Ad-Time-For-Vacation.png

ਧੂਰੀ ‘ਚ ਕਾਲੇ ਧਨ ਨੂੰ ਸਫੈਦ ਕਰਨ ਦਾ ਵੱਡਾ ਖੁਲਾਸਾ

ਸੰਗਰੂਰ: ਨੋਟਬੰਦੀ ਤੋਂ ਬਾਅਦ ਕਾਲੇ ਧਨ ਨੂੰ ਸਫੇਦ ਕਰਨ ਵਾਲਿਆਂ ਦਾ ਗੋਰਖਧੰਦਾ ਵੀ ਸ਼ੁਰੂ ਹੈ। ਇਸ ਦੇ ਲਈ ਪਿੰਡਾਂ ਦੇ ਰਹਿਣ ਵਾਲੇ ਅਨਪੜ ਮਜਦੂਰਾਂ ਨੂੰ ਵੀ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਹੈ। ਖਬਰ ਸੰਗਰੂਰ ਦੇ ਧੂਰੀ ਤੋਂ ਹੈ। ਜਿੱਥੇ ਇਲਜ਼ਾਮ ਲੱਗ ਰਹੇ ਹਨ ਕਿ ਇੱਕੋ ਪਿੰਡ ਦੇ ਕਰੀਬ 150 ਲੋਕਾਂ ਦੇ ਨਾਮ ‘ਤੇ ਬੈਂਕ ‘ਚ ਫਰਜੀ ਖਾਤੇ ਖੋਲ੍ਹੇ ਗਏ ਤੇ ਇਹਨਾਂ ਖਾਤਿਆਂ ‘ਚ ਪੈਸਾ ਜਮਾਂ ਕਰ ਕੇ ਕਢਵਾ ਵੀ ਲਿਆ ਗਿਆ। ਜਦ ਇਸ ਗੋਰਖਧੰਦੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਬੈਂਕ ਨੂੰ ਘੇਰ ਕੇ ਪ੍ਰਦਰਸ਼ਨ ਕੀਤਾ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਧੂਰੀ ਦੀ ਸਟੇਟ ਬੈਂਕ ਆਫ ਇੰਡੀਆ ਬੈਂਕ ਦੀ ਬਰਾਂਚ ਦੇ ਬਾਹਰ ਅੱਜ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਬੈਂਕ ਦਾ ਗੇਟ ਬੰਦ ਕਰ ਨਾਅਰੇਬਾਜੀ ਕੀਤੀ। ਇਲਜ਼ਾਮ ਹਨ ਕਿ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਲਾ ਧਨ ਸਫੇਦ ਕਰਨ ਲਈ ਗਰੀਬਾਂ ਦੇ ਫਰਜੀ ਖਾਤੇ ਖੋਲ੍ਹੇ ਗਏ। ਇਹਨਾਂ ਖਾਤਿਆਂ ‘ਚ 10-10 ਤੇ 24-24 ਹਜਾਰ ਰੁਪਏ ਪਹਿਲਾਂ ਜਮਾਂ ਹੋਏ ਤੇ ਫਿਰ ਕਢਵਾਏ ਗਏ। ਪੀੜਤਾਂ ਮੁਤਾਬਕ ਇਹਨਾਂ ਨੂੰ ਇਹ ਕਹਿ ਕੇ ਕਾਗਜਾਤ ਲੈ ਲਏ ਗਏ ਤੇ ਅੰਗੂਠੇ ਲਗਵਾ ਲਏ ਗਏ ਕਿ ਮੋਦੀ ਸਰਕਾਰ ਦੀ ਸਕੀਮ ਤਹਿਤ ਖਾਤਿਆਂ ‘ਚ 50 ਤੋਂ 60 ਹਜਾਰ ਰੁਪਏ ਆਉਣੇ ਹਨ।

ਸੁਖਵਿੰਦਰ ਸਿੰਘ ਮੁਤਾਬਕ ਇਸ ਮਾਮਲੇ ਦਾ ਸ਼ਿਕਾਰ ਹੋਏ ਸਾਰੇ ਲੋਕ ਮਨਰੇਗਾ ਮਜਦੂਰ ਹਨ। ਬੈਂਕ ਅਧਿਕਾਰੀਆਂ ‘ਤੇ ਇਹਨਾਂ ਮਜਦੂਰਾਂ ਨੂੰ 5-5 ਹਜਾਰ ਰੁਪਏ ਦਾ ਲਾਲਚ ਦਿੱਤੇ ਜਾਣ ਦੇ ਵੀ ਇਲਜ਼ਾਮ ਲੱਗ ਰਹੇ ਹਨ। ਜਦ ਪੂਰਾ ਮਾਮਲਾ ਖੁੱਲਿਆ ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.