ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ : ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਧੀਆਂ ਦੀ ਲੋਹੜੀ ਮਨਾਈ ਜਾਵੇਗੀ, ਜਿਸ ਸਬੰਧੀ ਮੀਟਿੰਗ ਵੀ ਹੋਈ। ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਇਹ ਨਵਜੰਮੀ ਧੀਆਂ ਦੀ ਲੋਹੜੀ 12 ਜਨਵਰੀ ਨੂੰ ਕਪੂਰ ਪੈਲੇਸ ਵਿਖੇ ਮਨਾਈ ਜਾਵੇਗੀ। ਉਨਾਂ੍ਹ ਕਿਹਾ ਕਿ ਇਸ ਮੌਕੇ ਧੀਆਂ ਤੇ ਉਨਾਂ੍ਹ ਦੇ ਮਾਪਿਆਂ ਨੂੰ ਲੋਹੜੀ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨਾਂ੍ਹ ਦੱਸਿਆ ਕਿ ਇਸ ਤਿਉਹਾਰ ਸਬੰਧੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ ਤੇ ਸੰਸਥਾ ਦੇ ਸਮੂਹ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹਨ। ਚੇਅਰਮੈਨ ਥੋਪੀਆ ਨੇ ਕਿਹਾ ਕਿ ਨਵਜੰਮੀਆਂ ਧੀਆਂ ਦੇ ਮਾਪੇ ਇਸ ਲੋਹੜੀ ਦੇ ਤਿਉਹਾਰ ‘ਚ ਸ਼ਮੂਲੀਅਤ ਕਰਨ ਲਈ ਸੰਸਥਾ ਦਾ ਫਾਰਮ ਭਰ ਕੇ ਜਮਾਂ੍ਹ ਕਰਵਾ ਸਕਦੇ ਹਨ। ਇਸ ਮੌਕੇ ਅਸ਼ੋਕ ਖੁਰਾਣਾ, ਸੰਜੇ ਜੈਨ, ਗੁਰਚਰਨ ਸਿੰਘ, ਰਵਿੰਦਰ ਮੋਦਗਿੱਲ, ਪੇ੍ਮ ਸਿੰਘ ਰਜੂਲ, ਬਸੰਤ ਸਿੰਘ, ਪਰਮਜੀਤ ਸਿੰਘ ਨੀਲੋਂ, ਕੁਲਵੰਤ ਕੌਰ ਨੀਲੋਂ, ਰੇਨੂੰ ਬੈਂਸ, ਲਕਸ਼ਮੀ ਨਰਾਇਣ, ਬਲਵਿੰਦਰ ਰਾਏ ਤੇ ਗੁਰਜੀਤ ਸਿੰਘ ਿਢੱਲੋਂ ਮੌਜੂਦ ਸਨ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


