ਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ ਤਿਆਰੀਆਂ ਜ਼ੋਰਾਂ ਤੇ

ਐਬਸਫੋਰਡ (ਮਲਕੀਤ ਸਿੰਘ )-ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਨੌਵਾਂ ਸਲਾਨਾ ਮੇਲਾ ਵਿਰਸੇ ਦਾ ਇਸ ਸਾਲ 9 ਅਗਸਤ ਸ਼ਨੀਵਾਰ ਨੂੰ ਐਬਸਫੋਰਡ ਦੇ ਰਮਣੀਕ ਹਰਿਆਵਲੇ ਪਹਾੜਾਂ ਦੀ ਗੋਦ ਚ ਸਥਿਤ 45 82 ਬੈਲ ਰੋਡ ਵਿਖੇ ਕਰਵਾਏ ਜਾਣ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਧਰਮਵੀਰ ਧਾਲੀਵਾਲ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਤਕੀ ਕਰਵਾਏ ਜਾ ਰਹੇ ਇਸ ਮੇਲੇ ਚ ਸ਼ਾਮਿਲ ਹੋਣ ਲਈ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਦੁਪਹਿਰ 12:30 ਤੋਂ ਸ਼ਾਮੀ 6 30 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਮੇਲੇ ਚ ਪ੍ਰਸਿੱਧ ਪੰਜਾਬੀ ਗਾਇਕਾ ਕਮਲਜੀਤ ਨੀਰੂ ,ਚਰਨਜੀਤ ਚੰਨੀ ,ਦੀਪ ਕੌਰ ,ਰਮਨ ਸੰਧੂ ਤੋਂ ਇਲਾਵਾ ਉੱਘੇ ਪੰਜਾਬੀ ਗਾਇਕ ਵਿਜੇ ਯਮਲਾ, ਸਿਮਰ ਦਿਓਲ ,ਇਕਨੂਰ ਧਾਲੀਵਾਲ ਆਪੋ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕੈਲਗਿਰੀ ਤੋ ਡਾ ਬਲਵਿੰਦਰ ਕੌਰ ਬਰਾੜ ਅਤੇ ਡਾ ਬਚਿੰਤ ਕੌਰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ|
ਅਖੀਰ ਚ ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਚ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਤਨ ਮਾਹੌਲ ਦੀ ਦਿੱਖ ਪੇਸ਼ ਕਰਨ ਵਾਲੀਆ ਪੁਰਾਤਨ ਵਸਤਾਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।ਇਸ ਮੌਕੇ ਤੇ ਦਸਮੇਸ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਪੰਜਾਬ ਦੇ ਸਕੂਲ ਦਾ ਪੁਰਾਤਨ ਦਿਸ ਵੀ ਪੇਸ਼ ਕੀਤਾ ਜਾਵੇਗਾ

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.