ,ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ, ਬਾਦਲ ਨੇ ਰੈਲੀ ਦੌਰਾਨ ਮੁੜ ਜਜ਼ਬਾਤੀ ਪੱਤਾ ਖੇਡਦਿਆਂ ਆਪ੍ਰੇਸ਼ਨ ਬਲੂ ਸਟਾਰ, ਚੁਰਾਸੀ ਦੰਗੇ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ,ਉਨ੍ਹਾਂ ਕਾਂਗਰਸ ਤੇ ਗਰਮ ਖਿਆਲੀਆਂ ਨੂੰ ਘੇਰਦਿਆਂ ਕਿਹਾ ਕਿ ਇਹ ਪੰਜਾਬ ਨੂੰ ਮੁੜ ਅੱਗ ਲਾਉਣਾ ਚਾਹੁੰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.