ਨਵਾਂ ਭਾਰਤ, ਨਵਾਂ ਯੁਗ, ਨਵੀਂ ਸੋਚ

ਰਾਹੁਲ ਗਾਂਧੀ ਦਾ ਦਿਲ ਟੁੱਟ ਚੁੱਕਾ ਹੈ ਤੇ ਕਹਿ ਰਿਹਾ ਹੈ, ਇਥੋਂ ਉੱਡ ਜਾ ਭੋਲੇ ਪੰਛੀਆ, ਵੇ ਤੂੰ ਅਪਣੀ…

ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇਣਾ ਚਾਹੁੰਦੇ ਹਨ ਪਰ ਕਾਂਗਰਸ ਉਨ੍ਹਾਂ ਤੋਂ ਬਗ਼ੈਰ ਅਪਣੇ ਭਵਿੱਖ ਬਾਰੇ ਚਿੰਤਤ ਹੈ। ਸੋ ਵੱਡੇ ਕਾਂਗਰਸੀ ਹਰ ਰੋਜ਼ ਉਨ੍ਹਾਂ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਹਨ।ਰਾਹੁਲ ਗਾਂਧੀ ਇਕ ਗ਼ਰੀਬ ਪ੍ਰਵਾਰ ਤੋਂ ਨਹੀਂ ਹਨ। ਉਹ ਇਕ ਖ਼ਾਸਮ-ਖ਼ਾਸ ਪ੍ਰਵਾਰ ਤੋਂ ਹਨ ਜਿਸ ਨੇ ਤਾਕਤ ਵੀ ਵੇਖੀ ਅਤੇ ਉਸ ਤਾਕਤ ਬਦਲੇ ਅਪਣਿਆਂ ਦੀ ਦਰਦਨਾਕ ਮੌਤ ਵੀ ਵੇਖੀ।
ਇੰਦਰਾ ਗਾਂਧੀ, ਰਾਜੀਵ ਗਾਂਧੀ, ਸਾਡੇ ਵਾਸਤੇ ਕੁੱਝ ਵੀ ਹੋਣ, ਰਾਹੁਲ ਗਾਂਧੀ ਵਾਸਤੇ ਉਸ ਦਾ ਪ੍ਰਵਾਰ ਸਨ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਜ਼ਬਰਦਸਤੀ ਭਾਰਤ ਦੀ ਸੱਭ ਤੋਂ ਵੱਡੀ ਪਾਰਟੀ ਨੇ ਸਰਗਰਮ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਸੀ। ਸਿਆਸਤ ਭਾਵੇਂ ਰਾਹੁਲ ਗਾਂਧੀ ਦੇ ਖ਼ੂਨ ਵਿਚ ਰਹੀ ਹੋਵੇ, ਉਨ੍ਹਾਂ ਦੀ ਪਰਵਰਿਸ਼ ਵਿਚ ਨਹੀਂ ਸੀ। ਸੋਨੀਆ ਗਾਂਧੀ ਦੀ ਪਰਵਰਿਸ਼ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਿਚ ਝਲਕਦੀ ਹੈ ਜੋ ਦੋਵੇਂ ਹੀ ਕੁਰਸੀ ਦੇ ਨਸ਼ੇ ਤੋਂ ਅਨਜਾਣ ਹਨ। ਭਾਰਤ ਨੇ ਰਾਹੁਲ ਗਾਂਧੀ ਨੂੰ ਜੋ ਫ਼ੈਸਲਾ ਸੁਣਾਇਆ ਹੈ, ਜ਼ਾਹਰ ਹੈ ਕਿ ਉਸ ਦਾ ਦਿਲ ਟੁਟ ਗਿਆ ਹੋਵੇਗਾ। ਰਾਹੁਲ ਗਾਂਧੀ ਨੂੰ ਉਹ ਦਿਸ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ‘ਪੱਪੂ’ ਸਮਝ ਕੇ ਨਕਾਰਿਆ ਹੈ।2014 ਦੇ ਪੱਪੂ ਅੱਜ 2019 ਵਿਚ ਅਜਿਹੇ ਆਗੂ ਨਾਲ ਟੱਕਰ ਲੈ ਲਈ ਸੀ ਜਿਸ ਨੇ ਦਹਾਕਿਆਂ ਤਕ ਅਪਣੀ ਅਗਲੀ ਚਾਲ ਬਾਰੇ ਯੋਜਨਾ ਬਣਾਉਂਦਿਆਂ ਬਿਤਾਏ ਸਨ।