ਪਿਆਰਾ ਨੱਤ ਅਤੇ ਬਹਾਦਰ ਸੰਧੂ ਬਾਰੇ ਦਸ਼ਮੇਸ਼ ਦਰਬਾਰ ਵੱਲੋਂ ਸਪੱਸਟੀਕਰਣ:ਇਹ ਸਾਡੇ ਅਹੁਦੇਦਾਰ ਨਹੀਂ ਹਨ

ਸਰੀ:-ਪਿਛਲੇ ਦੋ ਹਫਤੇ ਸਰੀ ਵਿੱਚ ਬਹੁਤ ਹੀ ਖਿਚੋਤਾਣ ਵਾਲੇ ਰਹੇ ਜਦੋਂ ਭਾਰਤ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਤੀ ਸਰਧਾਂ ਦਾ ਪ੍ਰਗਾਟਵਾ ਕਰਨ ਲਈ ਉਨਾ ਦਾ 350 ਸਾਲਾ ਆਗਮਨ ਪੁਰਬ ਸਰੀ ਵਿੱਚ ਗੁਰਦੁਆਰਾ ਦੂਖ ਨਿਵਾਰਨ ਵਿਖੇ ਮਨਾਉਂਣ ਦਾ ਐੇਲਾਨ ਹੋਇਆ ਤਾਂ ਭਾਈ ਨਰਿੰਦਰ ਸਿੰਘ ਉਪਰ ਹੋਰ ਸਿੱਖ ਸੁਸਾਇਟੀਆਂ ਨੇ ਬਹੁਤ ਦਬਾਅ ਬਣਾਇਆ ਤੇ ਭਾਈ ਨਰਿੰਦਰ ਸਿੰਘ ਨੂੰ ਇਹ ਪ੍ਰੋਗ੍ਰਾਮ ਕੈਂਸਲ ਕਰਨਾ ਪਿਆ। ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੀ ਕਮੇਟੀ ਦੇ ਵਾਈਸ ਪ੍ਰਧਾਨ ਮਨਿੰਦਰ ਸਿੰਘ ਬੋਇਲ ਨੇ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਈ ਨਰਿੰਦਰ ਸਿੰਘ ਇਹ ਪ੍ਰੋਗ੍ਰਾਮ ਕਰਵਾਉਂਦੇ ਹਨ ਤਾ ਉਨਾ ਦੀ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਮੈਂਬਰਸ਼ਿੱਪ ਖਾਰਜ਼ ਦਿੱਤੀ ਜਾਵੇਗੀ ਇਹੀ ਨਹੀਂ ਜੋ ਹੋਰ ਵੀ ਗੁਰਦਵਾਰਾ ਦਸਮੇਸ਼ ਦਰਬਾਰ ਸਾਹਿਬ ਦੇ ਮੈਂਬਰ ਹਨ ਪਰ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੀ ਕਮੇਟੀ ਵਿੱਚ ਹਨ ਉਨਾ ਸਾਰਿਆਂ ਦੀ ਮੈਂਬਰਸ਼ਿਪ ਖਾਰਜ਼ ਕਰ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਘਟਨਾ ਇਹ ਵਾਪਰ ਗਈ ਕਿ ਗੁਰਦਵਾਰਾ ਸਾਹਿਬ ਦਸਮੇਸ਼ ਦਰਬਾਰ ਵਿੱਚ ਪਿਛਲੇ ਸਮੇਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਪਿਆਰਾ ਸਿੰਘ ਨੱਤ ਅਤੇ ਬਹਾਦਰ ਸਿੰਘ ਸੰਧੂ (ਚੇਅਰਮੈਨ) ਭਾਰਤੀ ਕੌਸਲੇਟ ਦੇ ਪਰੋਗ੍ਰਾਮ ਵਿੱਚ ਸ਼ਾਮਲ ਹੋਏ।ਇਸ ਬਾਰੇ ਭਾਈ ਮਨਿੰਦਰ ਸਿੰਘ ਬੋਇਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਪਰ ਉਨਾ ਦਾ ਜੁਆਬ ਨਹੀਂ ਆਇਆ ਪਤਾ ਲੱਗਾ ਹੈ ਕਿ ਉਹ ਬਾਹਰ ਗਏ ਹੋਏ ਸਨ।