ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਝੜੌਦੀ ਦੇ ਅੱਡੇ ਵਿਖੇ ਲੰਗਰ ਲਗਾਇਆ ਗਿਆ।

ਧੰਨ ਬਾਬਾ ਜਗਤ ਰਾਮ ਜੀ ਭਨਆਲੀ ਵਾਲਿਆਂ ਦੇ ਸੇਵਾਦਾਰ ਬਾਬਾ ਜਗਤਾਰ ਸਿੰਘ ਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਅੱਜ ਬਦਾਮ, ਪ੍ਰਸ਼ਾਦਾ ਤੇ ਲੱਡੂਆਂ ਤੋਂ ਇਲਾਵਾ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਲੰਗਰ ‘ਚ ਸੇਵਾਦਾਰਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਸੰਗਤ ਨੂੰ ਸ਼ਰਧਾ ਨਾਲ ਲੰਗਰ ਛਕਾਇਆ।