ਕਾਂਗਰਸ ਕੋਲ ਅੱਜ ਰਾਹੁਲ ਦਾ ਬਦਲ ਕੋਈ ਨਹੀਂ ਪਰ ਕਾਂਗਰਸ ਕੋਲ ਨਹਿਰੂ ਤੋਂ ਬਾਅਦ ਵੀ ਲਾਲ ਬਹਾਦੁਰ ਸ਼ਾਸਤਰੀ ਨਹੀਂ ਸੀ। ਹਾਲਾਤ ਨੇ ਉਨ੍ਹਾਂ ਨੂੰ ਨੇਤਾ ਬਣਾ ਦਿਤਾ ਸੀ। ਨਰਸਿਮ੍ਹਾ ਰਾਉ ਤੇ ਡਾ. ਮਨਮੋਹਨ ਸਿੰਘ ਵੀ ਵੱਡੇ ਆਗੂ ਬਣ ਗਏ ਸਨ। ਜਦੋਂ ਕਿਸੇ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਵੇ ਤਾਂ ਇਕ ਆਗੂ ਨਾ ਚਾਹੁੰਦੇ ਹੋਏ ਵੀ ਅਪਣੀ ਥਾਂ ਬਣਾ ਲੈਂਦਾ ਹੈ। ਅੱਜ ਤੋਂ 6 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਕੌਣ ਜਾਣਦਾ ਸੀ, ਪਰ ਉਨ੍ਹਾਂ ਨੇ ਵੀ ਅਪਣੀ ਥਾਂ ਬਣਾ ਲਈ ਸੀ।ਮੁਸ਼ਕਲ ਇਹ ਹੈ ਕਿ ਕਾਂਗਰਸ ਅਪਣੀ ਅਸਲੀਅਤ ਅੱਜ ਵੀ ਨਹੀਂ ਸਮਝ ਰਹੀ। ਉਹ ਅਪਣੇ ਪੁਰਾਣੇ ਰੁਤਬੇ ਦੇ ਨਸ਼ੇ ਵਿਚ ਚੂਰ ਹੋਈ ਬੈਠੀ ਹੈ। ਰਾਹੁਲ ਅੱਗੇ ਉਨ੍ਹਾਂ ਦੀ ਅਪਣੀ ਪਾਰਟੀ ਦੇ ਪੁਰਾਣੇ ਆਗੂਆਂ ਨੇ ਜ਼ਰੂਰ ਰੇੜਕੇ ਖੜੇ ਕੀਤੇ ਹੋਣਗੇ ਪਰ ਉਨ੍ਹਾਂ ਤੇ ਹਾਵੀ ਹੋਣਾ ਰਾਹੁਲ ਨੂੰ ਸ਼ਾਇਦ ਨਹੀਂ ਆਉਂਦਾ। ਅੱਜ ਕਾਂਗਰਸ ਜਿਸ ਮੋੜ ਉੱਤੇ ਆ ਖੜੀ ਹੋਈ ਹੈ, ਉਹ ਇਤਿਹਾਸ ਵਿਚ ਉਸ ਦੇ ਸਫ਼ਰ ਦਾ ਅੰਤ ਵੀ ਸਾਬਤ ਹੋ ਸਕਦਾ ਹੈ। ਜੇ ਰਾਹੁਲ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਦੇਣਾ ਚਾਹੀਦਾ ਹੈ।
ਰਾਹੁਲ ਗਾਂਧੀ ਸਿਆਸਤ ਵਿਚ ਰਹਿਣ ਭਾਵੇਂ ਨਾ ਰਹਿਣ, ਸਿਆਸਤ ਨੂੰ ਇਕ ਤੇਜ਼ ਅਤੇ ਤਾਕਤਵਰ ਵਿਰੋਧੀ ਧਿਰ ਚਾਹੀਦੀ ਹੈ, ਜੋ ਦੇਸ਼ ਵਿਚ ਲੋਕਤੰਤਰ ਦੀ ਰਾਖੀ ਕਰ ਸਕੇ। ਅੱਜ ਕਾਂਗਰਸ ਦੇ ਭਵਿੱਖ ਬਾਰੇ ਜਿਹੜੀਆਂ ਚਿੰਤਾਵਾਂ ਉਠ ਰਹੀਆਂ ਹਨ, ਉਹ ਅਸਲ ਵਿਚ ਲੋਕਤੰਤਰ ਬਾਰੇ ਚਿੰਤਾਵਾਂ ਹਨ।ਭਾਰਤ ਦੇ ਲੋਕਤੰਤਰ ਦਾ ਭਵਿੱਖ ਬਚਾਣਾ ਹੀ ਸਿਆਸਤਦਾਨਾ ਦੀ ਅਸਲ ਜੁੰਮੇਵਾਰੀ ਹੈ।ਜੇ ਰਾਹੁਲ ਸਿਆਸਤ ਵਿਚ ਨਹੀਂ ਰਹਿਣਾ ਚਾਹੁੰਦੇ, ਜੇ ਕਾਂਗਰਸ ਕੋਲ ਕੋਈ ਹੋਰ ਸਮਰੱਥ ਆਗੂ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਸੂਬਾਈ ਪਾਰਟੀਆਂ ਨਾਲ ਇਕ ਮਹਾਂਗਠਜੋੜ ਬਣਾ ਕੇ ਸੰਘੀ ਸਿਸਟਮ ਵਲ ਕਦਮ ਚੁੱਕ ਲੈਂਦੇ? ਅੱਜ ਦੀ ਲੋੜ ਅਨੁਸਾਰ ਇਕ ਨਵੀਂ ਸੋਚ ਜ਼ਰੂਰੀ ਹੈ ਨਾ ਕਿ ਅਪਣੇ ਆਪ ਨੂੰ ਪੁਰਾਣੀ ਛਾਪ ਵਿਚ ਢਾਲਣ ਦੀ। ਨਵਾਂ ਭਾਰਤ, ਨਵਾਂ ਯੁਗ, ਨਵੀਂ ਸੋਚ।
– ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.