ਹੁਣ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਗੁਰਦਵਾਰੇ ਵੱਲੋਂ ਸ਼ਪੱਸ਼ਟੀਕਰਣ ਆਇਆ ਹੈ ਕਿ ਇਹ ਦੋਵੇ ਵਿਆਕਤੀ ਪਿਆਰਾ ਸਿੰਘ ਨੱਤ ਅਤੇ ਬਹਾਦਰ ਸਿੰਘ ਸੰਧੂ ਸਾਡੇ 316 ਮੈਂਬਰਾਂ ਵਿੱਚੋਂ ਸਿਰਫ ਦੋ ਮੈਂਬਰ ਹਨ।ਇਨਾ ਕੋਲ ਗੁਰਦਵਾਰੇ ਦੀ ਕਮੇਟੀ ਵਿੱਚ ਜਾਂ ਕੋਈ ਹੋਰ ਅਹੁਦਾ ਨਹੀਂ ਹੈ।ਇਨਾ ਕੋਲ ਜੋ ਪਹਿਲਾ ਗੁਰਦਵਾਰਾ ਸਾਹਿਬ ਦੀ ਕਮੇਟੀ ਨੇ ਜੁੰਮੇਵਾਰੀਆਂ ਦਿੱਤੀਆਂ ਸਨ ਉਹ ਵਾਪਸ ਲੈ ਲਈਆਂ ਗਈਆਂ ਸਨ।ਹੁਣ ਇਹ ਸਿਰਫ ਮੈਂਬਰ ਹੀ ਹਨ।ਪੰਥਕ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਈ ਪਿਆਰਾ ਸਿੰਘ ਨੱਤ ਪਿਛਲੇ ਸਮੇਂ ਵਿੱਚ ਫੈਡਰੇਸ਼ਨ ਵਿੱਚ ਮੋਹਰੀ ਆਗੂ ਰਹੇ ਹਨ ਅਤੇ ਭਾਰਤ ਦਾ ਝੰਡਾ ਸਾੜਨ ਅਤੇ ਮੁਜਾਹਰੇ ਕਰਨ ਵਿੱਚ ਮੋਹਰੀ ਰੋਲ਼ ਅਦਾ ਕਰਦੇ ਰਹੇ ਹਨ।ਅਕਾਲੀ ਲੀਡਰ ਮਲਕੀਤ ਸਿੰਘ ਸਿੱਧੂ ਦੇ ਗੋਲੀ ਮਾਰਨ ਵਾਲੇ ਕਾਂਡ ਵਿੱਚ ਇਨਾ ਨੂੰ ਜੇਲ਼ ਵਿੱਚ ਰਹਿਣਾ ਪਿਆ ਸੀ। ਇਸੇ ਤਰਾਂ ਭਾਈ ਬਹਾਦਰ ਸਿੰਘ ਦੀ ਵੀ ਖਾਲਿਸਤਾਨ ਪ੍ਰਤੀ ਘਾਲਣਾਂ ਘੱਟ ਨਹੀਂ ਹੈ ਇਨਾ ਦੇ ਪਾਕਿਸਤਾਨ ਦੇ ਦੌਰੇ ਅਤੇ ਸਿੰਘਾਂ ਨਾਲ ਮੁਲਾਕਾਤਾਂ ਦੇ ਚਰਚੇ ਆਮ ਹੀ ਹੁੰਦੇ ਰਹਿੰਦੇ ਸਨ।

ਕਈ ਤਾਂ ਇਹ ਵੀ ਕਹਿ ਰਹੇ ਹਨ ਜਦੋਂ ਪਿਆਰਾ ਸਿੰਘ ਨੱਤ ਦੀਆਂ ਅਡਵਾਨੀ ਜੀ ਨਾਲ ਤਸਵੀਰਾਂ ਨਸ਼ਰ ਹੋਈਆਂ ਸਨ ਅਤੇ ਬਹਾਦਰ ਸੰਧੂ ਦਾ ਮੱਕੜਾਂ ਨਾਲ ਯਰਾਨਾ ਪਿਆ ਉਸ ਸਮੇਂ ਹੀ ਇਨਾ ਨੂੰੂੰ ਗੁਰਦਵਾਰਾ ਦਸ਼ਮੇਸ਼ ਦਰਬਾਰ ਦੀ ਮੈਂਬਰਸ਼ਿੱਪ ਤੋਂ ਖਾਰਜ਼ ਕਰ ਦੇਣਾ ਚਾਹੀਦਾ ਸੀ।ਕਿਉਂਕਿ ਨਾਰਥ ਅਮਰੀਕਾ ਵਿੱਚ ਗੁਰਦਵਾਰਾ ਦਸਮੇਸ਼ ਦਰਬਾਰ ਕੌਮੀਂ ਅਜ਼ਾਦੀ ਖਾਲਿਸਤਾਨ ਦਾ ਥੰੰਮ ਮੰਨਿਆਂ ਜਾਂਦਾ ਹੈ ਕਿਉਂਕਿ ਮੌਜੂਦਾ ਸ਼ੰਘਰਸ਼ ਦੇ ਸ਼ਹੀਦ ਸਿੰਘ ਦੀਆਂ ਫੋਟੋਆਂ ਅਤੇ 1984 ਦੇ ਸ਼ਹੀਦਾਂ ਬਣੀਂ ਯਾਦਗਾਰ ਇਸ ਗੱਲ ਦੀ ਗਵਾਹੀ ਦੇ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.