ਗੁਰਦੀਪ ਰਾਣਾ, ਸਰਸਵਤੀ ਨਗਰ : ਭਗਵਾਨ ਵਾਲਮੀਕਿ ਜੈਅੰਤੀ ਮੌਕੇ ਪਿੰਡ ਕੁਲਚੰਦੂ ਵਾਸੀਆਂ ਵੱਲੋਂ ਵਿਸ਼ਾਲ ਪ੍ਰੋਗਰਾਮ ਅਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਮੰਦਰ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਰੀਟਾ ਬਾਮਣੀਆ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ।

ਰੀਟਾ ਨੇ ਲੋਕਾਂ ਨੂੰ ਕਿਹਾ ਕਿ ਉਹ ਚੰਗੇ ਕੰਮ ਕਰਕੇ ਸਮਾਜ ਦੀ ਸੇਵਾ ਕਰਨ ਅਤੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਵਾਲਮੀਕਿ ਜੀ ਇੱਕ ਆਮ ਇਨਸਾਨ ਤੋਂ ਭਗਵਾਨ ਬਣੇ। ਕੋਈ ਵੀ ਵਿਅਕਤੀ ਆਪਣੀ ਜਾਤ ਤੋਂ ਵੱਡਾ ਜਾਂ ਛੋਟਾ ਨਹੀਂ ਹੁੰਦਾ, ਵਿਅਕਤੀ ਦੇ ਕਰਮ ਉਸ ਨੂੰ ਵੱਡਾ ਜਾਂ ਛੋਟਾ ਬਣਾਉਂਦੇ ਹਨ। ਨਾਲ ਆਏ ਰਾਜਕੁਮਾਰ, ਰਾਜਾ ਅਤੇ ਮਨੋਜ ਨੇ ਵੀ ਭਗਵਾਨ ਵਾਲਮੀਕਿ ਦੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਸਮਾਜ ਭਲਾਈ ਲਈ ਆਸ਼ੀਰਵਾਦ ਲਿਆ।


