ਪੰਜਾਬ ‘ਚ ਕੈਪਟਨ ਨੇ ਮੋਦੀ ਦਾ ਰੱਥ ਰੋਕਿਆ

ਮਿਸ਼ਨ-13 ਸਰ ਨਾ ਹੋਣ ਤੇ ਨਵਜੋਤ ਸਿੱਧੂ ਨੂੰ ਕਸੂਰਵਾਰ ਦੱਸਿਆ

ਚੰਡੀਗੜ੍ਹ- ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਚਮਤਕਾਰ ਜਿੱਤ ਅਤੇ ਪੰਜਾਬ ਵਿਚ 13 ਸੀਟਾਂ ਵਿਚੋਂ 8 ‘ਤੇ ਕਾਂਗਰਸ ਦੀ ਜਿੱਤ ‘ਤੇ ਅਪਣਾ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅਪਣੀ ਹੀ ਪਾਰਟੀ ਵਿਰੁਧ ਗ਼ਲਤ ਬਿਆਨੀ ਕਰ ਕੇ ਖ਼ਰਾਬੀ ਪੈਦਾ ਕੀਤੀ।ਅਪਣੀ ਸਰਕਾਰੀ ਰਿਹਾਇਸ਼ ‘ਤੇ ਟੀ.ਵੀ. ਚੈਨਲਾਂ ਨਾਲ ਗ਼ੈਰ ਰਸਮੀ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਦੁਖੀ ਹਿਰਦੇ ਨਾਲ ਸਿੱਧੂ ਵਿਰੁਧ ਭੜਾਸ ਕੱਢੀ ਅਤੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਮਜ਼ਬੂਤ ਕਾਂਗਰਸ ਨੇ ਮੋਦੀ ਦੀ ਜਿਤ ਦਾ ਰੱਥ ਰੋਕਿਆ ਹੈ ਪਰ ਮਿਸ਼ਨ 13 ਯਾਨੀ ਸਾਰੀਆਂ ਸੀਟਾਂ ‘ਤੇ ਕਾਂਗਰਸ ਦੀ ਜਿਤ ਨਾ ਹੋਣ ਲਈ ਇਹ ਬੜਬੋਲਾ ਮੰਤਰੀ ਹੀ ਕਸੂਰਵਾਰ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਨਵਜੋਤ ਸਿੱਧੂ ਦੇ ਇਸ ਰਵਈਏ ਬਾਰੇ ਅਤੇ ਅਗਲਾ ਕੋਈ ਐਕਸ਼ਨ ਜਾਂ ਕਦਮ ਪੁਟਣ ਬਾਰੇ ਉਹ ਕਾਂਗਰਸ ਹਾਈ ਕਮਾਂਡ ਨਾਲ ਛੇਤੀ ਵਿਚਾਰ ਕਰਨਗੇ। ਅਪਣੇ ਸਭ ਤੋਂ ਨੇੜਲੇ ਤੇ ਭਰੋਸੇਮੰਦ ਸਾਥੀ ਅਤੇ ਚੋਟੀ ਦੇ ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਗੁਰਦਾਸਪੁਰ ਤੋਂ ਹਾਰਨ ਸਬੰਧੀ ਅਫ਼ਸੋਸ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਾਜਪਾ ਵਲੋਂ ਕਿਸੇ ਸਿਆਸੀ ਨੇਤਾ ਦੀ ਥਾਂ ਫ਼ਿਲਮੀ ਅਦਾਕਾਰ ਨੂੰ ਚੋਣ ਮੈਦਾਨ ਵਿਚ ਲਿਆਉਣ ਦਾ ਹੀ ਇਹ ਅਸਰ ਹੋਇਆ।ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸੀਟ ‘ਤੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਵਿਚ ਕਾਂਗਰਸੀ ਵਿਧਾਇਕ ਹਨ ਜਿਨ੍ਹਾਂ ਵਿਚੋਂ 3 ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਅਰੁਣਾ ਚੌਧਰੀ ਹਨ ਜਿਨ੍ਹਾਂ ਬਹੁਤ ਕੰਮ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਸੰਗਰੂਰ ਸੀਟਾਂ ‘ਤੇ ਕਾਂਗਰਸ ਦੀ ਹਾਰ ਸਬੰਧੀ ਸਮੀਖਿਆ ਕੀਤੀ ਜਾਵੇਗੀ ਅਤੇ ਇਨ੍ਹਾਂ ਸੀਟਾਂ ਦੇ 45 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ,ਸ਼ਾਮ ਸੁੰਦਰ ਅਰੋੜਾ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ,ਅਰੁਣਾ ਚੌਧਰੀ ਅਤੇ ਹੋਰ ਲੀਡਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.