ਕੌਸ਼ਲ ਮੱਲ੍ਹਾ, ਹਠੂਰ : ਨੇੜਲੇ ਪਿੰਡ ਲੱਖਾ ਦੇ ਪਾਵਰਕਾਮ ਦਫ਼ਤਰ ਵਿਖੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪਾਵਰਕਾਮ ਕਾਮਿਆਂ ਵੱਲੋਂ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਗਟਾਇਆ ਗਿਆ। ਇਸ ਰੋਸ ਰੈਲੀ ‘ਚ ਉਪ ਮੰਡਲ ਰੂੰਮੀ, ਬੱਸੀਆਂ ਤੇ ਰਾਏਕੋਟ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਬੱਸੀਆਂ, ਤਰਲੋਚਨ ਸਿੰਘ ਹਠੂਰ, ਸਾਧੂ ਸਿੰਘ ਬੱਧਣੀ ਕਲਾਂ ਆਦਿ ਆਗੂਆਂ ਨੇ ਕਿਹਾ ਇਹ ਧਰਨਾ ਪੰਜਾਬ ਸਰਕਾਰ ਤੇ ਐੱਸਡੀਓ ਲੱਖਾ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਕਾਰਨ ਲਾਇਆ ਗਿਆ ਹੈ। ਇਸ ‘ਚ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ, ਡੀਏ ਕਿਸ਼ਤ ਨਾ ਦੇਣੀ, ਸਕੇਲ ਦਾ ਏਰੀਆ ਨਾ ਦੇਣ ਦੇ ਮੁੱਦੇ ਚੁੱਕੇ।
ਇਸ ਮੌਕੇ ਚਰਨ ਸਿੰਘ ਝੋਰੜਾਂ, ਬਲਦੇਵ ਸਿੰਘ ਮੋਰਕਰੀਮਾ, ਸੁਖਦੇਵ ਸਿੰਘ ਰਾਮਾ, ਪਰਮਿੰਦਰ ਕੁਮਾਰ, ਸੁਖਚੈਨ ਸਿੰਘ, ਚਰਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਮੁਕੰਦ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।


