ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਸ਼ਹਿਰ ਵਿਚ ਬੀਤੀ ਸ਼ਾਮ 4.15 ਵਜੇ ਦੇ ਕਰੀਬ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਨਗਰ ਕੌਂਸਲ ਦਫ਼ਤਰ ਨੇੜੇ ਆਰਜ਼ੀ ਦੁਕਾਨ (ਸਟਾਲ) ਲਗਾ ਕੇ ਗੱਚਕ-ਮੂੰਗਫਲੀ ਆਦਿ ਵੇਚਣ ਵਾਲੇ ਪ੍ਰਵਾਸੀ ਮਜ਼ਦਰ ਪਾਸੋਂ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪ੍ਰਵਾਸੀ ਮਜ਼ਦੂਰ ਨਾਵੇਦ ਵਾਸੀ ਬਿਹਾਰ ਹਾਲਵਾਸੀ ਰਾਏਕੋਟ ਨੇ ਦੱਸਿਆ ਉਸ ਦੇ ਮੂੰਗਫਲੀ ਸਟਾਲ ‘ਤੇ ਸੋਮਵਾਰ ਸ਼ਾਮ 4.15 ਵਜੇ ਦੇ ਕਰੀਬ ਇਕ ਲੜਕਾ ਆਇਆ, ਜਦਕਿ ਦੂਜਾ ਸਾਈਡ ‘ਤੇ ਮੋਟਰ ਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਇਸ ਦੌਰਾਨ ਉਕਤ ਖੋਹਬਾਜ਼ ਉਸ ਦਾ ਮੋਬਾਈਲ ਖੋਹ ਕੇ ਭੱਜ ਗਿਆ ਜਦੋਂ ਉਸ ਨੇ ਪਿੱਛਾ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਖੋਹਬਾਜ਼ ਉਸ ਨੂੰ ਧੱਕਾ ਆਪਣੇ ਸਾਥੀ ਨਾਲ ਮੋਟਰ ਸਾਈਕਲ ‘ਤੇ ਫ਼ਰਾਰ ਹੋ ਗਿਆ। ਪੀੜਤ ਨੇ ਇਸ ਸਬੰਧੀ ਥਾਣਾ ਸਿਟੀ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰ ਅਜੇ ਤਕ ਉਕਤ ਲੁਟੇਰਿਆਂ ਦਾ ਕੋਈ ਪਤਾ ਨਹੀਂ ਲੱਗਿਆ।
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ
ਸਰੀ ਨੇ ਸਪੋਰਟਸ ਹਾਲ ਆਫ਼ ਫੇਮ ਦੇ ਪਹਿਲੀ ਵਾਰ ਚੁਣੇ ਮੈਂਬਰਾਂ ਦਾ ਕੀਤਾ ਐਲਾਨ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਮਾਣ ਹੈ ਕਿ ਉਹ ਹਾਲ ਹੀ ਵਿੱਚ



